ETV Bharat / city

ਗ਼ਰੀਬ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਸੰਦੀਪ ਕੁਮਾਰ ਦੇ ਮੋਦੀ ਵੀ ਹੋਏ ਮੁਰੀਦ - Education library from Waste material

ਚੰਡੀਗੜ੍ਹ ਦੇ ਵਿੱਚ ਹਰਿਆਣਾ ਦੇ ਰਹਿਣ ਵਾਲੇ ਸੰਦੀਪ ਕੁਮਾਰ, ਜੋ ਕਿ ਗ਼ਰੀਬ ਬੱਚਿਆਂ ਨੂੰ ਰੱਦੀ ਵੇਚ ਕੇ ਸਿੱਖਿਆ ਅਤੇ ਸਟੇਸ਼ਨਰੀ ਦਾ ਸਮਾਨ ਮੁਹੱਈਆ ਕਰਵਾ ਰਿਹਾ ਹੈ, ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ।

ਗ਼ਰੀਬ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਸੰਦੀਪ ਕੁਮਾਰ ਦੇ ਮੋਦੀ ਵੀ ਹੋਏ ਮੁਰੀਦ

author img

By

Published : Oct 28, 2020, 7:09 AM IST

ਚੰਡੀਗੜ੍ਹ: ਦੇਸ਼ ਵਿੱਚ ਕਈ ਲੋਕ ਅਜਿਹੇ ਹਨ, ਜਿਹੜੇ ਚਾਹੁੰਦੇ ਹਨ ਸਮਾਜ ਦੇ ਹਰ ਵਰਗ ਤੱਕ ਗਿਆਨ ਦੀ ਪਹੁੰਚ ਹੋ ਸਕੇ। ਇਨ੍ਹਾਂ ਲੋਕਾਂ ਵੱਲੋਂ ਆਪਣੇ ਪੱਧਰ ਉੱਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ।

ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਚੰਡੀਗੜ੍ਹ ਦੇ ਨੌਜਵਾਨ ਸਮਾਜ ਸੇਵਕ ਸੰਦੀਪ ਕੁਮਾਰ ਦੀ ਸ਼ਲਾਘਾ ਕੀਤੀ ਗਈ ਸੀ, ਜੋ ਪਿਛਲੇ 5 ਸਾਲ ਤੋਂ ਰੱਦੀ ਇਕੱਠੀ ਕਰ ਕੇ ਚੰਡੀਗੜ੍ਹ ਵਿੱਚ ਝੁੱਗੀਆਂ ਵਿੱਚ ਰਹਿਣ ਵਾਲੇ ਗ਼ਰੀਬ ਬੱਚਿਆਂ ਨੂੰ ਸਿੱਖਿਆ ਸਣੇ ਸਟੇਸ਼ਨਰੀ ਦਾ ਸਮਾਨ ਮੁਹੱਈਆ ਕਰਵਾ ਰਿਹਾ ਹੈ।

ਈਟੀਵੀ ਭਾਰਤ ਵੱਲੋਂ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰਨ ਵਾਲੇ ਹਰਿਆਣਾ ਦੇ ਸੰਦੀਪ ਕੁਮਾਰ ਨਾਲ ਖ਼ਾਸ ਗੱਲਬਾਤ ਕੀਤੀ।

ਵੇਖੋ ਵੀਡੀਓ।

ਕਦੋਂ ਅਤੇ ਕਿਵੇਂ ਹੋਈ ਓਪਨ ਆਇਜ਼ ਸੰਸਥਾ ਦੀ ਸ਼ੁਰੂਆਤ?

ਸੰਦੀਪ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਵਲੋਂ OPEN EYES FOUNDATION ਦੀ ਸ਼ੁਰੂਆਤ 5 ਸਾਲ ਪਹਿਲਾਂ ਕੀਤੀ ਗਈ ਸੀ। ਉਹ ਖ਼ੁਦ ਜੇਬੀਟੀ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਸ ਨੂੰ ਬਤੌਰ ਅਧਿਆਪਕ ਸਰਕਾਰੀ ਸਕੂਲ ਵਿੱਚ ਠੇਕੇ ਉੱਤੇ ਨੌਕਰੀ ਵੀ ਮਿਲੀ ਸੀ।

ਇਸ ਸੰਸਥਾ ਨੂੰ ਸ਼ੁਰੂ ਕਰਨ ਦਾ ਮਕਸਦ ਕੀ ਹੈ?

