ਚੰਡੀਗੜ੍ਹ: ਪੰਜਾਬ ਦਾ ਰਿਵਾਇਤੀ ਅਤੇ ਸਭ ਤੋਂ ਵੱਧ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਵਿਸਾਖੀ ਬਰੂਹਾਂ 'ਤੇ ਆਣ ਖਲੋਤਾ ਹੈ। ਇਸ ਵਰ੍ਹੇ ਦੀ ਵਿਸਾਖੀ ਨੂੰ ਕੋਰੋਨਾ ਦਾ ਗ੍ਰਹਿਣ ਲੱਗਦਾ ਜਾਪਦਾ ਹੈ। ਕੋਰੋਨਾ ਨੇ ਇਸ ਵਾਰ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਹੈ। ਇਸ ਵਰ੍ਹੇ ਦੀ ਵਿਸਾਖੀ ਨੂੰ ਮਨਾਉਣ ਲਈ ਅਤੇ ਇਸ ਮਹਾਂਮਾਰੀ ਤੋਂ ਬਚਾਅ ਲਈ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਘਰਾਂ ਵਿੱਚ ਹੀ ਵਿਸਾਖੀ ਮਨਾਉਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਆਪਣੇ ਟਵੀਟਰ ਰਾਹੀ ਪੰਜਾਬ ਵਾਸੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਹੀ ਵਿਸਾਖੀ ਦੀਆਂ ਖ਼ੁਸ਼ੀਆਂ ਨੂੰ ਮਨਾਉਣ। ਉਨ੍ਹਾਂ ਆਖਿਆ ਕਿ ਆਪਣੀਆਂ ਭਵਿੱਖ ਦੀਆਂ ਵਿਸਾਖੀਆਂ ਲਈ ਇਸ ਵਿਸਾਖੀ ਨੂੰ ਆਪਣੇ ਘਰਾਂ ਵਿੱਚ ਹੀ ਮਨਾਇਆ ਜਾਵੇ।
ਕਣਕ ਦੀ ਵਾਢੀ ਸਮੇਂ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ ਇਸ ਬਾਰੇ ਵੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਜੀਵਨ 'ਤੇ ਕੋਈ ਅਸਰ ਨਹੀਂ ਪੈਣ ਦੇਣਗੇ। ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਮੁੱਖ ਮੰਤਰੀ ਕਿਸਾਨਾਂ ਦੀ ਕਣਕ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੰਦ ਹਨ। ਟਵੀਟ ਵਿੱਚ ਕਿਹਾ ਗਿਆ ਹੈ ਕਿ ਕਣਕ ਦੀ ਵਾਢੀ ਨੂੰ ਸੁਚਾਰੂ ਅਤੇ ਸੁਰੱਖਿਅਤ ਬਣਾਇਆ ਜਾ ਰਿਹਾ ਹੈ।
-
#Tips on safe & smooth #WheatProcurement starting from April 15. @PunjabGovtIndia led by Chief Minister @capt_amarinder Singh is committed to purchase each & every wheat grain. Please Read & share it with farmers.#PunjabFightsCorona #PunjabWheatProcurement pic.twitter.com/cYt9sFDqg0
— CMO Punjab (@CMOPb) April 11, 2020 " class="align-text-top noRightClick twitterSection" data="
">#Tips on safe & smooth #WheatProcurement starting from April 15. @PunjabGovtIndia led by Chief Minister @capt_amarinder Singh is committed to purchase each & every wheat grain. Please Read & share it with farmers.#PunjabFightsCorona #PunjabWheatProcurement pic.twitter.com/cYt9sFDqg0
— CMO Punjab (@CMOPb) April 11, 2020#Tips on safe & smooth #WheatProcurement starting from April 15. @PunjabGovtIndia led by Chief Minister @capt_amarinder Singh is committed to purchase each & every wheat grain. Please Read & share it with farmers.#PunjabFightsCorona #PunjabWheatProcurement pic.twitter.com/cYt9sFDqg0
— CMO Punjab (@CMOPb) April 11, 2020
ਮੁੱਖ ਮੰਤਰੀ ਨੇ ਕਿਸਾਨਾਂ ਅਤੇ ਕਣਕ ਦੀ ਖਰੀਦ ਵਿੱਚ ਲੱਗੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਨੁਕਤੇ ਵੀ ਸਾਝੇ ਕੀਤੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਸਰਕਾਰੀ ਹਦਾਇਤਾਂ ਦਾ ਪਾਲਣ ਕਰਨ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।