ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਇਜਲਾਸ ਦਾ ਪੰਜਵਾਂ ਦਿਨ ਕਾਫੀ ਹੰਗਾਮਾ ਭਰਪੂਰ ਰਿਹਾ। ਪੰਜਵੇਂ ਦਿਨ ਦੀ ਕਾਰਵਾਈ ਦੌਰਾਨ ਕਈ ਮੁੱਦਿਆ ਨੂੰ ਲੈ ਕੇ ਹੰਗਾਮਾ ਹੋਇਆ। ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ 'ਚ ਸ਼ਾਮਲ ਹੋਣ ਵਾਲਿਆਂ ਨੂੰ ਸਿਧੀ ਚਿਤਾਵਨੀ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ’ਚ ਬੋਲਦੇ ਹੋਏ ਕਿਹਾ ਕਿ ਤੁਸੀਂ ਭਾਵੇਂ ਕਿਸੇ ਵੀ ਵੱਡੀ ਸੱਤਾਧਾਰੀ ਪਾਰਟੀ ਵਿੱਚ ਚਲੇ ਜਾਓ, ਪਰ ਜੇਕਰ ਕੋਈ ਵੀ ਭ੍ਰਿਸ਼ਟਾਚਾਰ ਕੀਤਾ ਹੋਇਆ ਤਾਂ ਕਾਰਵਾਈ ਤੋਂ ਨਹੀਂ ਬਚੋਂਗੇ ਤੇ ਜੇਲ੍ਹ ਵੀ ਭੇਜਿਆ ਜਾਵੇਗਾ।
ਇਹ ਵੀ ਪੜੋ: ਵਿਧਾਨ ਸਭਾ ’ਚ ਹੰਗਾਮਾ: ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸਾਂ ਚਲਾਉਣ ’ਤੇ ਵਿਰੋਧੀਆਂ ਨੇ ਘੇਰੀ 'ਆਪ' ਸਰਕਾਰ
ਭ੍ਰਿਸ਼ਟਾਚਾਰੀ ਜਾਵੇਗਾ ਜੇਲ੍ਹ: ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਾਂਗਰਸ ਦੇ 4 ਆਗੂ ਭਾਜਪਾ ਵਿੱਚ ਸ਼ਾਮਲ ਹੋਏ ਹਨ ਜਿਹਨਾਂ ਵਿੱਚ ਸਾਬਕਾ ਮੰਤਰੀ ਬਲਬੀਰ ਸਿੱਧੂ, ਸ਼ਾਮ ਸੁੰਦਰ ਅਰੋੜਾ, ਰਾਜਕੁਮਾਰ ਵੇਰਕਾ ਅਤੇ ਗੁਰਪ੍ਰੀਤ ਕਾਂਗੜ ਦਾ ਨਾਂ ਸ਼ਾਮਲ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਬਕਾ ਮੰਤਰੀ ਹਾਈਕੋਰਟ ਜਾ ਰਹੇ ਹਨ, ਜੇਕਰ ਉਹਨਾਂ ਨੇ ਅੰਦਰ ਡਰ ਹੈ ਤਾਂ ਹੀ ਉਹ ਜਾਨ ਬਚਾਉਣ ਲਈ ਭੱਜ ਰਹੇ ਹਨ। ਉਹਨਾਂ ਨੇ ਕਿਹਾ ਕਿ ਕਿਸੇ ਵੀ ਵਿਧਾਇਕ, ਸਿਆਸਤਦਾਨ, ਉੱਚ ਪੱਧਰੀ ਜਾਂ ਨੌਕਰਸ਼ਾਹ ਜੋ ਵੀ ਭ੍ਰਿਸ਼ਟਾਚਾਰ ਵਿੱਚ ਲਿਪਤ ਹੋਇਆ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
-
ਸਾਡੀ ਸਰਕਾਰ ਦਾ ਮਕਸਦ ਮਾਲੀਆ ਵਧਾਉਣਾ ਅਤੇ ਕਰਜ਼ਾ ਘਟਾਉਣਾ ਹੈ
— AAP Punjab (@AAPPunjab) June 29, 2022 " class="align-text-top noRightClick twitterSection" data="
