ਚੰਡੀਗੜ੍ਹ: ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਪ੍ਰਚਾਰ 12 ਫਰਵਰੀ ਸ਼ਾਮ 05 ਵਜੇ ਸਮਾਪਤ ਹੋ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ 16 ਜਨਵਰੀ ਨੂੰ ਐਲਾਨੇ ਗਏ ਚੋਣਾਂ ਸਬੰਧੀ ਪ੍ਰੋਗਰਾਮ ਮੁਤਾਬਕ ਚੋਣ ਪ੍ਰਚਾਰ 12 ਫਰਵਰੀ ਨੂੰ ਸਮਾਪਤ ਹੋਵੇਗਾ।
ਉਨਾਂ ਦੱਸਿਆ ਕਿ ਵੋਟਾਂ ਸਬੰਧੀ ਲੋੜੀਂਦੀ ਚੋਣ ਸਮੱਗਰੀ ਅਤੇ ਈ.ਵੀ.ਐਮ. ਮਸ਼ੀਨਾਂ ਦੀ ਵੰਡ 13 ਫਰਵਰੀ ਨੂੰ ਪੋਲਿੰਗ ਪਾਰਟੀਆਂ ਨੂੰ ਕਰ ਦਿੱਤੀ ਜਾਵੇਗੀ ਜਦ ਕਿ ਵੋਟਾਂ ਪੈਣ ਦਾ ਕਾਰਜ 14 ਫਰਵਰੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।
ਬੁਲਾਰੇ ਨੇ ਕਿਹਾ ਕਿ ਜਿਹੜੇ ਵੋਟਰ ਸ਼ਾਮ 04.00 ਵਜੇ ਤੱਕ ਬੂਥ ਵਿੱਚ ਦਾਖਲ ਹੋ ਜਾਣਗੇ ਉਨ੍ਹਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਵੋਟਾਂ ਦੀ ਗਿਣਤੀ ਕਾਉਟਿੰਗ ਸੈਂਟਰਾਂ 'ਤੇ 17 ਫਰਵਰੀ ਨੂੰ ਸਵੇਰੇ 09 ਵਜੇ ਸ਼ੁਰੂ ਹੋਵੇਗੀ।