ETV Bharat / city

ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਕਾਂਗਰਸ ਵਿੱਚ ਬਗਾਵਤ ਸ਼ੁਰੂ - ਕਈ ਥਾਈਂ ਉਮੀਦਵਾਰ ਬਦਲ ਦਿੱਤੇ

ਪੰਜਾਬ ਵਿਧਾਨ ਸਭਾ ਚੋਣਾਂ 2022 (punjab assembly election 2022) ਲਈ ਕਾਂਗਰਸ ਨੇ ਕੁਲ 117 ਸੀਟਾਂ ਵਿੱਚੋਂ 86 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਹਾਲਾਂਕਿ ਹਾਈਕਮਾਂਡ ਵੱਲੋਂ ਨਵਜੋਤ ਸਿੱਧੂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫੇਰ ਵੀ ਕਿਤੇ ਨਾ ਕਿਸੇ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਿਆ ਗਿਆ। ਇਸ ਦੇ ਬਾਵਜੂਦ ਵੀ ਪਾਰਟੀ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ(revolt in congress even tried well to please all in ticket allocation)।

ਖੁਸ਼ ਕਰਨ ਦੀ ਕੋਸ਼ਿਸ਼ ਦੇ ਬਾਵਜੂਦ ਕਾਂਗਰਸ ਵਿੱਚ ਬਗਾਵਤ ਸ਼ੁਰੂ

author img

By

Published : Jan 15, 2022, 6:10 PM IST

Updated : Jan 15, 2022, 8:24 PM IST

ਚੰਡੀਗੜ੍ਹ: ਕੁਲ ਹਿੰਦ ਕਾਂਗਰਸ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 (punjab assembly election 2022)ਲਈ ਕੁਲ 117 ਸੀਟਾਂ ਵਿੱਚੋਂ 86 ਸੀਟਾਂ ’ਤੇ ਇੱਕੋ ਝਟਕੇ ਵਿੱਚ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ (congress released first list)। ਹਾਲਾਂਕਿ ਇਸ ਸੂਚੀ ਵਿੱਚ ਸਕ੍ਰੀਨਿੰਗ ਕਮੇਟੀ ਨੇ ਸੂਬੇ ਦੇ ਸਾਰੇ ਵੱਡੇ ਆਗੂਆਂ ਦਾ ਧਿਆਨ ਤੇ ਮਾਣ ਰੱਖਿਆ ਹੈ ਪਰ ਕਿਤੇ ਨਾ ਕਿਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਸੰਦੀਦਾ ਦਾਅਵੇਦਾਰਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਤੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਾਰਟੀ ਵਿੱਚ ਆਪਣੀ ਗੱਲ ਮਨਵਾਉਣ ਵਿੱਚ ਸਫਲ ਹੋਏ ਦਿਸੇ ਹਨ। ਦੂਜੇ ਪਾਸੇ ਹੋਰ ਪਾਰਟੀਆਂ ਤੋਂ ਕਾਂਗਰਸ ਵਿੱਚ ਸ਼ਾਮਲ ਵਿਧਾਇਕਾਂ ਵਿੱਚੋਂ ਵੀ ਸਿੱਧੂ ਦੀ ਪਸੰਦ ਦੇ ਉਮੀਦਵਾਰ ਬਣਾਏ ਗਏ ਹਨ ਤੇ ਹੋਰ ਹਸਤੀਆਂ ਨੂੰ ਵੀ ਉਹ ਟਿਕਟ ਦਿਵਾਉਣ ਵਿੱਚ ਕਾਮਯਾਬ ਹੋਏ ਹਨ। ਇਸ ਸੂਚੀ ਵਿੱਚ ਜਿਥੇ ਭ੍ਰਿਸ਼ਟਾਚਾਰ ਦੇ ਦੋਸ਼ ਝੱਲ ਰਹੇ ਮੰਤਰੀਆਂ ਨੂੰ ਮੁੜ ਟਿਕਟ ਮਿਲ ਗਈ ਹੈ, ਉਥੇ ਹੀ ਕੁਝ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਹਨ।(revolt in congress even tried well to please all in ticket allocation)

