ਗੁਰਦਾਸਪੁਰ: ਸਥਾਨਕ ਬੀਐੱਸਐੱਫ ਹੈਡ ਕੁਆਰਟਰ ਅਧੀਨ ਪੈਂਦੀ ਭਾਰਤ- ਪਾਕਿ ਕੌਮਾਂਤਰੀ ਸਰਹੱਦ ਦੀ ਮਤੇਲਾ ਪੋਸਟ ਤੋਂ ਬੀਤੀ ਰਾਤ ਭਾਲ ਮੁਹਿੰਮ ਦੇ ਤਹਿਤ 2 ਪਾਕਿ ਤਸਰਕਰਾਂ ਨੂੰ ਕਾਬੂ ਕਰਨ ਦੀ ਖ਼ਬਰ ਸਾਹਮਣੇ ਆਈ ਹੈ।
ਹੈਰੋਇਨ ਸਣੇ ਹਥਿਆਰ ਬਰਾਮਦ
ਇਨ੍ਹਾਂ ਪਾਕਿ ਤਸਕਰਾਂ ਕੋਲੋਂ 10 ਪੈਕੇਟ ਹੈਰੋਇਨ ਸਣੇ 3 ਪਿਸਤੌਲ, ਤੇ 6 ਮੈਗਜ਼ੀਨਾਂ ਨੂੰ ਬਰਾਮਦ ਕੀਤਾ ਗਿਆ ਹੈ। ਇਹ ਪਾਕਿਸਤਾਨ ਵੱਲੋਂ ਨਸ਼ੇ ਤੇ ਹਥਿਆਰਾਂ ਦੀ ਸਮਗਲਿੰਗ ਕਰ ਰਹੇ ਸੀ।
ਪਹਿਲਾਂ ਵੀ ਘੁਸਪੈਠ ਦੀ ਹੋਈ ਸੀ ਕੋਸ਼ਿਸ਼
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪਾਕਿਸਤਾਨ ਨੇ ਇਸ ਖੇਤਰ 'ਚ ਡ੍ਰੋਨ ਦੇ ਨਾਲ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਮਨਸੂਬਿਆਂ ਨੂੰ ਬੀਐੱਸਐੱਫ ਨੇ ਪੂਰਾ ਨਹੀਂ ਹੋਣ ਦਿੱਤਾ ਸੀ। ਹੁਣ ਬੀਤੀ ਰਾਤ ਨਸ਼ੇ ਤਸਕਰੀ ਦੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਵੀ ਬੀਐੱਸਐਫ ਨੇ ਨਾਕਾਮ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਮੁੰਹ ਦੀ ਖਾਣੀ ਪਈ ਹੈ।