ਗੁਰਦਾਸਪੁਰ: ਕੋਰੋਨਾ ਕਾਲ ਦੌਰਾਨ ਲੱਗੇ ਲੌਕਡਾਊਨ (Lockdown) ਕਾਰਨ ਕੰਮ ਕਾਜ ਠੱਪ ਹੋਣ ਕਾਰਨ ਜਿੱਥੇ ਲੋਕ ਘਰਾਂ ਵਿੱਚ ਬੈਠ ਸਰਕਰਾਂ ਨੂੰ ਕੋਸ ਰਹੇ ਹਨ ਉਥੇ ਕੁੱਝ ਲੋਕ ਇਸ ਲੌਕਡਾਊਨ (Lockdown) ਦਾ ਪੂਰਾ ਫਾਇਦਾ ਚੁੱਕ ਕੇ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ। ਗੁਰਦਾਸਪੁਰ ਵਿੱਚ 2 ਸਕੇ ਭਰਾਵਾਂ ਨੇ ਇਸ ਲੌਕਡਾਊਨ ਵਿੱਚ ਘਰ ਦੀ ਛੱਤ ਉਪਰ ਸਬਜ਼ੀਆਂ, ਫਲਾਂ ਅਤੇ ਫੁੱਲਾਂ ਦੀ ਕਾਸ਼ਤ ਸ਼ੁਰੂ ਕੀਤੀ ਹੈ ਅਤੇ ਘਰ ਦੀ ਛੱਤ ਉਪਰ ਹੀ ਪਨੀਰੀ ਤਿਆਰ ਕਰ ਕਿਸਾਨਾਂ ਨੂੰ ਵੇਚ ਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ।
ਇਹ ਵੀ ਪੜੋ: Corona vaccine: ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਮੁਫਤ ਕੋਰੋਨਾ ਦਾ ਟੀਕਾ
ਇਸ ਮੌਕੇ ਉਹਨਾਂ ਦੱਸਿਆ ਕਿ ਉਹ ਇਸ ਵਾਰ ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਵੀ ਕਰ ਰਹੇ ਹਨ ਅਤੇ ਉਸਦੀ ਪਨੀਰੀ ਵੀ ਤਿਆਰ ਕਰ ਰਹੇ ਹਨ ਤਾਂ ਜੋ ਹੋਰ ਵੀ ਵਧੇਰੇ ਲਾਭ ਲੈ ਸਕਣ। ਇਸ ਦੇ ਨਾਲ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕੀ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਸਹੀ ਢੰਗ ਨਾਲ ਖੇਤੀਬਾੜੀ ਕਰ ਵਦੀਆਂ ਪੈਸੇ ਕਮਾਏ ਜਾ ਸਕਦੇ ਹਨ।
ਇਹ ਵੀ ਪੜੋ: 70 ਦਿਨਾਂ ਬਾਅਦ ਟਾਵਰ 'ਤੋਂ ਹੇਠਾਂ ਉੱਤਰਿਆ ਇੱਕ ਈ.ਟੀ.ਟੀ ਅਧਿਆਪਕ