ਚੰਡੀਗੜ੍ਹ: ਕੋਟਕਪੂਰਾ ਫਾਇਰਿੰਗ ਮਾਮਲੇ (Kotkapura Firing Case) ਵਿੱਚ ਐੱਸ.ਆਈ.ਟੀ ਵੱਲੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਬਰਾੜ ਤੋਂ ਪੁੱਛਗਿੱਛ ਕੀਤੀ ਗਈ। ਸੈਕਟਰ ਬੱਤੀ ਸਥਿਤ ਪੰਜਾਬ ਪੁਲਿਸ ਅਫ਼ਸਰ ਇੰਸਟੀਚਿਊਟ(Punjab Police Officers Institute) ਵਿਖੇ ਤਕਰੀਬਨ ਤਿੰਨ ਘੰਟੇ ਇਹ ਪੁੱਛਗਿੱਛ ਕੀਤੀ ਗਈ।
ਐੱਸ.ਆਈ.ਟੀ ਦੇ ਮੁਖੀ ਏ.ਡੀ.ਜੀ.ਪੀ ਕੇ.ਐੱਲ ਯਾਦਵ, ਆਈ.ਜੀ ਰਾਕੇਸ਼ ਅਗਰਵਾਲ ਅਤੇ ਡੀ.ਆਈ.ਜੀ ਸੁਰਜੀਤ ਸਿੰਘ ਵੱਲੋਂ ਬੀਤੇ ਦਿਨੀਂ ਰਣਬੀਰ ਸਿੰਘ ਖੱਟੜਾ ਅਤੇ ਅਮਰ ਸਿੰਘ ਚਾਹਲ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ।
ਇਸ ਦੇ ਨਾਲ ਹੀ ਐੱਸ.ਆਈ.ਟੀ ਵਲੋਂ ਪਰਮਰਾਜ ਉਮਰਾਨੰਗਲ ਨੂੰ ਵੀ ਪੁੱਛਗਿਛ ਲਈ ਬੁਲਾਇਆ ਗਿਆ ਸੀ, ਜਿਸ 'ਚ ਉਹ ਬੀਤੇ ਕੱਲ੍ਹ ਵੀ ਐੱਸ.ਆਈ.ਟੀ ਸਾਹਮਣੇ ਪੇਸ਼ ਨਹੀਂ ਹੋਏ ਸਨ ਅਤੇ ਅੱਜ ਵੀ ਐੱਸ.ਆਈ.ਟੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਵੱਲੋਂ ਸਿਹਤ ਸਹੀ ਨਾ ਹੋਣ ਦੀ ਅਰਜ਼ੀ ਐੱਸ.ਆਈ.ਟੀ ਨੂੰ ਭੇਜੀ ਗਈ ਸੀ।
ਅਜਿਹੇ 'ਚ ਹੁਣ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਐੱਸ.ਆਈ.ਟੀ ਵੱਲੋਂ ਰਣਬੀਰ ਸਿੰਘ ਖੱਟੜਾ ਤੋਂ ਜਿੱਥੇ ਪੁੱਛਗਿੱਛ ਕੀਤੀ ਗਈ ਤਾਂ ਇਹ ਵੀ ਖ਼ਬਰਾਂ ਹਨ ਕਿ ਜਲਦ ਹੀ ਆਈ.ਜੀ ਕੁੰਵਰ ਵਿਜੈ ਪ੍ਰਤਾਪ ਤੋਂ ਫਾਇਰਿੰਗ ਕੇਸ ਵਿੱਚ ਪੁੱਛਗਿੱਛ ਐੱਸ.ਆਈ.ਟੀ ਕਰ ਸਕਦੀ ਹੈ।
ਇਹ ਵੀ ਪੜ੍ਹੋ:Punjab Congress Crisis: ਤਿੰਨ ਮੈਂਬਰੀ ਕਮੇਟੀ ਭਲਕੇ ਸੌਪੇਗੀ ਹਾਈਕਮਾਨ ਨੂੰ ਰਿਪੋਰਟ: ਸੂਤਰ