ETV Bharat / city

'ਪਿਛਲੇ ਡੇਢ ਮਹੀਨੇ ਤੋਂ ਬੰਦ ਹੈ ਪ੍ਰਾਈਵੇਟ ਹਸਪਤਾਲਾਂ ’ਚ ਆਯੂਸ਼ਮਾਨ ਯੋਜਨਾ', ਸਰਕਾਰ ਬੇਖ਼ਬਰ ! - ਆਯੂਸ਼ਮਾਨ ਯੋਜਨਾ ਦੇ ਤਹਿਤ ਇਲਾਜ ਕਰਨਾ ਬੰਦ

ਪੰਜਾਬ ਵਿੱਚ ਵੀ ਪਿਛਲੇ ਡੇਢ ਮਹੀਨੇ ਤੋਂ ਪ੍ਰਾਈਵੇਟ ਹਸਪਤਾਲਾਂ ਨੇ ਆਯੂਸ਼ਮਾਨ ਯੋਜਨਾ ਦੇ ਤਹਿਤ ਇਲਾਜ ਕਰਨਾ ਬੰਦ ਕੀਤਾ ਹੋਇਆ ਹੈ। ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਈਵੇਟ ਹਸਪਤਾਲਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬਕਾਇਆ ਨਹੀਂ ਮਿਲਦਾ ਉਸ ਸਮੇਂ ਤੱਕ ਨਹੀਂ ਕਰਨਗੇ ਸਕੀਮ ਹੇਠ ਇਲਾਜ।

ਬੰਦ ਹੈ ਪ੍ਰਾਈਵੇਟ ਹਸਪਤਾਲਾਂ ’ਚ ਆਯੂਸ਼ਮਾਨ ਯੋਜਨਾ

author img

By

Published : Aug 5, 2022, 10:26 AM IST

Updated : Aug 5, 2022, 10:55 AM IST

ਜਲੰਧਰ: ਚੰਡੀਗੜ੍ਹ ਵਿਖੇ ਪੀਜੀਆਈ ਵਿੱਚ ਆਯੂਸ਼ਮਾਨ ਯੋਜਨਾ ਦੇ ਤਹਿਤ ਆਮ ਲੋਕਾਂ ਦੇ ਇਲਾਜ ਨੂੰ ਬੰਦ ਕਰਨ ਤੋਂ ਬਾਅਦ ਹੁਣ ਕੁਝ ਅਜਿਹਾ ਹੀ ਜਲੰਧਰ ਵਿਖੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਜਲੰਧਰ ਵਿਖੇ ਵੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਪਿਛਲੇ ਡੇਢ ਮਹੀਨੇ ਤੋਂ ਆਯੂਸ਼ਮਾਨ ਯੋਜਨਾ ਦੇ ਤਹਿਤ ਲੋਕਾਂ ਦਾ ਇਲਾਜ ਬੰਦ ਕੀਤਾ ਹੋਇਆ ਪਿਆ ਹੈ।

ਸਰਕਾਰ ਨੇ ਨਹੀਂ ਦਿੱਤਾ ਬਕਾਇਆ: ਇਸ ਬਾਰੇ ਪੰਜਾਬ ਦੇ ਸਾਬਕਾ ਆਈਐਮਏ ਪ੍ਰਧਾਨ ਡਾ. ਨਵਜੋਤ ਦਹੀਆ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਆਯੂਸ਼ਮਾਨ ਯੋਜਨਾ ਆਮ ਲੋਕਾਂ ਨੂੰ ਚੰਗੀ ਸਿਹਤ ਸੁਵਿਧਾ ਦੇਣ ਲਈ ਸ਼ੁਰੂ ਕੀਤੀ ਗਈ ਸੀ ਪਰ ਸਰਕਾਰ ਦੀਆਂ ਕਮੀਆਂ ਕਰਕੇ ਅੱਜ ਆਮ ਲੋਕ ਇਸ ਦਾ ਲਾਭ ਨਹੀਂ ਲੈ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਹਰ ਉਹ ਇਨਸਾਨ ਜਿਸ ਕੋਲ ਆਯੂਸ਼ਮਾਨ ਯੋਜਨਾ ਦਾ ਕਾਰਡ ਹੁੰਦਾ ਹੈ ਆਪਣੀ ਕਿਸੇ ਵੀ ਬੀਮਾਰੀ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਕਰਵਾ ਸਕਦਾ ਹੈ, ਪਰ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਇਹ ਸਕੀਮ ਬੰਦ ਹੈ।

