ਚੰਡੀਗੜ੍ਹ: ਆਲ ਇੰਡੀਆ ਪ੍ਰੋਵੀਡੈਂਟ ਫ਼ੰਡ ਸੇਵਾ ਮੁਕਤ ਪੈਨਸ਼ਨਰਜ਼ ਵਰਕਰ ਫੈਡਰੇਸ਼ਨ ਪੰਜਾਬ ਵੱਲੋਂ ਚੰਡੀਗੜ੍ਹ ਦੇ ਸੈਕਟਰ ਸਤਾਰਾਂ ਮੁੱਖ ਦਫਤਰ ਆਰ ਪੀ ਐਫ ਓ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਫੈਡਰੇਸ਼ਨ ਦੇ ਲੜੀਵਾਰ ਪੰਜ ਮੈਂਬਰ ਭੁੱਖ ਹੜਤਾਲ 'ਤੇ ਬੈਠੇ ਹਨ। ਪ੍ਰਦਰਸ਼ਨਕਾਰੀਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਪੂਰੀ ਪੈਨਸ਼ਨ ਨਹੀਂ ਦਿੱਤੀ ਜਾਂਦੀ ਅਤੇ ਮਰਹੂਮ ਸੇਵਾ ਮੁਕਤ ਕਰਮਚਾਰੀਆਂ ਦੀਆਂ ਵਿਧਵਾਵਾਂ ਨੂੰ ਵੀ ਪੈਨਸ਼ਨ ਨਹੀਂ ਮਿਲਦੀ ਹੈ। ਸੇਵਾ ਮੁਕਤ ਕਰਮਚਾਰੀ ਆਗੂ ਕਰਨੈਲ ਸਿੰਘ ਲਖਮੀਪੁਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੀਕਿਹਾ ਸਰਕਾਰ ਲਾਰੇਬਾਜ਼ੀ ਹੁਣ ਨਹੀਂ ਚੱਲਣੀ। ਉਨ੍ਹਾਂ ਨੂੰ ਹੁਣ ਕਦਮ ਉਠਾਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਭੁੱਖ ਹੜਤਾਲ ਜਾਰੀ ਰੱਖਣਗੇ।
ਇਹ ਵੀ ਪੜ੍ਹੋ:ਕਿਸਾਨਾਂ ਨੇ ਕੀਤਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਘਰ ਦਾ ਘਿਰਾਓ
ਉੱਥੇ ਹੀ ਇਸ ਬਾਰੇ ਗੱਲ ਕਰਦੇ ਫੈਡਰੇਸ਼ਨ ਦੇ ਸੂਬਾ ਸਕੱਤਰ ਜੈਵੀਰ ਸਿੰਘ ਨੇ ਦੱਸਿਆ ਕਿ ਇਥੇ ਮੌਜੂਦ ਲੋਕਾਂ ਦੇ ਵੱਲੋਂ ਚਾਲੀ ਚਾਲੀ ਸਾਲ ਨੌਕਰੀ ਕੀਤੀ ਗਈ ਹੈ। ਹੁਣ ਉਨ੍ਹਾਂ ਨੂੰ ਰਿਟਾਇਰ ਹੋਏ ਨੂੰ ਵੀ ਦੱਸ ਸਾਲ ਹੋ ਚੁੱਕੇ ਨੇ ਤੇ ਉਨ੍ਹਾਂ ਨੂੰ ਪੈਨਸ਼ਨ ਦੇ ਨਾਮ 'ਤੇ ਦੋ ਸੌ ਰੁਪਏ ਤੋਂ ਦੋ ਹਜ਼ਾਰ ਰੁਪਏ ਤੱਕ ਹੀ ਮਿਲਦੇ ਹਨ। ਉਨ੍ਹਾਂ ਕਿਹਾ ਕਿ ਹਾਈਕੋਰਟ ਵਿੱਚ ਜੋ ਕੇਸ ਕੀਤਾ ਗਿਆ ਸੀ ਉਹ ਵੀ ਪੈਨਸ਼ਨਰ ਜਿੱਤ ਚੁੱਕੇ ਹਨ ਇਸ ਦੇ ਬਾਵਜੂਦ ਵੀ ਪੂਰੀ ਰਕਮ ਪੈਨਸ਼ਨ ਦੇ ਤੌਰ 'ਤੇ ਦਿੱਤੀ ਨਹੀਂ ਜਾ ਰਹੀ।