ਚੰਡੀਗੜ੍ਹ: ਸਹੁੰ ਚੁੱਕਣ ਦੇ ਇੱਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjeet Singh Channi) ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu), ਪਾਰਟੀ ਦੀ ਉੱਚ ਲੀਡਰਸ਼ਿਪ ਦੇ ਨਾਲ ਰਾਜ ਦੇ ਮੰਤਰੀ ਮੰਡਲ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਦਿੱਲੀ ਗਏ ਸਨ, ਚਰਚਾ ਕਰਨ ਤੋਂ ਬਾਅਦ ਵਾਪਿਸ ਆ ਗਏ ਹਨ।
-
ਹੁਣ ਹਰ ਬੁੱਧਵਾਰ ਨੂੰ ਹੋਇਆ ਕਰੇਗੀ ਪੰਜਾਬ ਕੈਬਨਟ ਦੀ ਮੀਟਿੰਗ। @RahulGandhi @CHARANJITCHANNI @sherryontopp @Om_Parkash_Soni @INCPunjab #FarmersProtest #PunjabCM
— Sukhjinder Singh Randhawa (@Sukhjinder_INC) September 21, 2021 " class="align-text-top noRightClick twitterSection" data="
">ਹੁਣ ਹਰ ਬੁੱਧਵਾਰ ਨੂੰ ਹੋਇਆ ਕਰੇਗੀ ਪੰਜਾਬ ਕੈਬਨਟ ਦੀ ਮੀਟਿੰਗ। @RahulGandhi @CHARANJITCHANNI @sherryontopp @Om_Parkash_Soni @INCPunjab #FarmersProtest #PunjabCM
— Sukhjinder Singh Randhawa (@Sukhjinder_INC) September 21, 2021ਹੁਣ ਹਰ ਬੁੱਧਵਾਰ ਨੂੰ ਹੋਇਆ ਕਰੇਗੀ ਪੰਜਾਬ ਕੈਬਨਟ ਦੀ ਮੀਟਿੰਗ। @RahulGandhi @CHARANJITCHANNI @sherryontopp @Om_Parkash_Soni @INCPunjab #FarmersProtest #PunjabCM
— Sukhjinder Singh Randhawa (@Sukhjinder_INC) September 21, 2021
ਕਾਂਗਰਸ ਦੀ ਟੀਮ ਵੱਲੋਂ ਜਿੱਥੇ ਸਰਗਰਮੀਆਂ ਤੇਜ਼ ਕੀਤੀਆਂ ਓਥੇ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੀ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ। ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਨੇ ਜਾਣਕਾਰੀ ਦਿੰਦੀਆਂ ਕਿਹਾ ਕਿ ਹਰ ਬੁੱਧਵਾਰ ਨੂੰ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋਇਆ ਕਰੇਗੀ। ਰੰਧਾਵਾ ਦੇ ਟਵੀਟ ਅਨੁਸਾਰ ਅੱਜ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋ ਸਕਦੀ ਐ, ਚਰਨਜੀਤ ਚੰਨੀ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਣ ਤੋਂ ਬਾਅਸ ਇਹ ਦੂਜੀ ਕੈਬਨਿਟ ਬੈਠਕ ਹੈ। ਪਹਿਲੀ ਕੈਬਨਿਟ 'ਚ ਵੱਡੇ ਐਲਾਨ ਕੀਤੇ ਸੀ ਤੇ ਅੱਜ ਹੋਣ ਵਾਲੀ ਮੀਟਿੰਗ 'ਚ ਨਵੀਂ ਕੈਬਨਿਟ ਦਾ ਵਿਸਥਾਰ ਹੋ ਸਕਦਾ ਹੈ।
ਸੂਤਰਾਂ ਅਨੁਸਾਰ, ਬ੍ਰਹਮ ਮਹਿੰਦਰਾ, ਜਿਨ੍ਹਾਂ ਨੂੰ ਕਾਂਗਰਸ ਨੇ ਸ਼ੁਰੂ ਵਿੱਚ ਉਪ ਮੁੱਖ ਮੰਤਰੀਆਂ ਵਿੱਚੋਂ ਇੱਕ ਐਲਾਨ ਕੀਤਾ ਸੀ, ਸਾਧੂ ਸਿੰਘ ਧਰਮਸੋਤ ਅਤੇ ਗੁਰਮੀਤ ਸਿੰਘ ਸੋਢੀ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖਿਆ ਜਾਵੇਗਾ। ਦੂਜੇ ਪਾਸੇ ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਕੀਰਤ ਸਿੰਘ ਕੋਟਲੀ, ਇੰਦਰਬੀਰ ਸਿੰਘ ਬੁਲਾਰੀਆ ਅਤੇ ਮਦਨ ਲਾਲ ਜਲਾਲਪੂ ਦੇ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਹੋਣ ਦੀ ਸੰਭਾਵਨਾ ਹੈ।
ਪੰਜਾਬ ਤੋਂ ਦਿੱਲੀ ਲਈ ਰਵਾਨਾ ਹੁੰਦੇ ਸਮੇਂ, ਸਿੱਧੂ ਨੇ ਚੰਨੀ ਅਤੇ ਰੰਧਾਵਾ ਦੇ ਨਾਲ, ਚਾਰਟਰ ਪਲੇਨ ਦੇ ਨੇੜੇ, ਆਪਣੀ ਇੱਕ ਤਸਵੀਰ ਟਵੀਟ ਕੀਤੀ, ਜਿਸ ਦੇ ਸਿਰਲੇਖ ਸੀ, "ਇੰਨ ਲਾਈਨ ਆਫ਼ ਡਿਊਟੀ !!" ਲਿਖਿਆ। ਇਸ ਟਵੀਟ ਦੀ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਆਲੋਚਨਾ ਕੀਤੀ ਜਿਸ ਨੇ ਕਿਹਾ ਕਿ ਸਿੱਧੂ ਨੇ ਟਵੀਟ ਦੇ ਜ਼ਰੀਏ ਉਨ੍ਹਾਂ ਕਾਂਗਰਸੀ ਨੇਤਾਵਾਂ ਦਾ ਅਸਲੀ ਚਿਹਰਾ ਦਿਖਾਇਆ ਹੈ, ਜੋ ਇੱਕ "ਗਰੀਬ ਆਮ ਆਦਮੀ" ਹੋਣ ਦਾ ਦਾਅਵਾ ਕਰਦੇ ਹਨ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਲਈ ਦਲਿਤ ਸ਼ਬਦ ਵਰਤਣ 'ਤੇ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੀ ਚਿਤਾਵਨੀ