ਸਿੱਧੂ ਬਨਾਮ ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (channi vs sidhu)ਆਦਮਪੁਰ ਤੋਂ ਪੁਰਾਣੇ ਉਮੀਦਵਾਰ ਮੋਹਿੰਦਰ ਸਿੰਘ ਕੇਪੀ ਨੂੰ ਟਿਕਟ ਦਿਵਾਉਣਾ ਚਾਹੁੰਦੇ ਸੀ ਪਰ ਸਿੱਧੂ ਦੀ ਪਸੰਦ ਦੇ ਸੁਖਵਿੰਦਰ ਸਿੰਘ ਕੋਟਲੀ ਨੂੰ ਉਮੀਦ ਵਾਰ ਬਣਾ ਦਿੱਤਾ ਗਿਆ। ਬਸੀ ਪਠਾਣਾ ਤੋਂ ਚੰਨੀ ਦੇ ਸਗੇ ਭਰਾ ਸਰਕਾਰੀ ਡਾਕਟਰ ਦੀ ਨੌਕਰੀ ਛੱਡ ਕੇ ਪ੍ਰਚਾਰ ਵਿੱਚ ਲੱਗੇ ਹੋਏ ਸੀ ਪਰ ਸਿੱਧੂ ਨੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਥਾਪੜਾ ਦਿੱਤਾ ਸੀ ਤੇ ਪਹਿਲੀ ਸੂਚੀ ਵਿੱਚ ਹੀ ਜੀਪੀ ਨੂੰ ਟਿਕਟ ਮਿਲ ਗਈ। ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਹੀਸੋਵਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪ੍ਰਭਾਵਤ ਹੋ ਕੇ ਕਾਂਗਰਸ ਵਿੱਚ ਆਏ ਸੀ ਪਰ ਨਵਜੋਤ ਸਿੱਧੂ ਨੇ ਇਥੋਂ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਦੇ ਬੇਟੇ ਕਾਮਿਲ ਅਮਰ ਸਿੰਘ ਦੇ ਹੱਕ ਵਿੱਚ ਰੈਲੀ ਕੀਤੀ ਸੀ ਤੇ ਕਾਮਿਲ ਨੂੰ ਉਮੀਦਵਾਰ ਬਣਾ ਲਿਆ ਗਿਆ ਹੈ।

ਇਨ੍ਹਾਂ ਵਿਧਾਇਕਾਂ ਦੀ ਕੱਟੀ ਟਿਕਟ ਉਮੀਦਵਾਰ
ਕਾਦੀਆਂ-ਫਤਿਹਜੰਗ ਸਿੰਘ ਬਾਜਵਾ (ਹੁਣ ਭਾਜਪਾ)ਪ੍ਰਤਾਪ ਬਾਜਵਾ
ਸ਼੍ਰੀ ਹਰਗੋਬਿੰਦਪੁਰ-ਬਲਵਿੰਦਰ ਸਿੰਘ ਲਾਡੀ(ਭਾਜਪਾ ਤੋਂ ਵਾਪਸੀ)ਮਨਦੀਪ ਸਿੰਘ ਰੰਘੜ ਨੰਗਲ
ਮੋਗਾ-ਹਰਜੋਤ ਕੰਵਲ ਮਾਲਵਿਕਾ ਸੂਦ
ਬੱਲੂਆਣਾ-ਨੱਥੂ ਰਾਮਰਾਜਿੰਦਰ ਕੌਰ
ਮਲੋਟ-ਅਜਾਇਬ ਸਿੰਘ ਭੱਟੀ ਰੁਪਿੰਦਰ ਰੂਬੀ
ਪਟਿਆਲਾ ਦਿਹਾਤੀ-ਬ੍ਰਹਮ ਮੋਹਿੰਦਰਾ ਮੋਹਿਤ ਮੋਹਿੰਦਰਾ

ਇਥੋਂ ਬਦਲੇ ਉਮੀਦਵਾਰ

ਕਈ ਹਲਕਿਆਂ ਵਿੱਚ ਹਾਲਾਂਕਿ ਕਾਂਗਰਸ ਨੇ ਪੁਰਾਣੇ ਹਾਰੇ ਹੋਏ ਉਮੀਦਵਾਰਾਂ ’ਤੇ ਮੁੜ ਭਰੋਸਾ ਜਿਤਾਇਆ ਹੈ ਪਰ ਕਈ ਥਾਈਂ ਉਮੀਦਵਾਰ ਬਦਲ ਦਿੱਤੇ (changed candidate from nine constituencies)ਗਏ ਹਨ।

