ਗੁਰਦਾਸਪੁਰ: ਜ਼ਮੀਨੀ ਵਿਵਾਦ (Land Dispute) ਨੂੰ ਲੈਕੇ ਗੁਰਦਾਸਪੁਰ ਦੇ ਪਿੰਡ ਖੋਖਰ (Village Khokhar) ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇੱਕ 50 ਸਾਲਾਂ ਵਿਅਕਤੀ ਬਲਵਿੰਦਰ ਸਿੰਘ ਦੀ 2 ਗੋਲੀਆਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ (Death) ਹੋ ਗਈ ਤੇ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਅਤੇ ਮ੍ਰਿਤਕ ਦਾ ਭਤੀਜਾ ਗੁਰਪ੍ਰੀਤ ਸਿੰਘ ਨੂੰ ਵੀ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹਨ, ਜਿਹਨਾਂ ਦਾ ਨਿਜੀ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ।
ਇਹ ਵੀ ਪੜੋ: ਹਾਈਕੋਰਟ ਨੂੰ 19 ਨਵੇਂ ਸੀਨੀਅਰ ਐਡਵੋਕੇਟ ਮਿਲੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭਾਬੀ ਦਲਬੀਰ ਕੌਰ ਨੇ ਦੱਸਿਆ ਕਿ ਉਸਦਾ ਜੇਠ ਬਲਵਿੰਦਰ ਸਿੰਘ ਅਤੇ ਉਸਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਖੇਤਾਂ (Land) ਵਿੱਚ ਭਿੰਡੀਆਂ ਦੀ ਫਸਲ ਲਗਾਈ ਹੋਈ ਹੈ ਅਤੇ ਉਸਦਾ ਚਾਚਾ ਅਮਰੀਕ ਸਿੰਘ ਉਹਨਾਂ ਦੀ ਜ਼ਮੀਨ (Land) ’ਤੇ ਕਬਜ਼ਾ ਕਰਨ ਦੀ ਨਿਤੀ ਨਾਲ ਖੇਤ ਵਾਉਣ ਲੱਗਾ ਸੀ ਜਦ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਪਿਸਟਲ ਨਾਲ 4 ਰੋਂਦ ਫ਼ਾਇਰ ਕੀਤੇ ਜਿਹਨਾਂ ਵਿੱਚੋਂ 2 ਗੋਲੀਆਂ ਬਲਵਿੰਦਰ ਸਿੰਘ ਦੇ ਲੱਗੀਆਂ ਜਿਸਦੀ ਮੌਕੇ ਉੱਤੇ ਹੀ ਮੌਤ (Death) ਹੋ ਗਈ ਅਤੇ ਇੱਕ ਗੋਲੀ ਉਸਦੀ ਜੇਠਾਣੀ ਮਨਜੀਤ ਕੌਰ ਦੇ ਮੋਢੇ ’ਤੇ ਲੱਗੀ ਅਤੇ ਇੱਕ ਉਸਦੇ ਪੁੱਤਰ ਦੀ ਛਾਤੀ ਵਿੱਚ ਲੱਗੀ ਜਿਸ ਕਾਰਨ ਦੋਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਨਿਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਘਟਨਾ ਸਥਲ ’ਤੇ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਮੀਨੀ ਝਗੜੇ (Land Dispute) ਨੂੰ ਲੈਕੇ ਗੋਲੀ ਚੱਲੀ ਹੈ ਅਤੇ ਇੱਕ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ (Death) ਹੋਈ ਹੈ। ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਨੇ ਤਿੰਨ ਕਨਾਲਾ ਜ਼ਮੀਨ ਅਮਰੀਕ ਸਿੰਘ ਨੂੰ ਵੇਚੀ ਸੀ ਅਤੇ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਹ ਇਹ ਜ਼ਮੀਨ (Land) ਲੈਣਾ ਚਾਹੁੰਦਾ ਹੈ ਜਿਸ ਵਿੱਚ ਭਿੰਡੀਆਂ ਬੀਜੀਆਂ ਹਨ, ਪਰ ਬਲਵਿੰਦਰ ਸਿੰਘ ਉਸਨੂੰ ਕੋਈ ਹੋਰ ਜ਼ਮੀਨ (Land) ਦੇ ਰਿਹਾ ਸੀ ਇਸ ਲਈ ਇਹਨਾਂ ਦੋਨਾਂ ਦਾ ਝਗੜਾ ਹੋ ਗਿਆ ਅਤੇ ਅਮਰੀਕ ਸਿੰਘ ਨੇ ਗੋਲੀਆਂ ਮਾਰ ਕੇ ਬਲਵਿੰਦਰ ਸਿੰਘ ਨੂੰ ਮਾਰ ਦਿੱਤਾ ਅਤੇ 2 ਨੂੰ ਜ਼ਖਮੀ ਕਰ ਦਿੱਤਾ। ਉਹਨਾਂ ਦੱਸਿਆ ਕਿ ਅਮਰੀਕ ਸਿੰਘ ਪੇਸ਼ੇ ਤੋਂ ਵਕੀਲ ਹੈ ਉਹਨਾਂ ਮਾਮਲਾ ਦਰਜ ਕਰ ਜਾਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ: ਬਠਿੰਡਾ: ਏਐਸਆਈ ਵੱਲੋਂ ਬਲਾਤਕਾਰ ਪੀੜਤਾ ਦੇ ਬੇਟੇ ਨੂੰ ਮਿਲੀ ਜ਼ਮਾਨਤ