ETV Bharat / city

ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰੇ ਬੰਦ-ਜਾਖੜ - ਫਤਹਿਜੰਗ ਬਾਜਵਾ

ਸੁਨੀਲ ਜਾਖੜ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ 'ਚ ਪੰਜਾਬ ਨੂੰ ਸਿਹਤ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਹੈ। ਜਾਖੜ ਦਾ ਕਹਿਣਾ ਕਿ ਬੇਸ਼ੱਕ ਪੰਜਾਬ ਵਿੱਚ ਪੌਜ਼ੀਟਿਵ ਕੇਸਾਂ ਦੀ ਸੰਖਿਆ ਘੱਟ ਹੋ ਰਹੀ ਹੈ ਪਰ ਮੌਰਟੈਲਿਟੀ ਰੇਟ ਘੱਟ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਕਿ ਪੰਜਾਬ 'ਚ ਕੇਸਾਂ ਦੇ ਨੰਬਰ ਭਾਵੇਂ ਘੱਟ ਗਏ ਹਨ ਪਰ ਮੌਤ ਦਰ ਜ਼ਿਆਦਾ ਹੈ।

ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰੇ ਬੰਦ-ਜਾਖੜ

author img

By

Published : Jun 26, 2021, 6:20 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੱਲ ਪ੍ਰੈੱਸ ਨੋਟ ਜਾਰੀ ਕਰ ਫਤਹਿਜੰਗ ਬਾਜਵਾ ਨੂੰ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਆਖਿਆ ਗਿਆ ਸੀ। ਚੰਡੀਗੜ੍ਹ ਕਾਂਗਰਸ ਭਵਨ ਪਹੁੰਚੇ ਸੁਨੀਲ ਜਾਖੜ ਨੂੰ ਜਦੋਂ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਉਹ ਕੈਮਰੇ ਅੱਗੇ ਕੁਝ ਵੀ ਬੋਲਣ ਚੁੱਪ ਵਟਦੇ ਨਜ਼ਰ ਆਏ। ਇਸ ਦੌਰਾਨ ਸੁਨੀਲ ਜਾਖੜ ਨੇ ਸ਼ਾਇਰੀ ਵਾਲੇ ਅੰਦਾਜ਼ 'ਚ ਮਾਮਲੇ 'ਤੇ ਕਿਹਾ ਕਿ ਸਿਆਸਤ ਤੋਂ ਇਲਾਵਾ ਵੀ ਕਈ ਕੰਮ ਹੁੰਦੇ ਹਨ।

ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰੇ ਬੰਦ-ਜਾਖੜ

ਇਸ ਦੌਰਾਨ ਸੁਨੀਲ ਜਾਖੜ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ 'ਚ ਪੰਜਾਬ ਨੂੰ ਸਿਹਤ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਹੈ। ਜਾਖੜ ਦਾ ਕਹਿਣਾ ਕਿ ਬੇਸ਼ੱਕ ਪੰਜਾਬ ਵਿੱਚ ਪੌਜ਼ੀਟਿਵ ਕੇਸਾਂ ਦੀ ਸੰਖਿਆ ਘੱਟ ਹੋ ਰਹੀ ਹੈ ਪਰ ਮੌਰਟੈਲਿਟੀ ਰੇਟ ਘੱਟ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਕਿ ਪੰਜਾਬ 'ਚ ਕੇਸਾਂ ਦੇ ਨੰਬਰ ਭਾਵੇਂ ਘੱਟ ਗਏ ਹਨ ਪਰ ਮੌਤ ਦਰ ਜ਼ਿਆਦਾ ਹੈ।

ਸੁਨੀਲ ਜਾਖੜ ਦਾ ਕਹਿਣਾ ਕਿ ਮਾਹਿਰਾਂ ਵੱਲੋਂ ਕੀਤੀ ਭਵਿੱਖਬਾਣੀ ਮੁਤਾਬਿਕ ਚਾਰ ਤੋਂ ਪੰਜ ਹਫ਼ਤਿਆਂ ਬਾਅਦ ਆਉਣ ਵਾਲੀ ਤੀਜੀ ਲਹਿਰ ਨੂੰ ਲੈ ਕੇ ਮੋਦੀ ਸਰਕਾਰ ਨੂੰ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਨਾ ਕਿ ਆਪਣੇ ਪ੍ਰਚਾਰ ਵਿੱਚ ਰੁੱਝੇ ਰਹਿਣ। ਉਨ੍ਹਾਂ ਦਾ ਕਹਿਣਾ ਕਿ ਮੋਦੀ ਸਰਕਾਰ ਪਿਛਲੀਆਂ ਗਲਤੀਆਂ ਨੂੰ ਨਾ ਦਹੁਰਾਵੇ ਅਤੇ ਤੀਜੀ ਲਹਿਰ 'ਤੇ ਠੱਲ੍ਹ ਪਾਉਣ ਲਈ ਕੰਮ ਕਰੇ। ਜਾਖੜ ਦਾ ਕਹਿਣਾ ਕਿ ਸੂਬਾ ਸਰਕਾਰ ਵੀ ਮਾਹਿਰਾਂ ਨਾਲ ਗੱਲਬਾਤ ਕਰਕੇ ਤੀਜੀ ਲਹਿਰ 'ਤੇ ਠੱਲ੍ਹ ਪਾਉਣ ਲਈ ਕੰਮ ਕਰ ਰਹੀ ਹੈ। ਇਸੇ ਤਹਿਤ ਉਨ੍ਹਾਂ ਵੱਲੋਂ ਯੂਥ ਕਾਂਗਰਸ ਨਾਲ ਮਿਲ ਕੇ ਪ੍ਰੋਗਰਾਮ ਉਲੀਕਿਆ ਗਿਆ ਹੈ।

ਇਹ ਵੀ ਪੜ੍ਹੋ:ਰਵਾਇਤੀ ਨਸ਼ਿਆ ਤੋਂ ਬਚੇ ਮੈਡੀਕਲ ਨਸ਼ੇ ’ਚ ਫਸੇ ਪੰਜਾਬ ਦੇ ਨੌਜਵਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.