ਜਲੰਧਰ: ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੇੜੇ ਆ ਰਹੀਆਂ, ਉਵੇਂ ਹੀ ਹਰ ਪਾਰਟੀ ਪੱਬਾਂ ਭਾਰ ਹੋ ਰਹੀ ਹੈ ਤਾਂ ਜੋ ਕੁਰਸੀ ਹਾਸਲ ਕੀਤੀ ਜਾ ਸਕੇ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਪੰਜਾਬ ਦੇ ਦੌਰੇ ਕੀਤੇ ਜਾ ਰਹੇ ਹਨ।
ਕੇਜਰੀਵਾਲ ਦੀਆਂ ਜਲੰਧਰ ਨੂੰ ਦੋ ਗਰੰਟੀਆਂ
ਅਰਵਿੰਦ ਕੇਜਰੀਵਾਲ ਨੇ ਜਲੰਧਰ ਨੂੰ ਤਿਰੰਗਾ ਯਾਤਰਾ ਦੌਰਾਨ ਜਲੰਧਰ ਨੂੰ ਦੋ ਗਰੰਟੀਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਜਲੰਧਰ ’ਚ ਇੱਕ ਇੰਟਰਨੈਸ਼ਨਲ ਏਅਰਪੋਰਟ ਬਣਾਇਆ ਜਾਵੇਗਾ। ਤਾਂਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆ ਸਕੇ। ਦੂਜੀ ਗਰੰਟੀ ਬਾਰੇ ਦੱਸਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਲੰਧਰ ਚ ਦੇਸ਼ ਦੀ ਸਭ ਤੋਂ ਵੱਡੀ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਚ ਕਿਧਰੇ ਵੀ ਖੇਡਾਂ ਹੁੰਦੀਆਂ ਤਾਂ ਜਲੰਧਰ ਚੋਂ ਹੀ ਖੇਡਾਂ ਦਾ ਸਾਮਾਨ ਜਾਂਦਾ ਹੈ।
ਤਿਰੰਗਾ ਯਾਤਰਾ ਦੀ ਅਗਵਾਈ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਇਹ ਤਿਰੰਗਾ ਯਾਤਰਾ ਦੇਸ਼ਭਗਤੀ ਦੀ ਯਾਤਰਾ ਹੈ। ਇਹ ਯਾਤਰਾ ਪੰਜਾਬ ਦੀ ਅਮਨ ਸ਼ਾਂਤੀ ਦੀ ਯਾਤਰਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਸਮਾਂ ਦੇਖਿਆ ਹੈ। ਕੋਈ ਵੀ ਪੰਜਾਬੀ ਅਜਿਹਾ ਸਮਾਂ ਨਹੀਂ ਦੇਖਣਾ ਚਾਹੁੰਦਾ। ਇਸੇ ਲਈ ਪੰਜਾਬ ਦੀ ਅਮਨ ਸ਼ਾਂਤੀ, ਭਾਈਚਾਰਕ ਸਾਂਝ ਦੇ ਲਈ ਅਸੀਂ ਸਾਰੇ ਇੱਕਠੇ ਹੋ ਕੇ ਕੰਮ ਕਰਾਂਗੇ। ਪੰਜਾਬ ਦੀ ਖੁਸ਼ਹਾਲੀ ਦੇ ਲਈ ਇਹ ਤਿਰੰਗਾ ਯਾਤਰਾ ਕੀਤੀ ਗਈ ਹੈ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਦੋ ਹੋਰ ਗਰੰਟੀਆਂ ਦਿੱਤੀਆਂ।
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਲੰਧਰ ਵਿਖੇ ਪਹੁੰਚ ਚੁੱਕੇ ਹਨ। ਇਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।
ਅੰਮ੍ਰਿਤਸਰ ਏਅਰਪੋਰਟ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਜਲੰਧਰ ਜਾ ਰਹੇ ਹਾਂ, ਜਿੱਥੇ ਉਨ੍ਹਾਂ ਵੱਲੋਂ ਤਿਰੰਗਾ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੱਡੀ ਗਿਣਤੀ ’ਚ ਯਾਤਰਾ ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ, ਇਸ ਧਰਤੀ ਨੇ ਕਈ ਸੁੰਤਰਤਾ ਸੈਨਾਨੀਆਂ ਨੂੰ ਜਨਮ ਦਿੱਤਾ। ਉਨ੍ਹਾਂ ਦੀ ਯਾਦ ’ਚ ਇਹ ਤਿਰੰਗਾ ਯਾਤਰਾ ਕੱਢੀ ਜਾਵੇਗੀ।
ਤਿਰੰਗਾ ਯਾਤਰਾ ਨੂੰ ਲੈ ਕੇ ਆਗੂ ਵਿਰੋਧੀ ਧੀਰ ਹਰਪਾਲ ਚੀਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜਲੰਧਰ ਦੇ ਵਾਲਮੀਕਿ ਚੌਕ ਵਿਚ ਤਿਰੰਗਾ ਰੈਲੀ ਦਾ ਆਗਾਜ਼ ਕਰਨਗੇ ਅਤੇ ਹੁਣ ਪੰਜਾਬ ਵਿਚ ਕੇਜਰੀਵਾਲ ਦੇ ਵਧਦੇ ਪ੍ਰਭਾਵ ਕਾਰਨ ਅਕਾਲੀ ਦਲ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਬੌਖਲਾ ਗਈਆਂ ਹਨ, ਜਿਸਦੇ ਪ੍ਰਭਾਵ ਹੇਠ ਸੁਖਬੀਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਪੁੱਠੇ ਸਿਧੇ ਬਿਆਨ ਦੇ ਰਹੇ ਹਨ।
ਕੈਪਟਨ ਨੂੰ ਸਿਆਸਤ ਤੋਂ ਸੰਨਿਆਸ ਲੈਣ ਦੀ ਲੋੜ- ਚੀਮਾ
ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਬਣਾਉਣ ਦੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕਰੀਅਰ ਖਤਮ ਹੋਣ ਦੀ ਕਗਾਰ ’ਤੇ ਹੈ ਹੁਣ ਉਨ੍ਹਾਂ ਨੂੰ ਸਿਆਸਤ ਤੋਂ ਸੰਨਿਆਸ ਲੈਣ ਦੀ ਲੌੜ ਹੈ।
ਕਾਬਿਲੇਗੌਰ ਹੈ ਕਿ ਮੁੱਖ ਮੰਤਰੀ ਕੇਜਰੀਵਾਲ 15 ਦਸੰਬਰ ਯਾਨੀ ਅੱਜ ਤੋਂ 2 ਦਿਨਾਂ ਪੰਜਾਬ ਦੌਰੇ ’ਤੇ ਆ ਰਹੇ ਹਨ, ਇਸ ਦੌਰਾਨ ਅਰਵਿੰਦ ਕੇਜਰੀਵਾਲ ਜਲੰਧਰ ’ਚ ਇੱਕ ਤਿਰੰਗਾ ਮਾਰਚ ਦੀ ਅਗਵਾਈ ਕਰਨਗੇ, ਉੱਥੇ ਹੀ ਦੂਜੇ ਦਿਨ ਲੰਬੀ ਹਲਕੇ ’ਚ ਬਾਦਲ ਪਰਿਵਾਰ ਨੂੰ ਲਲਕਾਰ ਦੇਣਗੇ।
ਇਹ ਵੀ ਪੜੋ: ਟੋਲ ਟੈਕਸ ਵਾਧੇ ਨੂੰ ਲੈ ਕੇ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦਾ ਵੱਡਾ ਐਲਾਨ