ਗੁਰਦਾਸਪੁਰ: ਇਥੋਂ ਦੇ ਰਹਿਣ ਵਾਲੇ ਨੌਜਵਾਨ ਦੀ ਸਾਊਦੀ ਅਰਬ ਵਿਚ ਮੌਤ ਦੀ ਖਬਰ ਸਾਹਮਣੇ ਆਈ ਹੈ। ਇਹ ਨੌਜਵਾਨ ਪਰਿਵਾਰ ਦੀ ਚੰਗੀ ਪਰਵਰਿਸ਼ ਲਈ ਪਿਛਲੇ 8 ਸਾਲ ਤੋਂ ਵਿਦੇਸ਼ ਗਿਆ ਹੋਇਆ ਸੀ। ਹੁਣ ਉਸ ਦੀ ਮੌਤ ਦੀ ਖਬਰ ਨਾਲ ਪੂਰਾ ਪਰਿਵਾਰ ਟੁੱਟ ਗਿਆ ਹੈ। ਪਰਿਵਾਰ ਵਲੋਂ ਸਰਕਾਰ ਪਾਸੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਵਾਪਸ ਮੁਲਕ ਵਿਚ ਲਿਆਂਦਾ ਜਾਵੇ।
ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਅਮਨਦੀਪ (26 ਸਾਲ) ਦੇ ਵੱਡੇ ਭਰਾ ਸੀਨਾ ਅਤੇ ਨਾਨਾ ਦੌਲਤ ਰਾਮ ਨੇ ਦੱਸਿਆ ਕਿ ਅਮਨਦੀਪ 8 ਸਾਲ ਪਹਿਲਾਂ ਸਊਦੀ ਅਰਬ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਚਲਾ ਗਿਆ ਸੀ। ਉਥੇ ਉਹ ਕਿਸੀ ਕੰਪਨੀ ਵਿੱਚ ਟਰੱਕ ਚਲਾਉਂਦਾ ਸੀ। 2 ਸਾਲ ਪਹਿਲਾ ਉਹ ਛੁੱਟੀ 'ਤੇ ਆਇਆ ਸੀ। ਉਦੋਂ ਉਸਦਾ ਵਿਆਹ ਪਿੰਡ ਮਗਰਮੁਦੀਆਂ ਦੀ ਰਹਿਣ ਵਾਲੀ ਲੜਕੀ ਨਾਲ ਕੀਤਾ ਗਿਆ ਸੀ। ਉਹ ਬਹੁਤ ਖੁਸ਼ ਸੀ, ਪਰ ਪਿਛਲੇ ਡੇਢ਼ ਮਹੀਨੇ ਤੋਂ ਉਸ ਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਹੈ, ਜਿਸ ਕਾਰਣ ਅਮਨਦੀਪ ਡਿਪ੍ਰੈਸ਼ਨ (Depression) ਵਿੱਚ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਅਮਨਦੀਪ ਦਾ ਐਕਸੀਡੈਂਟ ਹੋਇਆ ਹੈ।
ਫੋਨ 'ਤੇ ਮਿਲੀ ਅਮਨਦੀਪ ਦੀ ਖੁਦਕੁਸ਼ੀ ਦੀ ਖਬਰ
ਫਿਰ ਥੋੜ੍ਹੇ ਦਿਨਾਂ ਬਾਅਦ ਅਮਨਦੀਪ ਦੇ ਦੋਸਤਾਂ ਫੋਨ ਆਇਆ ਕਿ ਅਮਨਦੀਪ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਮਗਰੋਂ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਅਮਨਦੀਪ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ 4 ਮਹੀਨੇ ਪਹਿਲਾ ਹੀ ਮੌਤ ਹੋ ਗਈ ਸੀ ਅਤੇ ਪਰਿਵਾਰ ਤਾਂ ਪਹਿਲਾਂ ਹੀ ਉਨ੍ਹਾਂ ਦੋ ਸੋਗ ਵਿਚੋਂ ਅਜੇ ਬਾਹਰ ਨਹੀਂ ਆਇਆ ਸੀ ਕਿ ਇੰਨਾ ਵੱਡਾ ਦੁੱਖਾਂ ਦਾ ਪਹਾੜ ਉਨ੍ਹਾਂ ਦੇ ਸਿਰ 'ਤੇ ਟੁੱਟ ਗਿਆ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਬਹੁਤ ਗਰੀਬ ਹਾਂ ਅਤੇ ਸਾਡੀ ਪੰਜਾਬ ਸਰਕਾਰ ਅਤੇ ਸੰਸਦ ਮੈਂਬਰ ਸਨੀ ਦਿਓਲ ਨੂੰ ਅਪੀਲ ਹੈ ਕਿ ਸਾਡੇ ਮ੍ਰਿਤਕ ਪੁੱਤਰ ਦੀ ਮ੍ਰਿਤਕ ਦੇਹ ਨੂੰ ਸਊਦੀ ਅਰਬ ਤੋਂ ਭਾਰਤ ਲਿਆਂਦਾ ਜਵੇ ਤਾਂ ਜੋ ਅਸੀਂ ਉਸਦਾ ਅੰਤਿਮ ਸੰਸ੍ਕਾਰ ਕਰ ਸਕੀਏ।
ਇਹ ਵੀ ਪੜ੍ਹੋ- ਸਿੱਧੂ ਦੇ ਅਸਤੀਫੇ ਦੇ ਪੰਜ ਮੁੱਖ ਕਾਰਨ, ਕੈਪਟਨ ਨੇ ਕਿਹਾ ਉਹ ਸਥਿਰ ਆਦਮੀ ਨਹੀਂ