ਹਲਕਾ ਪੁਰਾਣਾ ਉਮੀਦਵਾਰ ਨਵਾਂ ਉਮੀਦਵਾਰ
ਸੁਜਾਨਪੁਰ ਅਮਿਤ ਸਿੰਘ ਨਰੇਸ਼ ਪੁਰੀ
ਮਜੀਠਾ ਲਾਲੀ ਮਜੀਠੀਆ (ਹੁਣ ਆਪ) ਜੱਗਾ ਮਜੀਠੀਆ
ਫਗਵਾੜਾ ਜੋਗਿੰਦਰ ਸਿੰਘ ਮਾਨਬਲਵਿੰਦਰ ਸਿੰਘ ਧਾਲੀਵਾਲ
ਆਦਮਪੁਰ ਮੋਹਿੰਦਰ ਸਿੰਘ ਕੇਪੀ ਸੁਖਵਿੰਦਰ ਸਿੰਘ ਕੋਟਲੀ
ਰਾਏਕੋਟ ਅਮਰ ਸਿੰਘ ਕਾਮਿਲ ਅਮਰ ਸਿੰਘ
ਅਬੋਹਰ ਸੁਨੀਲ ਜਾਖੜ ਸੰਦੀਪ ਜਾਖੜ
ਲੰਬੀ ਅਮਰਿੰਦਰ ਸਿੰਘ (ਪੀਐਲਸੀ) ਜਗਪਾਲ ਸਿੰਘ ਅਬੁਲਖੁਰਾਨਾ
ਮਾਨਸਾਮਨੋਜ ਬਾਲਾਸਿੱਧੂ ਮੂਸੇਵਾਲਾ (ਗਾਇਕ)
ਬੁਢਲਾਡਾਰਣਜੀਤ ਕੌਰ ਭੱਟੀ ਰਣਵੀਰ ਕੌਰ ਮੇਯਾ

ਪਹਿਲੀ ਸੂਚੀ ਦੇ ਨਾਲ ਹੀ ਬਗਾਵਤ

ਚਾਰ ਮਹੀਨੇ ਪਹਿਲਾਂ ਕਾਂਗਰਸ ਵਿੱਚ ਵੱਡੀ ਉਥਲ-ਪੁਥਲ ਹੋਣ ਦੇ ਨਾਲ ਹੀ ਬਗਾਵਤ ਜਾਰੀ ਸੀ ਤੇ ਇਸੇ ਕਰਕੇ ਕਾਂਗਰਸ ਵੱਲੋਂ ਬਗਾਵਤ ਨੂੰ ਟਿਕਟਾਂ ਦੀ ਵੰਡ ਦੇ ਨਾਲ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਹੈ। ਕਈ ਵੱਡੇ ਚਿਹਰੇ ਪਹਿਲਾਂ ਹੀ ਅੱਖਾਂ ਵਿਖਾਉਣ ਲੱਗ ਪਏ ਸੀ ਤੇ ਉਹ ਆਪਣੀਆਂ ਟਿਕਟਾਂ ਬਚਾਉਣ ਵਿੱਚ ਕਾਮਯਾਬ ਹੋ ਗਏ ਪਰ ਜਿਥੇ ਮਾਝਾ ਬ੍ਰਿਗੇਡ ਨੂੰ ਕਾਉਂਟਰ ਕਰਨ ਲਈ ਮਜੀਠਾ ਹਲਕਾ ਤੋਂ ਲਾਲੀ ਮਜੀਠੀਆ ਪਾਰਟੀ ਛੱਡ ਕੇ ਚਲੇ ਗਏ, ਉਥੇ ਹੀ ਹੋਰ ਅਜਿਹੇ ਕਈ ਆਗੂਆਂ ਦੇ ਜਾਣ ਦੇ ਸ਼ੰਕੇ ਸੀ ਪਰ ਵੱਡੇ ਲੀਡਰਾਂ ਨੇ ਆਪਣੀ ਤਿਕੜਮ ਨਾਲ ਟਿਕਟਾਂ ਬਚਾ ਲਈਆਂ ਤੇ ਕਈ ਵਿਧਾਇਕਾਂ ਤੇ ਪੁਰਾਣੇ ਉਮੀਦਵਾਰਾਂ ’ਤੇ ਕੈਂਚੀ ਚਲਾ ਦਿੱਤੀ ਗਈ। ਇਸ ਦਾ ਨਤੀਜਾ ਲਗੇ ਹੱਥ ਆ ਗਿਆ। ਸੂਚੀ ਜਾਰੀ ਹੋਣ ਦੇ ਮਸਾਂ ਹੀ ਤਿੰਨ ਘੰਟੇ ਬਾਅਦ ਪਹਿਲਾ ਵੱਡਾ ਝਟਕਾ ਮੋਗਾ ਤੋਂ ਸਿਟਿੰਗ ਵਿਧਾਇਕ ਹਰਜੋਤ ਕੰਵਲ ਨੇ ਸਿੱਧੇ ਤੌਰ ’ਤੇ ਭਾਜਪਾ ਦਾ ਪੱਲਾ ਫੜ ਲਿਆ।

