ਲੁਧਿਆਣਾ: ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਦੇ ਬੈਂਸ ਨੇ ਬੰਨ੍ਹੇ ਤਾਰੀਫਾਂ ਦੇ ਪੁਲ, ਕਿਹਾ ਜੇ ਜਹਾਜ਼ ਤੇ ਨਹੀਂ ਜਾਵੇਗਾ ਮੁੱਖ ਮੰਤਰੀ ਤਾਂ ਕਿ ਰੇਹੜੇ ਤੇ ਜਾਵੇ। ਬੈਂਸ ਨੇ ਇਸੇ ਗੱਲ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਰਗੜੇ ਲਗਾਏ ਤੇ ਕਿਹਾ ਕਿ ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ (Sukhbir Badal) ਅਤੇ ਬਿਕਰਮ ਸਿੰਘ ਮਜੀਠੀਆ (Bikram Majaithia) ਵੱਖੋ-ਵੱਖ ਚੌਪਰਾਂ ‘ਚ ਇਸ ਤਰ੍ਹਾਂ ਘੁੰਮਦੇ ਸੀ, ਜਿਵੇਂ ਕੋਈ ਕੈਬ ਹੋਵੇ। ਉਨ੍ਹਾਂ ਕਿਸਾਨਾਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਅਕਾਲੀ ਦਲ ਉਪਰ ਨਿਸ਼ਾਨਾ ਸਾਧਿਆ।
ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕੀ ਹੈ। ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਹੋਣ ਤੇ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ । ਇਸ ਲੜੀ ਵਿੱਚ ਅੱਜ ਸਿਮਰਜੀਤ ਸਿੰਘ ਬੈਂਸ ਵੱਲੋਂ ਵੀ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਚੰਨੀ ਨੂੰ ਜਿੱਥੇ ਵਧਾਈ ਦਿੱਤੀ।
ਬੈਂਸ ਨੇ ਕਿਹਾ ਕਿ ਚੰਨੀ ਬਹੁਤ ਹੀ ਸੂਝਵਾਨ ਅਤੇ ਪੜ੍ਹੇ ਲਿਖੇ ਮੁੱਖ ਮੰਤਰੀ ਹਨ। ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਉਨ੍ਹਾਂ ਕੋਲ ਸਮਾਂ ਘੱਟ ਹੈ ਪਰ ਉਮੀਦ ਹੈ ਕਿ ਲੋਕਾਂ ਨਾਲ 2017 ਵਿੱਚ ਕੀਤੇ ਵਾਅਦੇ ਜ਼ਰੂਰ ਪੂਰੇ ਕਰਨਗੇ। ਉਥੇ ਹੀ ਉਨ੍ਹਾਂ ਨੇ ਅਕਾਲੀ ਦਲ ਉਪਰ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਖੇਤੀਬਾੜੀ ਲਈ ਕਾਲੇ ਕਾਨੂੰਨ ਅਕਾਲੀ ਦਲ ਦੀ ਦੇਣ ਹੈ। ਬੈਂਸ ਨੇ ਕਿਹਾ ਕਿ ਹੈ ਹੁਣ ਅਕਾਲੀ ਦਲ ਨੇ ਕਿਸਾਨਾਂ ਉਪਰ ਇਲਜਾਮ ਲਗਾ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਨੀਤੀ ਅਪਣਾ ਲਈ ਹੈ। ਸਿਮਰਨਜੀਤ ਬੈਂਸ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਪਾਕਿਸਤਾਨੀ ਕਮਾਂਡਰ ਨਾਲ ਸਬੰਧ ਵਾਲੇ ਬਿਆਨ ਉਪਰ ਵੀ ਟਿੱਪਣੀ ਕਰਦਿਆਂ ਕਿਹਾ ਕਿ ਪੂਰੀ ਦੁਨੀਆਂ ਦੇ ਸਿਖਾਂ ਲਈ ਨਵਜੋਤ ਸਿੰਘ ਸਿੱਧੂ ਨੇ ਰਸਤਾ ਖੁੱਲ੍ਹਵਾ ਕੇ ਵੱਡਾ ਕੰਮ ਕੀਤਾ ਹੈ।