ਹੁਸ਼ਿਆਰਪੁਰ: ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਹੁਸ਼ਿਆਰਪੁਰ ਅਦਾਲਤ ਨੇ ਜਮਾਨਤ (Parkash singh badal gets bail) ਦੇ ਦਿੱਤੀ ਹੈ। ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਸੀ ਤੇ ਇਸੇ ਮੁਤਾਬਕ ਉਹ ਵੀਰਵਾਰ ਸਵੇਰੇ ਹੁਸ਼ਿਆਰਪੁਰ ਅਦਾਲਤ (hoshiarpur court) ਵਿੱਚ ਪੇਸ਼ ਹੋਏ (badal appears in court) ਅਤੇ ਵਕੀਲਾਂ ਵੱਲੋਂ ਜ਼ਮਾਨਤ ਅਰਜੀ ’ਤੇ ਬਹਿਸ ਕਰਨ ਉਪਰੰਤ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ ਗਈ।
ਬਾਦਲ ਦੇ ਵਕੀਲ ਗੁਰਤੇਜ ਪੁਰੀ ਨੇ ਮੀਡੀਆ ਨੂੰ ਦੱਸਿਆ ਬਲਵੰਤ ਸਿੰਘ ਖੇੜਾ ਨਾਂ ਦੇ ਇੱਕ ਵਿਅਕਤੀ ਨੇ ਅਕਾਲੀ ਦਲ ਦਾ ਦੋਹਰਾ ਸੰਵਿਧਾਨ ਹੋਣ ਦਾ ਦੋਸ਼ ਲਗਾਇਆ ਸੀ ਤੇ ਬਤੌਰ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਅਹੁਦੇਦਾਰਾਂ ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਧਿਰ ਬਣਾਇਆ ਸੀ।
ਇਸੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਹਿਲਾਂ ਜਮਾਨਤ ਦਿੱਤੀ ਜਾ ਚੁੱਕੀ ਹੈ ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਜਮਾਨਤ ਅਰਜੀ ਦਾਖ਼ਲ ਕੀਤੀ ਸੀ, ਜਿਸ ’ਤੇ ਅਦਾਲਤ ਨੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ। ਅੱਜ ਪੇਸ਼ ਹੋਏ ਤੇ ਅਦਾਲਤ ਨੇ ਜਮਾਨਤ ਦੇ ਦਿੱਤੀ।
ਉਨ੍ਹਾਂ ਕਿਹਾ ਕਿ ਸ਼ਿਕਾਇਤ ਵਿੱਚ ਦੋਸ਼ ਝੂਠੇ ਹਨ ਤੇ ਅਦਾਲਤ ’ਤੇ ਭਰੋਸਾ ਹੈ ਕਿ ਇਹ ਕੇਸ ਖਾਰਜ ਹੋਵੇਗਾ। ਦੂਜੇ ਪਾਸੇ ਖੇੜਾ ਦੇ ਵਕੀਲ ਹਰਕਮਲਜੋਤ ਸਿੰਘ ਨੇ ਕਿਹਾ ਕਿ ਕੇਸ ਬਿਲਕੁਲ ਸਹੀ ਹੈ ਤੇ ਇਸ ਮਾਮਲੇ ਵਿੱਚ ਹਾਈਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ ਤੇ ਹਾਈਕੋਰਟ ਨੇ ਹੇਠਲੀ ਅਦਾਲਤ ਵੱਲੋਂ ਬਾਦਲਾਂ ਨੂੰ ਜਾਰੀ ਸੰਮਨ ਵਿਰੁੱਧ ਪਟੀਸ਼ਨ ਰੱਦ ਕਰ ਦਿੱਤੀ ਸੀ। ਜਿਸ ’ਤੇ ਹੁਣ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਹੁਸ਼ਿਆਰਪੁਰ ਅਦਾਲਤ ਵਿੱਚ ਪੇਸ਼ ਹੋ ਰਹੇ ਹਨ ਤੇ ਅੱਜ ਪ੍ਰਕਾਸ਼ ਸਿੰਘ ਬਾਦਲ ਪੇਸ਼ ਹੋਏ, ਜਿਸ ’ਤੇ ਉਨ੍ਹਾਂ ਨੂੰ ਜਮਾਨਤ ਮਿਲ ਗਈ ਹੈ।
ਸ਼ਿਕਾਇਤਕਰਤਾ ਬਲਵੰਤ ਸਿਘ ਖੇੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਬਾਦਲਾਂ ਨੂੰ ਸਜਾ ਜਰੂਰ ਹੋਵੇਗੀ। ਉਨ੍ਹਾਂ ਹਾਲਾਂਕਿ ਅਦਾਲਤ ’ਤੇ ਭਰੋਸਾ ਪ੍ਰਗਟਾਇਆ ਪਰ ਨਾਲ ਹੀ ਕਿਹਾ ਕਿ ਜਿਸ ਤਰੀਕੇ ਨਾਲ ਅੱਜ ਅਦਾਲਤ ਸਵੇਰੇ ਹੀ ਬੈਠ ਗਈ ਤੇ ਬਾਦਲ ਆਏ ਤੇ ਨਾਲ ਹੀ ਕਾਰਵਾਈ ਮੁਕੰਮਲ ਹੋਈ ਤੇ ਉਹ ਚਲੇ ਗਏ, ਇਸ ਨਾਲ ਕੁਝ ਵੱਖਰਾ ਅਹਿਸਾਸ ਹੁੰਦਾ ਹੈ।
ਇਹ ਵੀ ਪੜ੍ਹੋ:Bikram Majithia Drug case: ਮੁਹਾਲੀ ਕੋਰਟ ’ਚ ਬਿਕਰਮ ਮਜੀਠੀਆ ਨੇ ਕੀਤਾ ਸਰੰਡਰ