ਚੰਡੀਗੜ੍ਹ:2022 ਦੀਆਂ ਚੋਣਾਂ ਨੂੰ ਲੈਕੇ ਸੂਬੇ ਦੀ ਸਿਆਸੀ ਪਾਰਾ ਗਰਮਾਉਂਦਾ ਦਿਖਾਈ ਦੇ ਰਿਹਾ ਹੈ।ਗਰਮਾਏ ਹੋਏ ਇਸ ਸਿਆਸੀ ਮਾਹੌਲ ਦਰਮਿਆਨ ਅੱਜ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਰਹੇ ਹਨ।
ਕੇਜਰੀਵਾਲ ਦੀ ਅੰਮ੍ਰਿਤਸਰ ਦੇ ਅੱਜ ਦੌਰੇ ਤੋਂ ਪਹਿਲਾਂ ਆਪ ਦੇ ਸਹਿ ਇੰਚਾਰਜ ਰਾਘਵ ਚੱਡਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਰਾਘਵ ਚੱਢਾ ਨੇ ਕਿਹੈ ਕਿ ਉਨ੍ਹਾਂ ਦੀ ਫੇਰੀ ਨੂੰ ਲੈਕੇ ਕੁਝ ਸ਼ਰਾਰਤੀ ਲੋਕ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ। ਜਿਸ ਕਰਕੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।ਇਸਦੇ ਚੱਲਦੇ ਹੀ ਰਾਘਵ ਚੱਡਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਮਾਹੌਲ ਨੂੰ ਕਿਸੇ ਵੀ ਤਰੀਕੇ ਨਾਲ ਖਰਾਬ ਨਾ ਹੋਣ ਦਿੱਤਾ ਜਾਵੇ।ਇਸਦੇ ਨਾਲ ਹੀ ਰਾਘਵ ਚੱਢਾ ਨੇ ਕਿਹਾ ਕਿ ਕੇਜਰੀਵਾਲ ਦੀ ਫੇਰੀ ਨੂੂੰ ਲੈਕੇ ਵਿਰੋਧੀ ਪਾਰਟੀਆਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।
ਇੱਥੇ ਦੱਸ ਦਈਏ ਕਿ ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ ਸਿੱਧੂ ਦੇ ਖਾਸਮਖਾਸ ਮੰਨੇ ਜਾਂਦੇ ਕਾਂਗਰਸ ਆਗੂ ਮਿੱਠੂ ਮਦਾਨ ਵੱਲੋਂ ਕੇਜਰੀਵਾਲ ਗੋ ਬੈਕ ਸ਼ਹਿਰ ਦੇ ਵਿੱਚ ਹੋਰਡਿੰਗ ਲਗਾਏ ਗਏ ਸਨ।ਜਿਸ ਤੋਂ ਬਾਅਦ ਹੁਣ ਰਾਘਣ ਚੱਡਾ ਦਾ ਅਜਿਹਾ ਬਿਆਨ ਸਾਹਮਣੇ ਆਇਆ ਹੈ।
ਰਾਘਵ ਚੱਡਾ ਨੇ ਕੈਪਟਨ ਸਰਕਾਰ ਦੇ ਘਰ ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਵੀ ਸਵਾਲ ਚੁੱਕੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੇ ਵਿੱਚ ਸਿਰਫ ਆਪਣਿਆਂ ਨੂੰ ਹੀ ਨੌਕਰੀਆਂ ਦਿੱਤੀਆਂ ਹਨ।
ਇਹ ਵੀ ਪੜ੍ਹੋ:ਅੱਜ ਅੰਮ੍ਰਿਤਸਰ ਪਹੁੰਚਣਗੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