ਅਸੀਂ ਪੰਜਾਬ ‘ਚੋਂ ਹੀ ਆਮਦਨ ਦੇ ਸਾਧਨਾਂ ਤੋਂ ਪੈਸਾ ਇਕੱਠਾ ਕਰਾਂਗੇ ਅਤੇ ਖ਼ਜ਼ਾਨਾ ਭਰਾਂਗੇ, ਇਕੱਠਾ ਕੀਤਾ ਪੈਸਾ ਲੋਕਾਂ ਨੂੰ ਸਹੂਲਤਾਂ ਦੇਣ ‘ਤੇ ਲਾਵਾਂਗੇ
-CM @BhagwantMann pic.twitter.com/yNDSpJabjp
">ਸਾਡੀ ਸਰਕਾਰ ਦਾ ਮਕਸਦ ਮਾਲੀਆ ਵਧਾਉਣਾ ਅਤੇ ਕਰਜ਼ਾ ਘਟਾਉਣਾ ਹੈ
— AAP Punjab (@AAPPunjab) June 29, 2022
ਅਸੀਂ ਪੰਜਾਬ ‘ਚੋਂ ਹੀ ਆਮਦਨ ਦੇ ਸਾਧਨਾਂ ਤੋਂ ਪੈਸਾ ਇਕੱਠਾ ਕਰਾਂਗੇ ਅਤੇ ਖ਼ਜ਼ਾਨਾ ਭਰਾਂਗੇ, ਇਕੱਠਾ ਕੀਤਾ ਪੈਸਾ ਲੋਕਾਂ ਨੂੰ ਸਹੂਲਤਾਂ ਦੇਣ ‘ਤੇ ਲਾਵਾਂਗੇ
-CM @BhagwantMann pic.twitter.com/yNDSpJabjpਸਾਡੀ ਸਰਕਾਰ ਦਾ ਮਕਸਦ ਮਾਲੀਆ ਵਧਾਉਣਾ ਅਤੇ ਕਰਜ਼ਾ ਘਟਾਉਣਾ ਹੈ
— AAP Punjab (@AAPPunjab) June 29, 2022
ਅਸੀਂ ਪੰਜਾਬ ‘ਚੋਂ ਹੀ ਆਮਦਨ ਦੇ ਸਾਧਨਾਂ ਤੋਂ ਪੈਸਾ ਇਕੱਠਾ ਕਰਾਂਗੇ ਅਤੇ ਖ਼ਜ਼ਾਨਾ ਭਰਾਂਗੇ, ਇਕੱਠਾ ਕੀਤਾ ਪੈਸਾ ਲੋਕਾਂ ਨੂੰ ਸਹੂਲਤਾਂ ਦੇਣ ‘ਤੇ ਲਾਵਾਂਗੇ
-CM @BhagwantMann pic.twitter.com/yNDSpJabjp
ਪੰਜਾਬ ਦੀ ਲੁੱਟ ਦੀ ਕੀਤੀ ਜਾਵੇਗੀ ਵਸੂਲੀ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਵੀ ਕਿਸੇ ਨੇ ਪੰਜਾਬ ਨੂੰ ਲੁੱਟਿਆ ਹੈ, ਉਸ ਦੀ ਵਸੂਲੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਵਿਰੋਧੀ ਪੁੱਛ ਰਹੇ ਹਨ ਕਿ ਪੰਜਾਬ ਦੇ ਵਿਕਾਸ ਲਈ ਪੈਸਾ ਕਿੱਥੋਂ ਆਵੇਗਾ ਤਾਂ ਮੁੱਖ ਮੰਤਰੀ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਜਿਹਨਾਂ ਨੇ ਪੰਜਾਬ ਦਾ ਖਜਾਨੇ ਨੂੰ ਖਾਲੀ ਕੀਤਾ ਹੈ, ਹੁਣ ਖਜਾਨਾ ਮੁੜ ਉਹਨਾਂ ਤੋਂ ਹੀ ਭਰਿਆ ਜਾਵੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜੋ ਬਜਟ ਬਣਾਇਆ ਹੈ ਵਿਰੋਧੀਆਂ ਨੂੰ ਉਸ ਵਿੱਚ ਖਾਮਿਆ ਲੱਭਣ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਜਿੱਥੋਂ ਮਰਜੀ ਪੈਸੇ ਲੈ ਕੇ ਆਇਆ, ਪਰ ਹਰ ਵਾਅਦਾ ਪੂਰਾ ਕਰਾਗੇ।