ਕੈਪਟਨ ਪ੍ਰਭਾਵਤ ਸੀਟਾਂ ’ਤੇ ਨਹੀਂ ਐਲਾਨੀਆਂ ਟਿਕਟਾਂ

ਡਰ ਕਾਰਣ ਅਹਿਮ ਸੀਟਾਂ ’ਤੇ ਟਿਕਟਾਂ ਨਹੀਂ ਐਲਾਨੀਆਂ ਗਈਆਂ ਹਨ। ਕਾਂਗਰਸ ਦੀ ਰਵਾਇਤ ਹੈ ਕਿ ਕੁਝ ਅਹਿਮ ਸੀਟਾਂ ’ਤੇ ਨਾਮਜਦਗੀ ਦੇ ਆਖਰੀ ਦਿਨ ਤੋਂ ਠੀਕ ਪਹਿਲਾਂ ਉਮੀਦਵਾਰਾਂ ਦਾ ਐਲਾਨ ਹੁੰਦਾ ਹੈ ਤੇ ਸ਼ਾਇਦ ਕੁਝ ਸੀਟਾਂ ’ਤੇ ਇਸ ਵਾਰ ਵੀ ਅਜਿਹਾ ਹੀ ਹੋਣ ਦੀ ਉਮੀਦ ਹੈ। ਪਟਿਆਲਾ ਸ਼ਹਿਰੀ ਉਹ ਸੀਟ ਹੈ, ਜਿਥੇ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਉਮੀਦਵਾਰ ਹੁੰਦੇ ਹਨ। ਇਸ ਤੋਂ ਇਲਾਵਾ ਹਾਲਾਂਕਿ ਬਰਨਾਲਾ ਵਿਖੇ ਨਵਜੋਤ ਸਿੱਧੂ ਵੱਲੋਂ ਕੈਪਟਨ ਦੇ ਖਾਸਮ ਖਾਸ ਸੀਨੀਅਰ ਆਗੂ ਕੇਵਲ ਢਿੱਲੋਂ ਦੇ ਹਲਕੇ ਵਿੱਚ ਰੈਲੀ ਕੀਤੀ ਗਈ ਸੀ ਪਰ ਪਹਿਲੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਨਹੀਂ ਐਲਾਨਿਆ ਗਿਆ। ਗੁਰੂ ਹਰ ਸਹਾਏ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਕਾੰਗਰਸ ਦੇ ਵਿਧਾਇਕ ਸੀ ਤੇ ਕੈਪਟਨ ਦੇ ਖਾਸ ਨਜਦੀਕੀ ਹਨ। ਉਨ੍ਹਾਂ ਨੇ ਹਾਲਾਂਕਿ ਭਾਜਪਾ ਜੁਆਇਨ ਕਰ ਲਈ ਹੈ ਪਰ ਇਸ ਸੀਟ ਤੋਂ ਵੀ ਉਮੀਦਵਾਰ ਦਾ ਐਲਾਨ ਕਾਂਗਰਸ ਨੇ ਨਹੀਂ ਕੀਤਾ। ਇਸੇ ਤਰ੍ਹਾਂ ਡੇਰਾਬਸੀ ਹਲਕੇ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਖਾਸਮ ਖਾਸ ਦੀਪਿੰਦਰ ਸਿੰਘ ਢਿੱਲੋਂ ਉਮੀਦਵਾਰ ਹੁੰਦੇ ਸੀ ਤੇ ਇਸ ਸੀਟ ਤੋਂ ਵੀ ਕਾਂਗਸ ਨੇ ਅਜੇ ਕੋਈ ਉਮੀਦਵਾਰ ਨਹੀਂ ਐਲਾਨਿਆ। ਖਰੜ ਸੀਟ ਤੋਂ ਜਗਮੋਹਨ ਸਿੰਘ ਕੰਗ ਕਾਂਗਰਸ ਦੀ ਸਰਕਾਰ ਵੇਲੇ ਸਾਲ 2002 ਤੋਂ 2007 ਤੱਕ ਕੈਪਟਨ ਵੇਲੇ ਮੰਤਰੀ ਰਹੇ ਹਨ ਤੇ ਪਿਛਲੀ ਵਾਰ ਵੀ ਉਹ ਉਮੀਦਵਾਰ ਸੀ ਪਰ ਅਜੇ ਇਸ ਸੀਟ ਤੋਂ ਵੀ ਕਾਂਗਰਸ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਅਜਿਹੀਆਂ ਅਨੇਕ ਸੀਟਾਂ ਹਨ, ਜਿਥੇ ਪਾਰਟੀ ਬੜੀ ਸੋਚ ਸਮਝ ਕੇ ਉਮੀਦਵਾਰਾਂ ਦਾ ਐਲਾਨ ਕਰਨਾ ਚਾਹੇਗੀ, ਕਿਉਂਕਿ ਕੈਪਟਨ ਧੜੇ ਦੇ ਮੰਨੇ ਜਾਂਦੇ ਕਾਂਗਰਸੀ ਆਗੂਆਂ ਵਿੱਚ ਬਗਾਵਤ ਹੋਣ ਦਾ ਪੂਰਾ ਖਤਰਾ ਬਣਿਆ ਹੋਇਆ ਹੈ। ਪਹਿਲੀ ਸੂਚੀ ਜਾਰੀ ਹੋਣ ਦੇ ਨਾਲ ਹੀ ਜਿਥੇ ਵਿਧਾਇਕ ਹਰਜੋਤ ਕੰਵਲ ਨੇ ਭਾਜਪਾ ਜੁਆਇਨ ਕਰ ਲਈ ਹੈ, ਉਥੇ ਉਕਤ ਕਈ ਸੀਟਾਂ ’ਤੇ ਐਲਾਨ ਦੇ ਨਾਲ ਵੱਡੇ ਧਮਾਕੇ ਹੋਣ ਦੇ ਆਸਾਰ ਹਨ। ਫਿਲਹਾਲ ਇਹ ਵੇਖਣਾ ਹੋਵੇਗਾ ਕਿ ਕਾਂਗਰਸ ਇਸ ਸਥਿਤੀ ਨਾਲ ਕਿਵੇਂ ਨਜਿੱਠੇਗੀ।

