ਗੁਰਦਾਸਪੁਰ: ਜ਼ਿਲ੍ਹੇ ਦੇ ਹਲਕਾ ਦੀਨਾਨਗਰ ਪੁਲਿਸ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਨਸ਼ੇ ਦੇ ਚਾਰ ਵੱਡੇ ਤਸਕਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਦੀਨਾਨਗਰ ਥਾਣੇ ਦੇ ਐਸਐਚਓ ਕਪਿਲ ਕੌਸ਼ਲ ਨੇ ਨੈਸਨਲ ਹਾਈਵੈ ਸੂਗਰ ਮਿੱਲ ਪਨਿਆੜ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਇਸ ਦੌਰਾਨ ਉਨ੍ਹਾਂ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਦੀ ਟੀਮ ਨੂੰ ਇੱਕ ਮੁਖਬਰੀ ਤੋਂ ਜਾਣਕਾਰੀ ਮਿਲੀ ਸੀ ਕਿ ਤਰਨਤਾਰਨ ਦੇ ਰਹਿਣ ਵਾਲੇ ਮਲਕੀਤ ਸਿੰਘ ਦਾ ਸਬੰਧ ਪਾਕਿਸਤਾਨ ਬੈਠੇ ਸਮਗਲਰਾਂ ਦੇ ਨਾਲ ਹੈ। ਇਨ੍ਹਾਂ ਹੀ ਨਹੀਂ ਉਹ ਜੰਮੂ ਕਸ਼ਮੀਰ ਆਪਣੇ ਬੰਦੇ ਭੇਜ ਕੇ ਵੱਡੀ ਗਿਣਤੀ ਚ ਹੈਰੋਇਨ ਮੰਗਵਾ ਕੇ ਅੱਗੇ ਵੇਚਣ ਦਾ ਕੰਮ ਕਰਦਾ ਹੈ। ਇਸੇ ਦੇ ਚੱਲਦੇ ਉਸ ਵੱਲੋਂ ਗੁਰਦਿੱਤ ਸਿੰਘ ਗਿੱਤਾ, ਭੋਲਾ ਸਿੰਘ, ਮਨਜਿੰਦਰ ਸਿੰਘ ਮੰਨਾ ਅਤੇ ਕੁਲਦੀਪ ਸਿੰਘ ਨੂੰ ਤਰਨਤਾਰਨ ਰੋਡ ਤੋਂ ਇਨੋਵਾ ਗੱਡੀ ਚ ਜੰਮੂ ਵੱਲ ਹੈਰੋਇਨ ਲੈਣ ਦੇ ਲਈ ਭੇਜਿਆ ਹੈ ਜੋ ਕਿ ਵੱਡੀ ਮਾਤਰਾ ’ਚ ਹੈਰੋਇਨ ਲੈ ਕੇ ਵਾਪਿਸ ਆ ਰਹੇ ਹਨ। ਇਹ ਜਾਣਕਾਰੀ ਹਾਸਿਲ ਹੋਣ ਤੋਂ ਬਾਅਦ ਪੁਲਿਸ ਅਲਰਟ ਹੋ ਗਈ।
ਮੁਖਬਰੀ ਤੋਂ ਜਾਣਕਾਰੀ ਹਾਸਿਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਹਾਈਵੇ ਅਤੇ ਬਾਈਪਾਸ ਨੇੜੇ ਸਖ਼ਤ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਦੌਰਾਨ ਦੋ ਗੱਡੀਆਂ ’ਚ ਵੱਡੀ ਮਾਤਰਾ ਚ ਹੈਰੋਇਨ ਲੈ ਕੇ ਜਾ ਰਹੇ 4 ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਨ੍ਹਾਂ ਮੁਲਜ਼ਮਾਂ ਕੋਲੋਂ 16 ਕਿਲੋਂ ਤੋਂ ਵੱਧ ਦੀ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 111 ਕਰੋੜ ਦੱਸੀ ਜਾ ਰਹੀ ਹੈ।
ਫਿਲਹਾਲ ਪੁਲਿਸ ਵੱਲੋ ਇਸ ਸਬੰਧੀ ਪੁਸ਼ਟੀ ਕੀਤੀ ਗਈ ਹੈ ਕਿ ਚਾਰ ਦੋਸ਼ੀ 16 ਕਿਲੋ ਤੋਂ ਵੱਧ ਹੈਰੋਇਨ ਨਾਲ ਫੜੇ ਗਏ ਹਨ ਅਤੇ ਇਹ ਨਸ਼ਾ ਤਸਕਰੀ ਦੇ ਵੱਡੇ ਮਗਰਮੱਛ ਹਨ। ਇਸ ਬਾਰੇ ਵਧੇਰੇ ਜਾਣਕਾਰੀ ਪੁਲਿਸ ਅਧਿਕਾਰੀਆਂ ਵੱਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਵੇਗੀ।
ਇਹ ਵੀ ਪੜੋ: ਅਮਰੀਆ ਗ੍ਰੀਨ ਸੁਸਾਇਟੀ 'ਚ ਪੁਲਿਸ ਵੱਲੋਂ ਛਾਪੇਮਾਰੀ, 12 ਲੋਕਾਂ ਨੂੰ ਹਿਰਾਸਤ ’ਚ ਲਿਆ