ETV Bharat / city

ਕੇਂਦਰ ਤੋਂ ਵੈਕਸੀਨ ਆਉਣ ਦੀ ਉਡੀਕ,ਟੀਕਾਕਰਣ ਦੀ ਤਿਆਰੀਆਂ ਹੋਇਆ ਮੁਕੰਮਲ: ਬਲਬੀਰ ਸਿੱਧੂ

ਸੂਬੇ ਵਿੱਚ ਕੋਰੋਨਾ ਵਾਇਰਸ ਦੇ ਟੀਕਾਕਰਣ ਨੂੰ ਲੈ ਕੇ ਤਿਆਰੀ ਸਿਹਤ ਵਿਭਾਗ ਨੇ ਪੂਰੀ ਮੁਕੰਮਲ ਕਰ ਲਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਣੇ ਤਮਾਮ ਲੋਕ ਜੋ ਗਰਾਊਂਡ ਲੈਵਲ 'ਤੇ ਪਬਲਿਕ ਡੀਲਿੰਗ ਕਰਦੇ ਨੇ ਉਨ੍ਹਾਂ ਨੂੰ ਟੀਕਾ ਲਗਾਇਆ ਜਾਵੇਗਾ।

ਕੇਂਦਰ ਤੋਂ ਵੈਕਸੀਨ ਆਉਣ ਦੀ ਉਡੀਕ,ਟੀਕਾਕਰਣ ਦੀ ਤਿਆਰੀਆਂ ਹੋਇਆ ਮੁਕੰਮਲ: ਬਲਬੀਰ ਸਿੱਧੂ
ਕੇਂਦਰ ਤੋਂ ਵੈਕਸੀਨ ਆਉਣ ਦੀ ਉਡੀਕ,ਟੀਕਾਕਰਣ ਦੀ ਤਿਆਰੀਆਂ ਹੋਇਆ ਮੁਕੰਮਲ: ਬਲਬੀਰ ਸਿੱਧੂ
author img

By

Published : Dec 30, 2020, 4:53 PM IST

ਚੰਡੀਗੜ੍ਹ: ਸੂਬੇ ਵਿੱਚ ਕੋਰੋਨਾ ਵਾਇਰਸ ਦੇ ਟੀਕਾਕਰਣ ਸੰਬਧੀ ਈਟੀਵੀ ਭਾਰਤ ਨੇ ਸਿਹਤ ਅਤੇ ਭਲਾਈ ਵਿਭਾਗ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਖਾਸ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਉਨ੍ਹਾਂ ਸੂਬੇ 'ਚ ਟੀਕਾਕਰਣ ਦੀ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।

ਸਿਹਤ ਵਿਭਾਗ 'ਚ ਡਾਕਟਰਾਂ ਤੇ ਸਟਾਫ ਦੀਆਂ ਭਰਤੀਆਂ ਕਰਨ ਤੋਂ ਇਲਾਵਾ ਹੋਰ ਕਿਹੜੇ ਚੈਲੇਂਜ ਪੈਂਡਿੰਗ ਹਨ?

ਕੇਂਦਰ ਤੋਂ ਵੈਕਸੀਨ ਆਉਣ ਦੀ ਉਡੀਕ,ਟੀਕਾਕਰਣ ਦੀ ਤਿਆਰੀਆਂ ਹੋਇਆ ਮੁਕੰਮਲ: ਬਲਬੀਰ ਸਿੱਧੂ

500 ਮੈਡੀਕਲ ਅਫ਼ਸਰ ਸਣੇ 150 ਦੇ ਕਰੀਬ ਸਪੈਸ਼ਲਿਸਟ ਡਾਕਟਰ, ਡੈਂਟਲ ਸਰਜਨ, ਰੇਡੀਓਗ੍ਰਾਫਰ ਵੀ ਭਰਤੀ ਕਰ ਲਏ ਗਏ ਹਨ। ਇਸ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਵਿੱਚ ਸਟਾਫ ਨਰਸਾਂ ਏਐਨਐਮ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਲਗਾਤਾਰ ਭਰਤੀ ਕਰਨ ਦੀ ਪ੍ਰਕਿਰਿਆ ਚੱਲ ਰਹੀ। ਮਾਰਚ ਤੋਂ ਬਾਅਦ ਰਿਟਾਇਰ ਹੋਣ ਵਾਲੇ ਲੋਕਾਂ ਦੀ ਥਾਂ 'ਤੇ ਪੋਸਟਾਂ ਭਰਨ ਦਾ ਬਿਓਰਾ ਇਕੱਠਾ ਕਰ ਅਸਾਮੀਆਂ ਲਈ ਇਸ਼ਤਿਹਾਰ ਕੱਢੇ ਜਾਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਵੱਡੇ ਪੈਮਾਨੇ 'ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ।

ਕੇਂਦਰ ਦੇ ਸਿਹਤ ਵਿਭਾਗ ਅਧਿਕਾਰੀ ਨਾਲ ਕਦੋਂ ਹੋਵੇਗੀ ਬੈਠਕ ਅਤੇ ਕੋਰੋਨਾ ਵਾਇਰਸ ਦਾ ਟੀਕਾਕਰਨ ਕਦੋਂ ਹੋਵੇਗਾ ਸ਼ੁਰੂ?

ਕੇਂਦਰ ਤੋਂ ਵੈਕਸੀਨ ਆਉਣ ਦੀ ਉਡੀਕ,ਟੀਕਾਕਰਣ ਦੀ ਤਿਆਰੀਆਂ ਹੋਇਆ ਮੁਕੰਮਲ

ਕੇਂਦਰ ਸਰਕਾਰ ਵੱਲੋਂ ਵੈਕਸੀਨ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ 729 ਕੋਲਡ ਚੇਨ ਪੁਆਇੰਟ ਬਣਾਏ ਗਏ ਹਨ, ਜਿਨ੍ਹਾਂ ਵਿੱਚ ਮੁੱਖ ਡਿਪੂ ਹੈੱਡਕੁਆਰਟਰ ਚੰਡੀਗਡ਼੍ਹ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਜਲੰਧਰ ਵਿੱਚ ਬਣਾਏ ਗਏ ਹਨ, ਜਿੱਥੇ ਵੈਕਸੀਨ ਨੂੰ ਰੱਖਿਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਟੀਕਾ ਫਰੰਟ ਵਾਰੀਅਰਜ਼ ਨੂੰ ਲਗਾਇਆ ਜਾਵੇਗਾ ਕਿਉਂਕਿ ਕੋਰੋਨਾ ਵਾਰੀਅਰ ਗਰਾਊਂਡ ਜ਼ੀਰੋ 'ਤੇ ਕੰਮ ਕਰ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਣੇ ਤਮਾਮ ਲੋਕ ਜੋ ਗਰਾਊਂਡ ਲੈਵਲ 'ਤੇ ਪਬਲਿਕ ਡੀਲਿੰਗ ਕਰਦੇ ਹਨ ਉਨ੍ਹਾਂ ਨੂੰ ਟੀਕਾ ਲਗਾਇਆ ਜਾਵੇਗਾ।

ਕੀ ਮੁੱਖ ਮੰਤਰੀ ਵੱਲੋਂ ਮੰਗੀ ਗਈ ਹੈ, ਵਿਭਾਗ ਵਿੱਚ ਖਾਲੀ ਅਹੁਦਿਆਂ ਦੀ ਜਾਣਕਾਰੀ?

31 ਦਸੰਬਰ ਤੋਂ ਬਾਅਦ ਸਿਹਤ ਵਿਭਾਗ ਇੱਕ ਰੋਸਟਰ ਤਿਆਰ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਜਾਵੇਗਾ ਤੇ ਰੋਸਟਰ ਵਿੱਚ ਖ਼ਾਲੀ ਥਾਵਾਂ 'ਤੇ ਪੋਸਟਾਂ ਨੂੰ ਭਰਨ ਦੇ ਨਾਲ ਨਾਲ ਰੀਸ਼ਫਲਿੰਗ ਕੀਤੀ ਜਾਵੇਗੀ ਤਾਂ ਉਥੇ ਹੀ ਜਿਸ ਜ਼ਿਲ੍ਹੇ ਵਿੱਚ ਕਮੀ ਹੋਵੇਗੀ ਉਥੇ ਡਾਕਟਰਾਂ ਸਣੇ ਸਟਾਫ ਦੀ ਤਾਇਨਾਤੀ ਵੀ ਕੀਤੀ ਜਾਵੇਗੀ।

ਮਲਟੀਪਰਪਜ਼ ਹੈਲਥ ਵਰਕਰ 1263 ਨੂੰ ਹੁਣ ਤੱਕ ਰੈਗੂਲਰ ਕਿਉਂ ਨਹੀਂ ਕੀਤਾ ਜਾ ਸਕਿਆ?

ਬਲਬੀਰ ਸਿੱਧੂ ਨੇ ਕਿਹਾ ਕਿ ਪਰਸੋਨਲ ਵਿਭਾਗ ਨੂੰ 1263 ਮੁਲਾਜ਼ਮਾਂ ਦਾ ਪਰਖਕਾਲ ਦੋ ਸਾਲ ਕਰਨ ਬਾਬਤ ਚਿੱਠੀ ਭੇਜੀ ਜਾ ਚੁੱਕੀ ਹੈ ਅਤੇ ਨਾਲ ਹੀ ਵਿਭਾਗ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਫੀਮੇਲ ਮਹਾਂਮਾਰੀ ਦੌਰਾਨ ਦਿਨ ਰਾਤ ਫਰੰਟ ਵਾਰੀਅਰ ਬਣ ਕੰਮ ਕਰਦੇ ਰਹੇ ਹਨ ਅਤੇ ਵਿੱਤ ਵਿਭਾਗ ਵੱਲੋਂ ਜਦੋਂ ਵੀ ਜਵਾਬ ਆਵੇਗਾ ਤਾਂ ਸਿਹਤ ਮਹਿਕਮੇ ਵੱਲੋਂ ਭਰਤੀ ਕਰ ਲਏ ਜਾਣਗੇ

ਬ੍ਰਿਟੇਨ ਤੋਂ ਆਉਣ ਵਾਲੇ ਐਨਆਰਆਈ ਕਿੰਨੇ ਟ੍ਰੇਸ ਕੀਤੇ ਜਾ ਚੁੱਕੇ ਹਨ?

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਬ੍ਰਿਟੇਨ ਤੋਂ ਆਉਣ ਵਾਲੇ ਐੱਨ ਆਰ ਆਈ ਨੂੰ ਟਰੇਸ ਕਰਨ ਲਈ ਟੀਮਾਂ ਹਰ ਜ਼ਿਲ੍ਹੇ ਸਣੇ ਏਅਰਪੋਰਟ 'ਤੇ ਤੈਨਾਤ ਕੀਤੀਆਂ ਗਈਆਂ ਹਨ। ਉੱਥੇ ਹੀ ਦਿੱਲੀ ਪੰਜਾਬ ਭਵਨ ਵਿਖੇ ਦੋ ਐਂਬੂਲੈਂਸ ਵੀ ਤੈਨਾਤ ਕੀਤੀਆਂ ਗਈਆਂ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਇਨ੍ਹਾਂ ਯਾਤਰਿਆਂ ਦੇ ਚੈੱਕਅੱਪ ਅਤੇ ਦਵਾਈਆਂ ਲਈ ਕੋਈ ਵੀ ਕਮੀ ਨਹੀਂ ਛੱਡੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.