ਚੰਡੀਗੜ: ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਤੇਜ਼ੀ ਨਾਲ ਅਮਲ ਕਰਦੇ ਹੋਏ ਪੰਜਾਬ ਪੁਲਿਸ ਨੇ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਪੜਤਾਲ ਪੂਰੀ ਕਰਦੇ ਹੋਏ ਟਾਂਡਾ ਬਲਾਤਕਾਰ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਚਲਾਨ ਪੇਸ਼ ਕਰ ਦਿੱਤਾ ਹੈ।
-
Acting swiftly on Chief Minister @capt_amarinder Singh’s orders, the @PunjabPoliceInd presented the challan in the Hoshiarpur rape-murder case of a six year old Dalit girl in court today, after completing investigations into the horrendous incident in less than 10 days.
— Government of Punjab (@PunjabGovtIndia) October 30, 2020 " class="align-text-top noRightClick twitterSection" data="
">Acting swiftly on Chief Minister @capt_amarinder Singh’s orders, the @PunjabPoliceInd presented the challan in the Hoshiarpur rape-murder case of a six year old Dalit girl in court today, after completing investigations into the horrendous incident in less than 10 days.
— Government of Punjab (@PunjabGovtIndia) October 30, 2020Acting swiftly on Chief Minister @capt_amarinder Singh’s orders, the @PunjabPoliceInd presented the challan in the Hoshiarpur rape-murder case of a six year old Dalit girl in court today, after completing investigations into the horrendous incident in less than 10 days.
— Government of Punjab (@PunjabGovtIndia) October 30, 2020
ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੀ ਕਾਰਵਾਈ ਤੇਜ਼ੀ ਨਾਲ ਚਲਾਉਣ ਲਈ ਇੱਕ ਵਿਸ਼ੇਸ਼ ਵਕੀਲ ਦੀ ਨਿਯੁਕਤੀ ਵੀ ਕੀਤੀ ਗਈ ਹੈ। ਸੂਬਾ ਸਰਕਾਰ ਨੇ ਇਸ ਮਾਮਲੇ ’ਚ ਮੁਕੱਦਮੇ ਨੂੰ ਫਾਸਟ ਟਰੈਕ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਜੋ ਮੁਲਜ਼ਮਾਂ ਦੇ ਜ਼ਬਰ ਦਾ ਸ਼ਿਕਾਰ ਹੋਈ ਛੇ ਵਰ੍ਹਿਆਂ ਦੀ ਬੱਚੀ ਨੂੰ ਤੇਜ਼ੀ ਨਾਲ ਨਿਆ ਮਿਲ ਸਕੇ।
ਜਾਣਕਾਰੀ ਮੁਤਾਬਕ ਟਾਂਡਾ ਪਿੰਡ ਵਿਖੇ ਨਾਬਾਲਿਗ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕਤਲ ਕਰਨ ਅਤੇ ਉਸ ਨੂੰ ਸਾੜ ਦੇਣ ਵਾਲੇ ਦੋਵੇਂ ਮੁਲਜ਼ਮਾਂ ਨੂੰ 21 ਅਕਤੂਬਰ ਦੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਹੁਸ਼ਿਆਰਪੁਰ ਮਾਮਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ 10 ਦਿਨਾਂ ਦੇ ਅੰਦਰ ਆਪਣੀ ਚਾਰਜਸ਼ੀਟ (ਦੋਸ਼-ਪੱਤਰ) ਦਾਖ਼ਲ ਕਰਨ ਦੇ ਹੁਕਮ ਦਿੱਤੇ ਸਨ। ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਨੇ ਇਸ ਮਾਮਲੇ ਦੀ ਸਿਰਫ਼ ਅੱਠ ਦਿਨਾਂ ਵਿੱਚ ਜਾਂਚ ਪੂਰੀ ਕਰ ਕੇ ਰਿਕਾਰਡ 9 ਦਿਨਾਂ ਵਿੱਚ ਆਪਣੀ ਅੰਤਿਮ ਰਿਪੋਰਟ ਅੱਜ ਦਿਨ ਸ਼ੁੱਕਰਵਾਰ ਨੂੰ ਨੀਲਮ ਅਰੋੜਾ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰ ਦਿੱਤੀ।