ਸੰਦੀਪ ਨੇ ਦੱਸਿਆ ਕਿ ਜਦੋਂ ਉਸ ਨੇ ਬਤੌਰ ਅਧਿਆਪਕ ਸਕੂਲ ਵਿੱਚ ਜੁਆਇੰਨ ਕੀਤਾ ਤਾਂ ਉਸ ਨੇ ਦੇਖਿਆ ਕਿ ਸਕੂਲ ਵਿੱਚ ਪੜ੍ਹਣ ਦੇ ਲਈ ਆਉਣ ਵਾਲੇ ਬੱਚਿਆਂ ਵਿੱਚੋਂ ਜ਼ਿਆਦਾਤਰ ਬੱਚੇ ਬਹੁਤ ਹੀ ਗ਼ਰੀਬ ਪਰਿਵਾਰਾਂ ਵਿੱਚੋਂ ਹਨ। ਕਈਆਂ ਕੋਲ ਤਾਂ ਸਕੂਲ ਦੀਆਂ ਕਾਪੀਆਂ, ਸਟੇਸ਼ਨਰੀ ਦਾ ਸਮਾਨ ਖ਼ਰੀਦਣਾ ਤਾਂ ਦੂਰ, ਇੱਕ ਵਖ਼ਤ ਦੀ ਰੋਟੀ ਵੀ ਖਾਣ ਦੇ ਪੈਸੇ ਨਹੀਂ ਹਨ। ਇਨ੍ਹਾਂ ਹੀ ਗ਼ਰੀਬ ਵਿਦਿਆਰਥੀਆਂ ਨੂੰ ਵਿੱਦਿਆ ਅਤੇ ਸਟੇਸ਼ਨਰੀ ਦਾ ਸਮਾਨ ਮੁਫ਼ਤ ਵਿੱਚ ਮੁਹੱਈਆ ਕਰਵਾਉਣ ਦੇ ਲਈ ਰੱਦੀ ਤੋਂ ਵਿੱਦਿਆ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ।

ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਕੀ-ਕੀ ਸਮਾਜ ਸੇਵੀ ਕੰਮ ਕਰਦੇ ਹੋ?

ਉਸ ਨੇ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਅਤੇ ਆਸ-ਪਾਸ ਦੇ ਇਲਾਕੇ ਵਿੱਚ ਕਈ ਇਲਾਕੇ ਅਜਿਹੇ ਹਨ, ਜਿਥੇ ਨਹਾਉਣ ਅਤੇ ਪਖ਼ਾਨਿਆਂ ਦਾ ਕੋਈ ਵੀ ਪ੍ਰਬੰਧ ਨਹੀਂ ਹੈ, ਉਹ ਸਬੰਧਿਤ ਵੀ ਕੰਮ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਲੜਕੀਆਂ ਨੂੰ ਮੁਫ਼ਤ ਵਿੱਚ ਸੈਨੀਟਰ ਪੈਡ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 20 ਹਜ਼ਾਰ ਤੋਂ ਜ਼ਿਆਦਾ ਬੱਚਿਆਂ ਦੀ ਸਿੱਖਿਆ ਦੇ ਲਈ ਮਦਦ ਕਰ ਚੁੱਕੇ ਹਨ।

ਆਪਣਾ ਕਰਿਅਰ ਛੱਡ ਕੇ ਅਜਿਹਾ ਕੰਮ ਕਰਨ ਤੋਂ ਕਦੇ ਮਾਪੇ ਨੇ ਰੋਕਿਆ?

