ਜਲੰਧਰ: ਭਾਜਪਾ ਦੇ ਪ੍ਰਦੇਸ਼ ਬੁਲਾਰੇ ਹਰਮਿੰਦਰ ਸਿੰਘ ਕਾਹਲੋਂ (BJP spokesperson Harminder Singh Kahlon) ਦੇ ਬਿਆਨ ਦਾ ਵਿਰੋਧ ਇਸ ਕਦਰ ਤਿੱਖਾ ਹੋ ਗਿਆ ਹੈ ਕਿ ਉਨ੍ਹਾਂ ਵੱਲੋਂ ਮਾਫੀ ਮੰਗੇ ਜਾਣ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਕਾਹਲੋਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸੇ ਕਾਰਨ ਹੁਣ ਕਿਸਾਨ ਆਪਣੇ ਰੌਂਅ ਵਿੱਚ ਆ ਗਏ ਹਨ। ਕਿਸਾਨਾਂ ਨੇ ਭਾਜਪਾ ਆਗੂ ਕਾਹਲੋਂ ਦੇ ਘਰ ਦਾ ਘਿਰਾਓ ਕਰ ਦਿੱਤਾ ਹੈ ਤੇ ਉਥੇ ਹੀ ਧਰਨਾ ਮਾਰ ਦਿੱਤਾ ਹੈ।
ਕਿਸਾਨਾਂ ਨੇ ਕਾਹਲੋਂ ਦੇ ਘਰ ਦੇ ਬਾਹਰ ਧਰਨਾ ਲਾਇਆ ਹੈ ਤੇ ਉਹ ਉਨ੍ਹਾਂ ਕੋਲੋਂ ਮਾਫੀ ਦੀ ਮੰਗ ਕਰ ਰਹੇ ਹਨ। ਜਿਕਰਯੋਗ ਹੈ ਕਿ ਕਾਹਲੋਂ ਵੱਲੋਂ ਕਿਸਾਨਾਂ ਬਾਰੇ ਡਾਂਗਾਂ ਮਾਰਕੇ ਜੇਲ੍ਹ ਵਿੱਚ ਬੰਦ ਕਰਨ ਵਾਲੇ ਮਾਮਲੇ ਤੋਂ ਬਾਅਦ ਇਹ ਮਾਮਲਾ ਜਿਥੇ ਰਾਤਨੀਤਕ ਤੌਰ ਤੇ ਭਖ ਗਿਆ ਹੈ। ਉਧਰ ਕਿਸਾਨ ਵੀ ਇਸ ਤੋਂ ਕਾਫੀ ਗੁੱਸੇ ਵਿਚ ਹਨ। ਅੱਜ ਕਿਸਾਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਕਾਹਲੋਂ ਮਾਫ਼ੀ ਮੰਗਨ ਨਹੀਂ ਤਾਂ ਉਹਨਾਂ ਦੇ ਘਰ ਦੇ ਬਾਹਰ ਧਰਨਾ ਲੱਗਾ ਦਿੱਤਾ ਜਾਊਗਾ ।
ਹਾਲਾਂਕਿ ਆਪਣੇ ਬਿਆਨ ‘ਤੇ ਕਾਹਲੋਂ ਵੱਲੋਂ ਅਫਸੋਸ ਵੀ ਜਾਹਿਰ ਕਰ ਕਿਹਾ ਗਿਆ ਹੈ ਕਿ ਜੇਕਰ ਓਹਨਾਂ ਦੇ ਕੋਈ ਸਬਦ ਕਿਸੇ ਨੂੰ ਬੁਰੇ ਲੱਗੇ ਨੇ ਤਾਂ ਉਹਨਾਂ ਨੂੰ ਇਸਤੇ ਅਫਸੋਸ ਹੈ । ਪਰ ਇਸ ਦੇ ਬਾਵਜੂਦ ਕਿਸਾਨ ਹੁਣ ਕਾਹਲੋਂ ਦੇ ਘਰ ਅੱਗੇ ਧਰਨੇ ਦੇ ਬੈਠ ਗਏ ਹਨ।
ਜ਼ਿਕਰਯੋਗ ਹੈ ਕਿ ਕਾਹਲੋਂ ਆਪਣੇ ਬਿਆਨ ‘ਤੇ ਯੂ-ਟਰਨ ਲੈਂਦਿਆਂ ਕਹਿ ਗਏ ਹਨ ਕਿ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਇਸ ਲਈ ਉਹ ਅਫਸੋਸ ਜਾਹਰ ਕਰਦੇ ਹਨ। ਉਨ੍ਹਾਂ ਕਿਸਾਨਾਂ ਬਾਰੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਕਿਸਾਨਾਂ ਦੀ ਮੌਤਾਂ ‘ਤੇ ਉਹ ਕੋਈ ਗਲਤ ਬਿਆਨ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਕਿਸੇ ਦੇ ਘਰ ਦਾ ਜੀਅ ਚਲਾ ਜਾਏ ਤਾਂ ਉਸ ਪਰਿਵਾਰ ਲਈ ਸੰਭਲਣਾ ਔਖਾ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜਿਆਦਾਤਰ ਛੋਟੇ ਕਿਸਾਨ ਹੀ ਮੌਤ ਦੇ ਮੂੰਹ ਵਿੱਚ ਜਾਂਦੇ ਹਨ ਤੇ ਛੋਟੇ ਕਿਸਾਨਾਂ ਦੇ ਨਾਲ ਸਾਰਿਆਂ ਦੀ ਹਮਦਰਦੀ ਹੈ।
ਇਹ ਵੀ ਪੜ੍ਹੋ:ਕਾਹਲੋਂ ਮੁਆਫ਼ੀ ਮੰਗਣ ਨਹੀਂ ਤਾਂ ਘਰੋਂ ਨਿਕਲਣਾ ਕਰਦਿਆਂਗੇ ਬੰਦ: ਕਿਸਾਨ