ETV Bharat / city

ਕੇਂਦਰ ਦੀ ਸਰਕਾਰ ਪੰਜਾਬ ’ਚ ਨਹੀਂ ਲੈ ਰਹੀ ਆਪਣਿਆਂ ਦੀ ਸਾਰ !

author img

By

Published : Jul 10, 2021, 10:31 PM IST

ਭਾਜਪਾ ਪੰਜਾਬ ਵਿੱਚ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ ਮੰਨ ਰਹੀ ਸੀ ਕਿ ਖ਼ੁਦ ਭਾਜਪਾ ਦੇ ਸੀਨੀਅਰ ਆਗੂ ਆਪਣੇ ਕਾਰਜਕਰਤਾਵਾਂ ਨੂੰ ਅਤੇ ਮੀਡੀਆ ਨੂੰ ਇਹ ਕਹਿੰਦੇ ਆਮ ਨਜ਼ਰ ਆਉਂਦੇ ਸੀ ਕਿ 2022 ਉਨ੍ਹਾਂ ਦਾ ਹੋਣ ਵਾਲਾ ਹੈ , ਪਰ ਹੁਣ ਪੰਜਾਬ ਵਿੱਚ ਭਾਜਪਾ ਦਾ ਕੀ ਵਜੂਦ ਹੈ ਵੇਖੋ ਇਹ ਰਿਪੋਰਟ...

ਕੇਂਦਰ ਦੀ ਸਰਕਾਰ ਪੰਜਾਬ ’ਚ ਨਹੀਂ ਲੈ ਰਹੀ ਆਪਣਿਆਂ ਦੀ ਸਾਰ

ਜਲੰਧਰ: ਭਾਜਪਾ ਦੇ ਰਾਜਾ ਵੱਲੋਂ ਆਪਣੀ ਨਵੀਂ ਕੈਬਨਿਟ ਵਿੱਚ ਪੰਜਾਬ ਨੂੰ ਕੋਈ ਨਵਾਂ ਵਜ਼ੀਰ ਨਾ ਦੇਣਾ ਕਿਤੇ ਪੰਜਾਬ ਵਿੱਚ ਭਾਜਪਾ ਵੱਲੋਂ ਆਪਣੇ ਹੱਥ ਖੜ੍ਹੇ ਕਰਨ ਦਾ ਸੰਕੇਤ ਤਾਂ ਨਹੀਂ ! ਜੀ ਹਾਂ ਪਿਛਲੇ ਸਾਲ ਜੂਨ ਮਹੀਨੇ ਤੋਂ ਪਹਿਲੇ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਨਹੀਂ ਹੋਇਆ ਸੀ ਉਸ ਵੇਲੇ ਤਕ ਭਾਜਪਾ ਪੰਜਾਬ ਵਿੱਚ ਆਪਣੇ ਆਪ ਨੂੰ ਇੰਨਾ ਕੁ ਮਜ਼ਬੂਤ ਮੰਨ ਰਹੀ ਸੀ ਕਿ ਖ਼ੁਦ ਭਾਜਪਾ ਦੇ ਸੀਨੀਅਰ ਆਗੂ ਆਪਣੇ ਕਾਰਜਕਰਤਾਵਾਂ ਨੂੰ ਅਤੇ ਮੀਡੀਆ ਨੂੰ ਇਹ ਕਹਿੰਦੇ ਆਮ ਨਜ਼ਰ ਆਉਂਦੇ ਸੀ ਕਿ 2022 ਉਨ੍ਹਾਂ ਦਾ ਹੋਣ ਵਾਲਾ ਹੈ, ਪਰ ਇੱਕ ਸਾਲ ਦੇ ਕਿਸਾਨੀ ਅੰਦੋਲਨ ਅਤੇ ਕੇਂਦਰ ਸਰਕਾਰ ਦੀਆਂ ਕਈ ਨੀਤੀਆਂ ਕਰਕੇ ਭਾਜਪਾ ਦੇ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਬਾਹਰ ਨਿਕਲਣਾ ਤੱਕ ਮੁਸ਼ਕਲ ਹੋ ਗਿਆ।

ਇਹ ਵੀ ਪੜੋ: ਕਿਸਾਨਾਂ ਨੂੰ ਲੈ ਕੇ ਸੁਖਬੀਰ ਦੇ ਬਿਆਨ ਦੀ ਇਹਨਾਂ ਲੋਕਾਂ ਨੇ ਖੋਲ੍ਹੀ ਪੋਲ ?