ਜਿਆਦਾਤਰ ਮੰਤਰੀਆਂ ਨੂੰ ਦਿੱਤੀਆਂ ਟਿਕਟਾਂ

ਕਾਂਗਰਸ ਪਾਰਟੀ ਨੇ ਜਿਆਦਾਤਰ ਮੰਤਰੀਆਂ ਨੂੰ ਟਿਕਟਾਂ (almost ministers given tickets)ਨਾਲ ਪਹਿਲੀ ਸੂਚੀ ਵਿੱਚ ਹੀ ਨਿਵਾਜ ਦਿੱਤਾ ਹੈ। ਇਸ ਵਿੱਚ ਉਹ ਆਗੂ ਵੀ ਸ਼ਾਮਲ ਹਨ, ਜਿਹੜੇ ਕੈਪਟਨ ਸਰਕਾਰ ਵੇਲੇ ਵੀ ਮੰਤਰੀ ਮੰਡਲ ਵਿੱਚ ਸੀ ਤੇ ਕੈਪਟਨ ਦੇ ਕਰੀਬੀ ਵੀ ਮੰਨੇ ਜਾਂਦੇ ਸੀ। ਟਿਕਟਾਂ ਹਾਸਲ ਕਰਨ ਵਾਲੇ ਪੁਰਾਣੀ ਕੈਬਨਿਟ ਦੇ ਮੰਤਰੀਆਂ ਵਿੱਚ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ ਤੇ ਸ਼ਾਮ ਸੁੰਦਰ ਅਰੋੜਾ ਸ਼ਾਮਲ ਹਨ, ਜਦੋਂਕਿ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਟਿਕਟ ਕੱਟੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਪੀਕਰ ਰਾਣਾ ਕੰਵਰਪਾਲ ਸਿੰਘ, ਮਨਪ੍ਰੀਤ ਸਿੰਘ ਬਾਦਲ, ਅਰੁਣਾ ਚੌਧਰੀ, ਭਾਰਤ ਭੂਸ਼ਣ ਆਸ਼ੂ,, ਓਪੀ ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਪਰਗਟ ਸਿੰਘ, ਰਜੀਆ ਸੁਲਤਾਨਾ ਸ਼ਾਮਲ ਹਨ। ਨਵੀਂ ਕੈਬਨਿਟ ਵਿੱਚ ਸ਼ਾਮਲ ਕਰਕੇ ਪਹਿਲੀ ਵਾਰ ਬਣਾਏ ਮੰਤਰੀਆਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਸਿੰਘ ਕੋਟਲੀ ਤੇ ਡਾਕਟਰ ਰਾਜ ਕੁਮਾਰ ਵੇਰਕਾ ਨੂੰ ਟਿਕਟ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ:ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਲਿਸਟ

Last Updated : Jan 15, 2022, 8:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.