ਹੁਸ਼ਿਆਰਪੁਰ: 2018 ਦੀ ਇੱਕ ਨਿੱਜੀ ਰਿਪੋਰਟ ਮੁਤਾਬਿਕ ਪੰਜਾਬ 'ਚ ਸੜਕਾਂ 'ਤੇ ਰੋਜ਼ 12 ਲੋਕ ਆਪਣੀ ਜਾਨ ਗਵਾਉਂਦੇ ਹਨ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ’ਚ ਪਿੰਡ ਮੰਡਿਆਲੀ ਨੇੜੇ ਇੱਕ ਟਰੱਕ ਦੇ ਪਲਟ ਜਾਣ ਕਾਰਨ ਦੁਰਘਟਨਾ ਵਾਪਰੀ। ਇਸ ਹਾਦਸੇ ਦੇ ਵਿੱਚ 21 ਸ਼ਰਧਾਲੂ ਜ਼ਖ਼ਮੀ ਹੋ ਗਏ। ਇਨ੍ਹਾਂ ਹਾਦਸਿਆਂ ਨੂੰ ਵੇਖਦੇ ਹੋਏ ਹੁਸ਼ਿਆਰਪੁਰ ਦੀ ਡੀਸੀ ਈਸ਼ਾ ਕਾਲੀਆ ਨੇ ਇੱਕ ਫ਼ੈਸਲਾ ਲਿਆ ਹੈ।
ਉਨ੍ਹਾਂ ਕਿਹਾ ਹੈ ਕਿ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਮਾਤਾ ਚਿੰਤਪੁਰਨੀ ਦੀ ਯਾਤਰਾ ਦੌਰਾਨ ਸ਼ਰਧਾਲੂ ਜੋ ਟਰੱਕ, ਟੈਂਪੂ ਜਾਂ ਟਰੈਕਟਰ ਟਰਾਲੀ ਆਦਿ 'ਤੇ ਆਉਂਦੇ ਹਨ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਈਸ਼ਾ ਕਾਲੀਆ ਨੇ ਇਹ ਫ਼ੈਸਲਾ ਊਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੇਖ ਕੇ ਲਿਆ। ਊਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰਸ਼ੀਅਲ ਵਾਹਨਾਂ ਦੀ ਮੇਲੇ ਵਿੱਚ ਐਂਟਰੀ 'ਤੇ ਪਾਬੰਧੀ ਪਹਿਲਾਂ ਹੀ ਲਗਾ ਦਿੱਤੀ ਹੈ। ਊਨਾ ਤੋਂ ਬਾਅਦ ਪੰਜਾਬ 'ਚ ਵੀ ਹੁਣ ਇਹ ਨਿਯਮ ਲਾਗੂ ਹੋ ਚੁੱਕਾ ਹੈ।