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਿਛਲੇ ਇੱਕ ਸਾਲ ਵਿੱਚ ਭਾਜਪਾ ਪਿਛਲੇ ਇਕ ਸਾਲ ਵਿੱਚ ਭਾਜਪਾ ਅਰਸ਼ ਤੋ ਫ਼ਰਸ਼ ’ਤੇ ਆ ਗਈ ਹੈ। ਇਸ ਦੌਰਾਨ ਹਾਲਾਂਕਿ ਭਾਜਪਾ ਦੇ ਕੁਝ ਆਗੂ ਅਜੇ ਵੀ ਭਾਜਪਾ ਲਈ ਪਹਾੜ ਵਾਂਗੂੰ ਅਡਿੱਗ ਖੜ੍ਹੇ ਨੇ, ਪਰ ਇਸ ਦੇ ਨਾਲ-ਨਾਲ ਭਾਜਪਾ ਦੇ ਜ਼ਿਆਦਾਤਰ ਉਹ ਆਗੂ ਜਿਹੜੇ ਇੱਕ ਸਾਲ ਪਹਿਲੇ ਭਾਜਪਾ ਨੂੰ ਅਕਾਲੀ ਦਲ ਤੋਂ ਬਗੈਰ ਪੰਜਾਬ ਵਿੱਚ ਚੋਣਾਂ ਲੜਾਉਣ ਲਈ ਤਿਆਰੀ ਕੱਸੀ ਬੈਠੇ ਸੀ ਉਹ ਖ਼ੁਦ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਕੇਂਦਰ ਦੀ ਮੋਦੀ ਸਰਕਾਰ ਚਾਹੇ ਪੰਜਾਬ ਦੇ ਲੋਕਾਂ ਨੂੰ ਹਰ ਸਹੂਲਤ ਦੇਣ ਦੇ ਦਾਅਵੇ ਕਰੇ, ਪਰ ਨਵੇਂ ਬਣਾਏ ਕੈਬਨਿਟ ਮੰਤਰੀ ਮੰਡਲ ਦੇ ਵਿਚ ਪੰਜਾਬ ਦਾ ਇੱਕ ਵੀ ਮੰਤਰੀ ਨਾ ਬਣਾਏ ਜਾਣ ਤੇ ਸਾਫ਼ ਝਲਕ ਰਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਵਿਕਾਸ ਦੇ ਲਈ ਕਿੰਨਾ ਯਤਨ ਕਰ ਰਹੀ ਹੈ। ਮੋਦੀ ਸਰਕਾਰ ਵੱਲੋਂ ਪੰਜਾਬ ਦਾ ਕੋਈ ਵੀ ਮੰਤਰੀ ਆਪਣੀ ਕੈਬਨਿਟ ਵਿੱਚ ਸ਼ਾਮਲ ਨਾ ਕਰਨ ਤੇ ਪੰਜਾਬ ਦੇ ਨਾਲ ਨਿਆਂ ਨਹੀਂ ਕੀਤਾ ਗਿਆ।

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਾਸਟਰ ਮੋਹਨ ਲਾਲ ਜੋ ਕਦੀ ਇਹ ਕਹਿੰਦੇ ਨਜ਼ਰ ਆਉਂਦੇ ਸੀ ਕਿ ਪੰਜਾਬ ਵਿੱਚ ਹੁਣ ਭਾਜਪਾ ਇਕੱਲੀ ਸਰਕਾਰ ਬਣਾਏਗੀ ਅੱਜ ਖੁਦ ਕੇਂਦਰ ਸਰਕਾਰ ਤੋਂ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕੀ ਪੰਜਾਬ ਨੇ ਹਰ ਪਾਸਿਓਂ ਦੇਸ਼ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਵਿਕਾਸ ਦੀਆਂ ਲੀਹਾਂ ਤੇ ਪਾਇਆ ਹੈ ਅਤੇ ਜਦੋਂ ਵੀ ਪਾਕਿਸਤਾਨ ਦੇ ਨਾਲ ਕੋਈ ਵੀ ਤਣਾਅ ਪੂਰਨ ਗੱਲ ਹੁੰਦੀ ਹੈ ਤਾਂ ਪੰਜਾਬ ਨੂੰ ਸਭ ਤੋਂ ਵੱਧ ਝੇਲਣਾ ਪੈਂਦਾ ਹੈ ਪਰ ਉਸ ਦੇ ਬਾਵਜੂਦ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੋਈ ਵੀ ਨਿਆਏ ਪੰਜਾਬ ਦੇ ਨਾਲ ਨਹੀਂ ਕੀਤਾ ਗਿਆ ਅਤੇ ਨਾ ਹੀ ਪੰਜਾਬ ਦੇ ਕਿਸੇ ਭਾਜਪਾ ਸਾਂਸਦ ਨੂੰ ਕੈਬਿਨਟ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ।