-
ਅਸੀਂ ਸਾਰਾ ਡਾਟਾ ਇਕੱਠਾ ਕਰ ਲਿਆ ਹੈ, ਜਿਵੇਂ ਹੀ ਸਾਡੇ ਸਰੋਤ ਪੂਰੇ ਹੋ ਗਏ, ਸਭ ਤੋਂ ਅਗਲੀ ਗਾਰੰਟੀ ਮਹਿਲਾਵਾਂ ਨੂੰ 1000 ਰੁ. ਦੇਣ ਦੀ ਹੋਵੇਗੀ
— AAP Punjab (@AAPPunjab) June 29, 2022 " class="align-text-top noRightClick twitterSection" data="
-CM @BhagwantMann pic.twitter.com/X95Pz0VBGL
">ਅਸੀਂ ਸਾਰਾ ਡਾਟਾ ਇਕੱਠਾ ਕਰ ਲਿਆ ਹੈ, ਜਿਵੇਂ ਹੀ ਸਾਡੇ ਸਰੋਤ ਪੂਰੇ ਹੋ ਗਏ, ਸਭ ਤੋਂ ਅਗਲੀ ਗਾਰੰਟੀ ਮਹਿਲਾਵਾਂ ਨੂੰ 1000 ਰੁ. ਦੇਣ ਦੀ ਹੋਵੇਗੀ
— AAP Punjab (@AAPPunjab) June 29, 2022
-CM @BhagwantMann pic.twitter.com/X95Pz0VBGLਅਸੀਂ ਸਾਰਾ ਡਾਟਾ ਇਕੱਠਾ ਕਰ ਲਿਆ ਹੈ, ਜਿਵੇਂ ਹੀ ਸਾਡੇ ਸਰੋਤ ਪੂਰੇ ਹੋ ਗਏ, ਸਭ ਤੋਂ ਅਗਲੀ ਗਾਰੰਟੀ ਮਹਿਲਾਵਾਂ ਨੂੰ 1000 ਰੁ. ਦੇਣ ਦੀ ਹੋਵੇਗੀ
— AAP Punjab (@AAPPunjab) June 29, 2022
-CM @BhagwantMann pic.twitter.com/X95Pz0VBGL
ਔਰਤਾਂ ਨਾਲ ਕੀਤਾ ਵਾਅਦਾ ਕੀਤਾ ਜਾਵੇਗਾ ਪੂਰਾ: ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੋ ਅਸੀਂ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਹੈ, ਉਹ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਸਾਰਾ ਡਾਟਾ ਇਕੱਠਾ ਕਰ ਲਿਆ ਹੈ, ਜਿਵੇਂ ਹੀ ਸਾਡੇ ਸਰੋਤ ਪੂਰੇ ਹੋ ਗਏ, ਸਭ ਤੋਂ ਅਗਲੀ ਗਾਰੰਟੀ ਮਹਿਲਾਵਾਂ ਨੂੰ 1000 ਰੁ. ਦੇਣ ਦੀ ਹੋਵੇਗੀ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਕਤਲ ਮਾਮਲਾ: ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਤਿਹਾੜ ਤੋਂ ਪੰਜਾਬ ਲੈ ਕੇ ਆ ਰਹੀ ਹੈ ਪੁਲਿਸ