ETV Bharat / city

ਪੰਜਾਬ ਰੋਡਵੇਜ਼ ਦੇ ਡਰਾਈਵਰ ਬਣੇ ਸੀਐੱਮ ਚੰਨੀ

ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ’ਚ ਬੱਸਾਂ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਵੀਂਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਬੱਸਾਂ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਰੋਡਵੇਜ਼ ਬੱਸ ਚਲਾਈ (Roadways bus run by Chief Minister Charanjit Singh Channi)।

ਸੀਐੱਮ ਚੰਨੀ ਨੇ ਚਲਾਈ ਰੋਡਵੇਜ਼ ਦੀ ਬੱਸ
ਸੀਐੱਮ ਚੰਨੀ ਨੇ ਚਲਾਈ ਰੋਡਵੇਜ਼ ਦੀ ਬੱਸ
author img

By

Published : Dec 29, 2021, 11:52 AM IST

Updated : Dec 29, 2021, 4:36 PM IST

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ’ਚ ਬੱਸਾਂ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਵੀਂਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਬੱਸਾਂ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਰੋਡਵੇਜ਼ ਬੱਸ ਦੇ ਡਰਾਇਵਰ ਬਣ ਗਏ ਤੇ ਬੱਸ ਚਲਾਈ (Roadways bus run by Chief Minister Charanjit Singh Channi)। ਦੱਸ ਦਈਏ ਕਿ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਤਕਰੀਬਨ 58 ਬੱਸਾਂ ਨੂੰ ਹਰੀ ਝੰਡੀ ਦਿਖਾਈ ਹੈ। ਲੋਕਾਂ ਦੀ ਸਹੁਲਤਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਪੰਜਾਬ ਰੋਡਵੇਜ਼ ਦੇ ਡਰਾਈਵਰ ਬਣੇ ਸੀਐੱਮ ਚੰਨੀ

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ 842 ਬੱਸਾਂ ਦਿੱਤੀਆਂ ਜਾਣਗੀਆਂ ਜਿਸਦੇ ਲਈ 400 ਕਰੋੜ ਰੁਪਏ ਦੇ ਕਰੀਬ ਖਰਚਾ ਕੀਤਾ ਜਾਵੇਗਾ। ਨਾਲ ਹੀ ਲੋਕਾਂ ਦੀ ਸਹੁਲਤ ਨੂੰ ਦੇਖਦੇ ਹੋਏ 102 ਬੱਸ ਸਟੈਂਡਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਇਸ ਦੌਰਾਨ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੱਸਾਂ ਦਾ ਸਫਰ ਕਰਨ ਵਾਲੇ ਵਿਦਿਆਰਥੀਆਂ ਦਾ ਬੱਸ ਪਾਸ ਵੀ ਬਣਾਇਆ ਜਾਵੇਗਾ। ਚਾਹੇ ਉਹ ਸਰਕਾਰੀ ਕਾਲਜ ਚ ਪੜਦੇ ਹਨ ਜਾਂ ਫਿਰ ਪ੍ਰਾਈਵੇਟ ਕਾਲਜ ਚ ਪੜਦੇ ਹਨ। ਸਾਰਿਆਂ ਦਾ ਬੱਸ ਪਾਸ ਤਿਆਰ ਕੀਤਾ ਜਾਵੇਗਾ।

ਸੀਐੱਮ ਚੰਨੀ ਨੇ 58 ਬੱਸਾਂ ਨੂੰ ਦਿਖਾਈ ਹਰੀ ਝੰਡੀ

ਨਵੀਂਆਂ ਬੱਸਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਆਪ ਰੋਡਵੇਜ਼ ਦੀ ਬੱਸ ਵੀ ਚਲਾਈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਉਹ ਸਿਰਫ ਐਲਾਨ ਹੀ ਕਰਦੇ ਹਨ ਤਾਂ ਉਹ ਆ ਕੇ ਦੇਖ ਲੈਣ। ਭਲਕੇ ਆਸ਼ਾ ਵਰਕਰਾਂ, ਮਿਡ ਡੇ ਮਿਲ ਵਾਲਿਆਂ ਲਈ ਐਲਾਨ ਕੀਤਾ ਜਾਵੇਗਾ।

ਭਾਜਪਾ ਅਤੇ ਆਪ ਚੋਣਾਂ ਨੂੰ ਕਰਨਾ ਚਾਹੁੰਦੇ ਹਨ ਮੁਲਤਵੀ

ਵਿਰੋਧੀਆਂ ’ਤੇ ਨਿਸ਼ਾਨੇ ਸਾਧਦੇ ਹੋਏ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਚਾਹੁੰਦੇ ਹਨ ਕਿ ਚੋਣਾਂ ਨੂੰ ਮੁਲਤਵੀ ਕੀਤਾ ਜਾਵੇ। ਜਿਸਦੇ ਲਈ ਦਿੱਲੀ ’ਚ ਰਾਤ ਦਾ ਕਰਫਿਉ ਲਾਗੂ ਕਰ ਦਿੱਤਾ ਗਿਆ ਹੈ ਤਾਂ ਜੋ ਇਹ ਦਿਖਾਇਆ ਜਾਵੇ ਕਿ ਓਮੀਕਰੋਨ ਦਾ ਖਤਰਾ ਵਧ ਰਿਹਾ ਹੈ ਪਰ ਅਸੀਂ ਚੋਣਾਂ ਨੂੰ ਲੈ ਕੇ ਅੱਜ ਵੀ ਤਿਆਰ ਹਾਂ।

ਇਹ ਵੀ ਪੜੋ: ਦਿੱਲੀ ’ਚ ਓਮੀਕਰੋਨ ਦੇ 73 ਨਵੇਂ ਕੇਸ , ਕੁੱਲ ਮਾਮਲੇ 238

Last Updated : Dec 29, 2021, 4:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.