ਸੰਦੀਪ ਨੇ ਦੱਸਿਆ ਕਿ ਜਦੋਂ ਉਸ ਦੀ ਉਮਰ 24 ਸਾਲ ਦੀ ਸੀ ਤਾਂ ਉਸ ਨੇ ਨੌਕਰੀ ਛੱਡ ਕੇ ਸਮਾਜ ਸੇਵਾ ਕਰਨ ਦਾ ਫ਼ੈਸਲਾ ਲਿਆ ਸੀ। ਉਸ ਨੇ ਦੱਸਿਆ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਹੈ ਅਤੇ ਜੇ ਉਹ ਨਹੀਂ ਵੀ ਕਮਾਏਗਾ ਤਾਂ ਉਸ ਦੇ ਪਰਿਵਾਰ ਦਾ ਖ਼ਰਚ ਚੁੱਕਣ ਦੇ ਲਈ ਉਸ ਦਾ ਭਰਾ ਹੈ, ਜੋ ਕਿ ਖ਼ੁਦ ਸਰਕਾਰ ਨੌਕਰੀ ਕਰ ਰਿਹਾ ਹੈ।

ਤੁਹਾਡੇ ਆਪਣੇ ਖ਼ਰਚ ਦਾ ਸਾਧਨ ਕੀ ਹੈ?

ਸੰਦੀਪ ਨੇ ਦੱਸਿਆ ਕਿ ਉਹ ਸਵੇਰੇ 8 ਵਜੇ ਉੱਠ ਕੇ 4 ਘੰਟੇ ਆਪਣੇ ਕਾਰੋਬਾਰ, ਜਿਵੇਂ ਕਿ ਟੀਫ਼ਨ ਸਰਵਿਸ, ਈ-ਕਾਮਰਸ ਆਦਿ ਨੂੰ ਦਿੰਦੇ ਹਨ ਅਤੇ ਬਾਕੀ ਦਾ ਸਮਾਂ ਰਾਤ ਦੇ 2 ਵਜੇ ਤੱਕ ਬੱਚਿਆਂ ਨੂੰ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਮਾਨ ਦੇ ਕੇ ਪੜ੍ਹਾਉਣ ਵਿੱਚ ਕੱਢਦੇ ਹਨ।

ਪ੍ਰਧਾਨ ਮੰਤਰੀ ਵੱਲੋਂ ਤਾਰੀਫ਼ ਕੀਤੇ ਜਾਣ ਤੋਂ ਬਾਅਦ ਤੁਹਾਡਾ ਅਗਲਾ ਪੜਾਅ ਕੀ ਹੈ?

ਇਸ ਦਾ ਜਵਾਬ ਦਿੰਦੇ ਹੋਏ ਸੰਦੀਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਉਸ ਦੇ ਕੰਮ ਦੀ ਸ਼ਲਾਘਾ ਕਰਨ ਨਾਲ ਉਸ ਨੂੰ ਹੋਰ ਬਲ ਮਿਲਿਆ ਹੈ। ਉਸ ਦੇ ਵੱਲੋਂ ਇੱਕ ਨਵੀਂ ਸਵੇਰ ਨਾਂਅ ਦੇ ਇੱਕ ਹੋਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਤਹਿਤ ਉਹ ਬੱਚਿਆਂ ਨੂੰ ਪੜ੍ਹਾਉਂਦੇ ਵੀ ਹਨ ਅਤੇ ਸਾਲ ਦਾ ਖ਼ਰਚ ਉਹ ਖ਼ੁਦ ਚੁੱਕਦੇ ਹਨ।

ਲਾਇਬ੍ਰੇਰੀ ਵੈਨ ਵਿੱਚ ਰੱਖੀ ਉਮੀਦ ਦੀ ਗੁੱਲਕ ਕੀ ਹੈ?

ਸੰਦੀਪ ਕੁਮਾਰ ਵਲੋਂ ਉਮੀਦ ਦੀ ਗੁੱਲਕ ਉਨ੍ਹਾਂ ਦਾਨੀ ਸੱਜਣਾਂ ਨੂੰ ਦਿੱਤੀ ਜਾਂਦੀ ਹੈ ਜੋ ਕਿਸੇ ਵੀ ਬੱਚੇ ਦਾ ਭਵਿੱਖ ਬਣਾਉਣ ਲਈ ਮਦਦ ਦੇ ਰੂਪ ਵਿੱਚ ਰਾਸ਼ੀ ਦੇਣ ਦਾ ਇੱਛੁਕ ਹੋਵੇ ਅਤੇ ਸੰਦੀਪ ਫੋਨ ਕਾਲ ਰਾਹੀਂ ਕਿਤਾਬਾਂ ਅਤੇ ਸਟੇਸ਼ਨੀ ਦਾ ਸਾਮਾਨ ਮੁਫ਼ਤ ਵਿੱਚ ਪਹੁੰਚਾਉਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.