ETV Bharat / city

ਸਿੱਧੂ ਮਸੂੇਵਾਲਾ ਕਤਲਕਾਂਡ: ਅੰਕਿਤ ਤੇ ਉਸਦੇ ਸਾਥੀਆਂ ਦੀ ਹਥਿਆਰ ਲਹਿਰਾਉਂਦਿਆਂ ਦੀ ਵੀਡੀਓ ਵਾਇਰਲ - ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਅੰਕਿਤ ਸਿਰਸਾ

ਮੂਸੇਵਾਲਾ ਕਤਲ ਮਾਮਲੇ ਵਿੱਚ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਭਾਵੇਂ ਦਿੱਲੀ ਪੁਲਿਸ ਹੋਵੇ ਜਾਂ ਪੰਜਾਬ ਪੁਲਿਸ ਦੋਵਾਂ ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਵਿਚਾਲੇ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਂਗਸਟਰ ਅੰਕਿਤ ਸੇਰਸਾ ਅਤੇ ਉਸਦੇ ਸਾਥੀ ਹਥਿਆਰਾਂ ਨਾਲ ਲੈਸ ਵਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਇੱਕ ਗੱਡੀ ਵਿੱਚ ਜਾ ਰਹੇ ਹਨ ਅਤੇ ਇੱਕ ਵੱਜ ਰਹੇ ਇੱਕ ਗੀਤ ਉੱਤੇ ਬੇਖੌਫ ਹੋਏ ਹਥਿਆਰਾਂ ਨੂੰ ਲਹਿਰਾ ਰਹੇ ਹਨ।

ਅੰਕਿਤ ਤੇ ਉਸਦੇ ਸਾਥੀਆਂ ਦੀ ਹਥਿਆਰਾਂ ਲਹਿਰਾਉਂਦੇ ਦੀ ਵੀਡੀਓ ਆਈ ਸਾਹਮਣੇ

author img

By

Published : Jul 4, 2022, 9:31 PM IST

Updated : Jul 4, 2022, 9:46 PM IST

ਨਵੀਂ ਦਿੱਲੀ: ਮੂਸੇਵਾਲਾ ਕਤਲ ਮਾਮਲੇ ਵਿੱਚ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਸ਼ੂਟਰ ਅੰਕਿਤ ਸੇਰਸਾ ਵੀ ਵਿਖਾਈ ਦੇ ਰਿਹਾ ਹੈ। ਇਸ ਵੀਡੀਓ ਵਿੱਚ ਉਸਦੇ ਨਾਲ ਹੀ ਹੋਰ ਸਾਥੀ ਵੀ ਵਿਖਾਈ ਦੇ ਰਹੇ ਹਨ ਜੋ ਹੱਥਾਂ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਲੈਕੇ ਲਹਿਰਾਉਂਦੇ ਵਿਖਾਈ ਦੇ ਹਨ। ਇਹ ਵੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਮੂਸੇਵਾਲਾ ਕਤਲ ਮਾਮਲੇ ਤੋਂ ਬਾਅਦ ਦੀ ਹੈ। ਇਸ ਵੀਡੀਓ ਨੂੰ ਲੈਕੇ ਕਾਫੀ ਤਰ੍ਹਾਂ ਦੇ ਖਦਸ਼ੇ ਜਤਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਜੋ ਵੀਡੀਓ ਵਿੱਚ ਵਿਖਾਈ ਦੇ ਰਹੇ ਹਨ ਇਹ ਕਤਲ ਕਰਨ ਸਮੇਂ ਮੌਜੂਦ ਸਨ ਜਾਂ ਫਿਰ ਕਾਤਲਾਂ ਦੀ ਮਦਦ ਕੀਤੀ ਹੋ ਸਕਦੀ ਹੈ। ਇਸ ਬਾਰੇ ਅਜੇ ਕੁਝ ਵੀ ਸਪੱਸ਼ਟ ਸਾਹਮਣੇ ਨਹੀਂ ਆ ਸਕਿਆ ਹੈ ਪਰ ਕਈ ਤਰ੍ਹਾਂ ਦੇ ਖਦਸ਼ੇ ਜ਼ਰੂਰ ਇਸ ਵੀਡੀਓ ਨੂੰ ਲੈਕੇ ਜਤਾਏ ਜਾ ਰਹੇ ਹਨ। ਇਸ ਵੀਡੀਓ ਤੋਂ ਸਾਫ ਦਿਖਾਈ ਦੇ ਰਿਹਾ ਹੈ ਕਿ ਇਹ ਗੈਂਗਸਟਰ ਬੇਖੌਫ ਹਥਿਆਰਾਂ ਨਾਲ ਲੈਸ ਵਿਖਾਈ ਦੇ ਰਹੇ ਹਨ ਅਤੇ ਇੱਕ ਗਾਣੇ ਵਿੱਚ ਉਨ੍ਹਾਂ ਵੱਲੋਂ ਹਥਿਆਰਾਂ ਨੂੰ ਲਹਿਰਾਇਆ ਜਾ ਰਿਹਾ ਹੈ।

ਅੰਕਿਤ ਤੇ ਉਸਦੇ ਸਾਥੀਆਂ ਦੀ ਹਥਿਆਰ ਲਹਿਰਾਉਂਦਿਆ ਦੀ ਵੀਡੀਓ ਵਾਇਰਲ

ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ:- ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਾਥੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਅੰਕਿਤ ਸਿਰਸਾ ਉਹੀ ਸ਼ੂਟਰ ਹੈ ਜਿਸ ਨੇ ਸਿੱਧੂ ਨੂੰ ਨੇੜਿਓਂ ਗੋਲੀ ਮਾਰੀ ਸੀ ਅਤੇ ਉਹ ਪ੍ਰਿਅਵਰਤਾ ਫੌਜੀ ਨਾਲ ਉਸ ਦੀ ਕਾਰ ਵਿੱਚ ਸੀ। ਜਿੱਥੋਂ ਫੌਜੀ ਅਤੇ ਅੰਕਿਤ ਇਕੱਠੇ ਭੱਜੇ ਸਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ, ਕਿਉਂਕਿ ਸਿੱਧੂ ਮੂਸੇਵਾਲਾ ਕਤਲ 'ਚ 6 ਸ਼ੂਟਰ ਸਾਹਮਣੇ ਆਏ ਹਨ।

ਇਨ੍ਹਾਂ 6 ਵਿੱਚੋਂ ਫੌਜੀ ਅਤੇ ਅੰਕਿਤ ਮੁੱਖ ਸ਼ੂਟਰ ਸਨ। ਸੂਤਰਾਂ ਅਨੁਸਾਰ ਉਹ ਬੋਲੇਰੋ ਗੱਡੀ ਵਿੱਚ ਬੈਠੇ ਸਨ ਜਿਸ ਨੂੰ ਕਸ਼ਿਸ਼ ਚਲਾ ਰਿਹਾ ਸੀ। ਉਸ ਦੀ ਬੋਲੈਰੋ ਨੇ ਮੂਸੇਵਾਲਾ ਦੀ ਕਾਰ ਨੂੰ ਟੱਕਰ ਮਾਰੀ ਅਤੇ ਉਸ ਤੋਂ ਬਾਅਦ ਸਾਰਿਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪਰ ਸਭ ਤੋਂ ਖੌਫਨਾਕ ਤਰੀਕੇ ਨਾਲ ਫੌਜੀ ਅਤੇ ਅੰਕਿਤ ਨੇ ਮੂਸੇਵਾਲਾ 'ਤੇ ਗੋਲੀਆਂ ਚਲਾ ਦਿੱਤੀਆਂ।ਦੱਸ ਦਈਏ ਕਿ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਪ੍ਰਿਅਵਰਤ ਫੌਜੀ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਏ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਰਪ ਸ਼ੂਟਰ 9 ਦਿਨਾਂ ਤੱਕ ਮਾਨਸਾ ਦੀ ਕਿਸੇ ਅਣਪਛਾਤੀ ਥਾਂ 'ਤੇ ਲੁਕੇ ਰਹੇ।

ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਅੰਕਿਤ ਨੂੰ ਕੀਤਾ ਗ੍ਰਿਫਤਾਰ

Last Updated : Jul 4, 2022, 9:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.