ਪਰ ਇਸ ਦੇ ਨਾਲ ਹੀ ਪੰਜਾਬ ਵਿੱਚ ਕੁਝ ਭਾਜਪਾ ਆਗੂ ਅੱਜ ਵੀ ਇਸ ਉਮੀਦ ਵਿਚ ਨੇ ਕੇ ਪੰਜਾਬ ਵਿੱਚ ਭਾਜਪਾ ਹਾਲੇ ਇੱਕ ਵਾਰ ਫੇਰ ਆਪਣੇ ਪੈਰਾਂ ਤੇ ਖੜ੍ਹੀ ਹੋ ਸਕਦੀ ਹੈ। ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਦੇ ਮੁਤਾਬਕ ਸਰਕਾਰ ਅਤੇ ਸੰਗਠਨ ਆਪਣਾ ਆਪਣਾ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਦੇ ਤਾਲਮੇਲ ਨਾਲ ਹੀ ਪੰਜਾਬ ਵਿੱਚ ਭਾਜਪਾ ਫਿਰ ਤੋਂ ਆਪਣੀ ਇਕ ਅਲੱਗ ਪਛਾਣ ਨਾਲ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਏਗੀ।

ਉੱਧਰ ਹੁਣ ਇਸ ਪੂਰੇ ਮਾਮਲੇ ਵਿੱਚ ਰਾਜਨੀਤੀ ਵੀ ਪੂਰੀ ਤਰ੍ਹਾਂ ਗਰਮ ਹੋ ਗਈ ਹੈ। ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਅਣਦੇਖੀ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਸਮਝਣ ਲੱਗ ਪਈ ਹੈ ਕਿ ਪੰਜਾਬ ਵਿੱਚ ਹੁਣ ਘੱਟ ਤੋਂ ਘੱਟ ਭਾਜਪਾ ਤਾਂ ਕਿਸੇ ਲਾਈਨ ਵਿੱਚ ਨਹੀਂ ਖੜ੍ਹੀ। ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਬੀਜੇਪੀ ਤੇ ਨਿਸ਼ਾਨਾ ਸਾਧਦੀਆਂ ਕਿਹਾ ਕੀ ਮੋਦੀ ਨੇ ਪੰਜਾਬ ਤੋ ਕੋਈ ਵੱਡਾ ਚੇਹਰਾ ਕੈਬਨਿਟ ਵਿੱਚ ਸ਼ਾਮਲ ਨਹੀਂ ਕੀਤਾ ਜਿਸ ਤੋਂ ਸਾਫ ਹੈ ਕੀ ਕਿਸਾਨੀ ਅੰਦੋਲਨ ਕਾਰਨ ਉਹਨਾਂ ਨੂੰ ਕੋਈ ਵੱਡਾ ਚੇਹਰਾ ਨਹੀਂ ਲੱਭ ਰਿਹਾ ਅਤੇ ਉਹਨਾਂ ਵਲੋਂ ਕੀਤੀ ਜਾਂਦੀ ਫਿਰਕਾਪ੍ਰਸਤ ਰਾਜਨੀਤੀ ਹੁਣ ਨਹੀਂ ਕੀਤੀ ਜਾ ਸਕਦੀ ਕਿਓਂਕਿ ਪੰਜਾਬ ਦੀ ਭਾਈਚਾਰਕ ਸਾਂਝ ਬਰਕਰਾਰ ਹੈ ਅਤੇ ਬੀਜੇਪੀ ਦਾ ਕੋਈ ਅਧਾਰ ਨਹੀਂ ਹੈ।

ਇਸ ਮਾਮਲੇ ਵਿੱਚ ਅਕਾਲੀ ਦਲ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ ਪਰ ਹੁਣ ਇਹ ਪੰਜਾਬ ਵਿੱਚ ਆਪਣੀ ਟੀਮ ਨਾਲ ਵੀ ਵਿਤਕਰਾ ਕਰਦੀ ਹੋਈ ਨਜ਼ਰ ਆ ਰਹੀ ਹੈ। ਅਕਾਲੀ ਆਗੂ ਸਤਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਖਿਲਾਫ ਹਾਲਾਤ ਇਹ ਹੋ ਗਏ ਨੇ ਕਿ ਹੁਣ ਪੰਜਾਬ ਵਿੱਚ ਉਨ੍ਹਾਂ ਦੇ ਆਪਣੇ ਨੇਤਾ ਉਨ੍ਹਾਂ ਦੇ ਖ਼ਿਲਾਫ਼ ਬੋਲਣਾ ਸ਼ੁਰੂ ਹੋ ਗਏ ਹਨ ਜਿਵੇਂ ਕਿ ਪੰਜਾਬ ਵਿੱਚ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ।

