ਜਲੰਧਰ: ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਮਹਾਂਮਾਰੀ ਕਾਰਨ ਕਈ ਲੋਕਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਉੱਥੇ ਹੀ ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ 'ਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਅਜਿਹੇ 'ਚ ਵਿਦੇਸ਼ਾਂ 'ਚ ਪੜ੍ਹਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀਆਂ 'ਚ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ।
ਜਲੰਧਰ 'ਚ ਹਜ਼ਾਰਾਂ ਹੀ ਇਮੀਗਰੇਸ਼ਨ ਅਤੇ ਅਣਗਿਣਤ ਹੀ ਆਈਲੈਂਟਸ ਸੈਂਟਰ ਹਨ। ਇੱਥੇ ਕੋਰੋਨਾ ਕਾਲ ਦੌਰਾਨ ਵੀ ਬਾਹਰ ਸਟਡੀ ਵੀਜ਼ੇ 'ਤੇ ਜਾਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਕਈ ਦੇਸ਼ਾਂ ਨੇ ਭਲੇ ਹੀ ਆਪਣੇ ਵੀਜ਼ੇ ਖੋਲ੍ਹ ਦਿੱਤੇ ਹੋਣ ਪਰ ਫਿਰ ਵੀ ਮਹਾਂਮਾਰੀ ਕਾਰਨ ਫਲਾਈਟਾ ਨਾ ਚਲਣ ਕਾਰਨ ਬੱਚੇ ਵਿਦੇਸ਼ਾਂ ਵੱਲ ਨਹੀਂ ਜਾ ਪਾ ਰਹੇ। ਮਾਹਿਰ ਮੁਤਾਬਕ ਕੋਰੋਨਾ ਮਹਾਂਮਾਰੀ ਵਿਚਾਲੇ ਭਾਰਤੀ ਬੱਚਿਆਂ 'ਚ ਵਿਦੇਸ਼ ਜਾ ਕੇ ਪੜ੍ਹਣ ਦੀ ਇੱਛਾ 'ਚ ਵਾਧਾ ਹੋਇਆ ਹੈ। ਵਿਦਿਆਰਥੀ ਆਪਣਾ ਵੀਜ਼ਾ ਤੇ ਵਿਦੇਸ਼ੀ ਯੁਨੀਵਰਸਟੀ 'ਚ ਦਾਖ਼ਲਾ ਲੈ ਕੇ ਤਿਆਰ ਖੜ੍ਹੇ ਹਨ ਤਾਂ ਜੋਂ ਫਲਾਈਟਾ ਦੇ ਸ਼ੁਰੂ ਹੋਣ ਸਾਰ ਹੀ ਉਹ ਉੱਥੇ ਜਾ ਸਕਣ।
ਮਾਹਿਰ ਨੇ ਦੱਸਿਆ ਕਿ ਵਿਦਿਅਰਥੀਆਂ ਨੇ ਆਨ ਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਵਿਦਿਆਰਥੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ 2-3 ਮਹੀਨੇ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ।