ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੱਗੀ 'ਤਾਲਾਬੰਦੀ' ਪੰਜਵੇਂ ਪੜਾਅ ਵਿੱਚ ਦਾਖ਼ਲ ਹੋ ਚੁੱਕੀ ਹੈ। ਇਸ ਪੰਜਵੇਂ ਪੜਾਅ ਨੂੰ "ਅੱਨਲੌਕ-1" ਵੀ ਕਿਹਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ 8 ਜੂਨ ਤੋਂ ਧਾਰਮਿਕ ਸਥਾਨਾਂ, ਹੋਟਲਾਂ, ਰੈਸਟੋਰੈਂਟਾਂ ਤੇ ਸ਼ਾਪਿੰਗ ਮਾਲਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਇਸੇ ਨੂੰ ਲੈ ਕੇ ਸਰਕਾਰ ਨੇ ਕੋਰੋਨਾ ਤੋਂ ਬਚਾਅ ਲਈ ਸੱਜਰੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ।

ਧਾਰਮਿਕ ਸਥਾਨਾਂ ਲਈ ਹਦਾਇਤਾਂ
ਧਾਰਮਿਕ ਸਥਾਨਾਂ ਦੇ ਖੋਲ੍ਹੇ ਜਾਣ ਬਾਰੇ ਸਰਕਾਰ ਨੇ ਆਪਣੀਆਂ ਹਦਾਇਤਾਂ ਵਿੱਚ ਕਿਹਾ ਹੈ ਕਿ ਧਾਰਮਿਕ ਸਥਾਨ ਸਵੇਰੇ 5 ਤੋਂ ਸ਼ਾਮੀ 8 ਵਜੇ ਤੱਕ ਹੀ ਖੋਲ੍ਹੇ ਜਾ ਸਕਦੇ ਹਨ। ਇਸ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਇੱਕ ਵੇਲੇ ਕਿਸੇ ਵੀ ਧਾਰਮਿਕ ਸਥਾਨ ਵਿੱਚ ਸਿਰਫ 20 ਲੋਕ ਹੀ ਮੌਜੂਦ ਰਹਿ ਸਕਣਗੇ।

ਸ਼ਾਪਿੰਗ ਮਾਲਾਂ ਲਈ ਹਦਾਇਤਾਂ
1.ਸ਼ਾਪਿੰਗ ਮਾਲ ਵਿੱਚ ਆਉਣ ਵਾਲੇ ਵਿਅਕਤੀਆਂ ਲਈ 'ਕੋਵਾ ਐਪ' ਦਾ ਹੋਣ ਜ਼ਰੂਰੀ ਹੋਵੇਗਾ।
2. ਮਾਲ ਵਿੱਚ ਦਾਖ਼ਲਾ ਟੋਕਨ ਪ੍ਰਬੰਧ ਦੇ ਅਧਾਰ 'ਤੇ ਹੋਵੇਗਾ।
3. ਕੱਪੜਿਆਂ ਦੀ ਅਜ਼ਮਾਇਸ਼ ਕਰਨ 'ਤੇ ਪਬੰਦੀ ਰਹੇਗੀ।
4. ਲਿਫਟ ਸਿਰਫ਼ ਲੋੜਵੰਦਾਂ ਲਈ ਹੀ ਵਰਤੀ ਜਾ ਸਕੇਗੀ।
5. ਮਾਲਾਂ ਵਿੱਚ ਫੂਡ ਕਾਊਂਟਰ ਨਹੀਂ ਖੋਲ੍ਹ ਸਕਣਗੇ।

2. ਰੈਸਟੋਰੈਂਟਾਂ ਲਈ ਸਾਫ-ਸੁਥਰੀ, ਹੱਥ ਧਾਉਣ ਤੇ ਸਮਾਜਿਕ ਦੂਰੀ ਬਣਾਉਣ ਲਈ ਪ੍ਰਬੰਧ ਕਰਨੇ ਲਾਜ਼ਮੀ ਹੋਣਗੇ।
ਹੋਟਲਾਂ ਲਈ ਹਦਾਇਤਾਂ
1. ਹੋਟਲਾਂ ਵਿੱਚ ਰੈਸਟੋਰੈਂਟ ਦੀ ਸੁਵਿਧਾ ਨਹੀਂ ਦਿੱਤੀ ਜਾਵੇਗੀ। ਮਹਿਮਾਨ ਦੇ ਕਮਰੇ ਵਿੱਚ ਹੀ ਖਾਣਾ ਦਿੱਤਾ ਜਾ ਸਕਦਾ ਹੈ।
2. ਰਾਤ ਨੂੰ ਕਰਫਿਊ ਉਤੇ ਤਰ੍ਹਾਂ ਜਾਰੀ ਰਹੇਗਾ। ਜੇਕਰ ਮਹਿਮਾਨ ਨੇ ਰਾਤ ਸਮੇਂ ਹੋਟਲ ਤੋਂ ਬਾਹਰ ਜਾਣਾ ਹੈ ਤਾਂ ਉਸ ਨੂੰ ਸਿਰਫ ਹਵਾਈ ਅੱਡੇ ਜਾ ਰੇਲਵੇ ਸਟੇਸ਼ਨ 'ਤੇ ਜਾਣ ਦੀ ਆਗਿਆ ਹੋਵੇਗੀ।