ਬੰਦ ਹੈ ਪ੍ਰਾਈਵੇਟ ਹਸਪਤਾਲਾਂ ’ਚ ਆਯੂਸ਼ਮਾਨ ਯੋਜਨਾ

ਕਈ ਵਾਰ ਕੀਤੀ ਜਾ ਚੁੱਕੀ ਹੈ ਮੀਟਿੰਗ: ਡਾ. ਨਵਜੋਤ ਦਹੀਆ ਮੁਤਾਬਕ ਉਨ੍ਹਾਂ ਦੀ ਇਸ ਬਾਰੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪਿਛਲੇ ਸਿਹਤ ਮੰਤਰੀ ਅਤੇ ਮੌਜੂਦਾ ਸਿਹਤ ਮੰਤਰੀ ਨਾਲ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ ਪਰ ਇਸ ਮੁੱਦੇ ਤੇ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਮੁਤਾਬਕ ਜੇ ਸਿਰਫ਼ ਸਰਕਾਰ ਚੰਡੀਗਡ਼੍ਹ ਵਿਖੇ ਪੀਜੀਆਈ ਨੂੰ ਬਕਾਇਆ ਰਾਸ਼ੀ ਪ੍ਰਯਾਗਰਾਜ ਦਿੰਦੀ ਹੈ ਤਾਂ ਕਿ ਪੰਜਾਬ ਦੇ ਉਹ ਮਰੀਜ਼ ਜੋ ਇਸ ਸਕੀਮ ਦੇ ਤਹਿਤ ਡਾਇਲੇਸਿਸ ਕਰਾਉਂਦੇ ਸੀ ਪੰਜਾਬ ਤੋਂ ਡਾਇਲਸਿਸ ਕਰਵਾਉਣ ਲਈ ਚੰਡੀਗੜ੍ਹ ਜਾਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਨ੍ਹਾਂ ਮਰੀਜ਼ਾਂ ਦੇ ਡਾਇਲੇਸਿਸ ਕਰਵਾਉਣ ਕਰੋੜਾਂ ਦੇ ਖਰਚੇ ਨਾਲੋਂ ਪੰਜਾਬ ਤੋਂ ਚੰਡੀਗੜ੍ਹ ਆਉਣ ਜਾਣ ਦਾ ਖਰਚਾ ਜ਼ਿਆਦਾ ਹੋ ਜਾਵੇਗਾ।

ਪ੍ਰਾਈਵੇਟ ਹਸਪਤਾਲਾਂ ਹਰ ਚੀਜ਼ ਦਾ ਹੁੰਦਾ ਹੈ ਖਰਚਾ: ਉਨ੍ਹਾਂ ਅੱਗੇ ਕਿਹਾ ਕਿ ਜੇ ਸਰਕਾਰ ਸਮੇਂ ਸਿਰ ਪ੍ਰਾਈਵੇਟ ਹਸਪਤਾਲਾਂ ਨੂੰ ਉਨ੍ਹਾਂ ਦਾ ਬਕਾਇਆ ਦਿੰਦੀ ਰਹੇ ਤਾਂ ਪ੍ਰਾਈਵੇਟ ਹਸਪਤਾਲ ਵੀ ਲਗਾਤਾਰ ਬਿਨਾਂ ਰੁਕੇ ਆਯੂਸ਼ਮਾਨ ਯੋਜਨਾ ਦੇ ਤਹਿਤ ਆਉਣ ਵਾਲੇ ਲੋਕਾਂ ਦਾ ਇਲਾਜ ਕਰਦੇ ਰਹਿਣ। ਡਾ ਨਵਜੋਤ ਦਹੀਆ ਮੁਤਾਬਕ ਹਸਪਤਾਲਾਂ ਦੀ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਤਾਂ ਆਪਣੇ ਹਰ ਖ਼ਰਚ ਦਾ ਸਮੇਂ ਸਿਰ ਭੁਗਤਾਨ ਕਰਨਾ ਪੈਂਦਾ ਹੈ ਫਿਰ ਚਾਹੇ ਉਹ ਦਵਾਈਆਂ ਦਾ ਖਰਚਾ ਹੋਵੇ , ਆਪਰੇਸ਼ਨ ਥੀਏਟਰ ਵਿੱਚ ਕੰਮ ਆਉਣ ਵਾਲੇ ਸਾਮਾਨ ਦਾ ਜਾਂ ਫਿਰ ਸਟਾਫ ਦੀ ਤਨਖਾਹ ਦਾ ਹੋਵੇ।

ਬਕਾਇਆ ਨਾ ਮਿਲਣ ਤੱਕ ਨਹੀਂ ਕੀਤਾ ਜਾਵੇਗਾ ਇਲਾਜ: ਉਧਰ ਇਕ ਹੋਰ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਸ਼ੁਭਾਂਗ ਅਗਰਵਾਲ ਦਾ ਵੀ ਕਹਿਣਾ ਹੈ ਕਿ ਇਹ ਯੋਜਨਾ ਇੱਕ ਬਹੁਤ ਵਧੀਆ ਯੋਜਨਾ ਹੈ ਪਰ ਇਸ ਯੋਜਨਾ ਦੇ ਤਹਿਤ ਨਾ ਤਾਂ ਸਰਕਾਰ ਪ੍ਰਾਈਵੇਟ ਹਸਤਪਾਲਾਂ ਨੂੰ ਇਲਾਜ ਸਹੀ ਖਰਚ ਦੇ ਰਹੀ ਹੈ ਅਤੇ ਨਾ ਹੀ ਬਕਾਇਆ ਸਮੇਂ ਸਿਰ ਦਿੱਤਾ ਜਾਂਦਾ ਹੈ ਜਿਸ ਕਰਕੇ ਹਸਪਤਾਲਾਂ ਵੱਲੋਂ ਹੁਣ ਉਸ ਸਮੇਂ ਤੱਕ ਯੋਜਨਾ ਦੇ ਤਹਿਤ ਲੋਕਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ ਜਦੋ ਤੱਕ ਪ੍ਰਾਈਵੇਟ ਹਸਪਤਾਲਾਂ ਦਾ ਇਹ ਬਕਾਇਆ ਉਨ੍ਹਾਂ ਨੂੰ ਨਹੀਂ ਮਿਲ ਜਾਂਦਾ।

ਇਹ ਵੀ ਪੜੋ: ਮਾਨਸਾ ਜ਼ਿਲ੍ਹੇ ’ਚ ਵੀ ਫੈਲੀ ਲੰਪੀ ਸਕਿਨ ਬੀਮਾਰੀ, ਕਈ ਪਸ਼ੂਆਂ ਦੀ ਮੌਤ

Last Updated : Aug 5, 2022, 10:55 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.