ਹੁਣ ਇਸ ਮਾਮਲੇ ਵਿਚ ਕਾਂਗਰਸ ਵੀ ਖੁੱਲ੍ਹ ਕੇ ਸਾਹਮਣੇ ਆਈ ਹੈ। ਪੰਜਾਬ ਵਿੱਚ ਕਾਂਗਰਸ ਦੀ ਆਗੂ ਨਿਮਿਸ਼ਾ ਮਹਿਤਾ ਦਾ ਕਹਿਣਾ ਹੈ ਕਿ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ ਤੇ ਮਾਤਾ ਕਦੀ ਕੁਮਾਤਾ ਨਹੀਂ ਹੁੰਦੀ ਅਤੇ ਇਕ ਪਾਰਟੀ ਦੇ ਸੀਨੀਅਰ ਨੇਤਾ ਵੀ ਆਪਣੀ ਪਾਰਟੀ ਦੇ ਕਾਰਜਕਰਤਾਵਾਂ ਲਈ ਅਤੇ ਜੂਨੀਅਰ ਨੇਤਾਵਾਂ ਲਈ ਮਾਪਿਆਂ ਵਰਗੇ ਹੁੰਦੇ ਹਨ, ਪਰ ਭਾਜਪਾ ਦੀ ਕੇਂਦਰ ਸਰਕਾਰ ਇਸ ਵੇਲੇ ਪੰਜਾਬ ਭਾਜਪਾ ਨੇਤਾਵਾਂ ਵਾਸਤੇ ਉਹ ਮਾਪੇ ਬਣੀ ਹੋਈ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਇਕ ਪਾਸੇ ਕੇਂਦਰ ਵਿੱਚ ਭਾਜਪਾ ਸਰਕਾਰ ਆਪਣੀ ਟੀਮ ਵਿੱਚ ਨਵੇਂ ਵਜ਼ੀਰ ਸ਼ਾਮਲ ਕਰ ਇਕ ਨਵੀਂ ਤਾਕਤ ਨਾਲ ਸਾਹਮਣੇ ਆਉਣਾ ਚਾਹੁੰਦੀ ਹੈ ਪਰ ਦੂਸਰੇ ਪਾਸੇ ਪੰਜਾਬ ਵਿੱਚ ਲੁਕਣ ਭਾਜਪਾ ਲੀਡਰਸ਼ਿਪ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਿੰਨੇ ਇੱਕ ਕਾਮਯਾਬ ਹੁੰਦੀ ਹੈ।

ਕਿਤੇ ਐਸਾ ਤੇ ਨਹੀਂ ਕਿ ਪੰਜਾਬ ਵਿੱਚ ਲੋਕਲ ਭਾਜਪਾ ਲੀਡਰਸ਼ਿਪ ਆਪਸ ਵਿੱਚ ਸਲ੍ਹਾਵਾਂ ਕਰਕੇ ਭਾਜਪਾ ਨੂੰ ਇੱਕ ਵਾਰ ਪੰਜਾਬ ਵਿੱਚ ਖੜ੍ਹਾ ਕਰਨਾ ਚਾਹੁੰਦੀ ਹੋਵੇ ਪਰ ਦੂਸਰੇ ਪਾਸੇ ਕੇਂਦਰ ਵਿੱਚ ਭਾਜਪਾ ਸੰਗਠਨ ਪੰਜਾਬ ਵਿੱਚ ਭਾਜਪਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਸੋਚ ਕੇ ਬੈਠਾ ਹੋਵੇਗਾ ਸ਼ਾਇਦ 2022 ਵਿੱਚ ਤਾਂ ਭਾਜਪਾ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ।

ਇਹ ਵੀ ਪੜੋ: ਸੁਣੋ ਭਾਜਪਾ ਵਿੱਚੋਂ ਬਾਹਰ ਕੱਢੇ ਜਾਣ 'ਤੇ ਕੀ ਬੋਲੇ ਅਨਿਲ ਜੋਸ਼ੀ

ETV Bharat Logo

Copyright © 2024 Ushodaya Enterprises Pvt. Ltd., All Rights Reserved.