ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਨੇ SYL ਦੇ ਮੁੱਦੇ ਨੂੰ ਲੈ ਕੇ ਕਿਹਾ ਕਿ SYL ‘ਤੇ ਪੰਜਾਬ ਕਾਂਗਰਸ ਅਤੇ ਬੀਜੇਪੀ ਦਾ ਕੀ ਸਟੈਂਡ ਹੈ? ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਦੋਂ ਇਹ ਲੋਕ ਜਾਂਦੇ ਹਨ ਤਾਂ ਕਹਿੰਦੇ ਹਨ ਕਿ SYL ਬਣਨ ਹੀ ਨਹੀਂ ਦੇਵਾਂਗੇ ਅਤੇ ਜਦੋਂ ਹਰਿਆਣਾ ਵਿੱਚ ਆਉਂਦੇ ਹਨ ਤਾਂ ਕਹਿੰਦੇ ਹਨ ਕਿ SYL ਲੈ ਕੇ ਰਹਾਂਗੇ। ਉਨ੍ਹਾਂ ਕਿਹਾ ਕਿ ਇਸੀ ਗੰਦੀ ਰਾਜਨੀਤੀ ਨੇ ਭਾਰਤ ਨੂੰ ਹੁਣ ਤੱਕ ਨੰਬਰ 1 ਨਹੀਂ ਬਣਨ ਦਿੱਤਾ। ਅਜਿਹੇ ਲੋਕ ਸਿਰਫ ਗੰਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਕਿਹਾ ਕਿ SYL ਬਹੁਤ ਹੀ ਅਹਿਮ ਮੁੱਦਾ ਹੈ ਅਤੇ ਪਾਣੀ ਬੁਹਤ ਹੀ ਅਹਿਮ ਮੁੱਦਾ ਹੈ।
-
SYL ‘ਤੇ ਪੰਜਾਬ ਕਾਂਗਰਸ ਅਤੇ ਬੀਜੇਪੀ ਦਾ ਕੀ ਸਟੈਂਡ ਹੈ?
— AAP Punjab (@AAPPunjab) September 7, 2022 " class="align-text-top noRightClick twitterSection" data="
ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਦੋਨੋਂ ਰਾਜਾਂ ਦਾ ਪਾਣੀ ਪੂਰਾ ਕਰੇ, ਨਾ ਕਿ ਦੋਨੋਂ ਰਾਜਾਂ ਨੂੰ ਇੱਕ ਦੂਜੇ ਨਾਲ ਲੜਾਏ, ਦੋਨੋਂ ਰਾਜਾਂ ‘ਚ ਪਾਣੀ ਦੀ ਕਮੀ ਹੈ, ਕੇਂਦਰ ਸਰਕਾਰ ਦੋਨੋਂ ਰਾਜਾਂ ਦਾ ਪਾਣੀ ਪੂਰਾ ਕਰਕੇ ਦੇਵੇ
—@ArvindKejriwal
ਕੌਮੀ ਕਨਵੀਨਰ, ਆਮ ਆਦਮੀ ਪਾਰਟੀ pic.twitter.com/RRodXuYmpH
">SYL ‘ਤੇ ਪੰਜਾਬ ਕਾਂਗਰਸ ਅਤੇ ਬੀਜੇਪੀ ਦਾ ਕੀ ਸਟੈਂਡ ਹੈ?
— AAP Punjab (@AAPPunjab) September 7, 2022
ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਦੋਨੋਂ ਰਾਜਾਂ ਦਾ ਪਾਣੀ ਪੂਰਾ ਕਰੇ, ਨਾ ਕਿ ਦੋਨੋਂ ਰਾਜਾਂ ਨੂੰ ਇੱਕ ਦੂਜੇ ਨਾਲ ਲੜਾਏ, ਦੋਨੋਂ ਰਾਜਾਂ ‘ਚ ਪਾਣੀ ਦੀ ਕਮੀ ਹੈ, ਕੇਂਦਰ ਸਰਕਾਰ ਦੋਨੋਂ ਰਾਜਾਂ ਦਾ ਪਾਣੀ ਪੂਰਾ ਕਰਕੇ ਦੇਵੇ
—@ArvindKejriwal
ਕੌਮੀ ਕਨਵੀਨਰ, ਆਮ ਆਦਮੀ ਪਾਰਟੀ pic.twitter.com/RRodXuYmpHSYL ‘ਤੇ ਪੰਜਾਬ ਕਾਂਗਰਸ ਅਤੇ ਬੀਜੇਪੀ ਦਾ ਕੀ ਸਟੈਂਡ ਹੈ?
— AAP Punjab (@AAPPunjab) September 7, 2022
ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਦੋਨੋਂ ਰਾਜਾਂ ਦਾ ਪਾਣੀ ਪੂਰਾ ਕਰੇ, ਨਾ ਕਿ ਦੋਨੋਂ ਰਾਜਾਂ ਨੂੰ ਇੱਕ ਦੂਜੇ ਨਾਲ ਲੜਾਏ, ਦੋਨੋਂ ਰਾਜਾਂ ‘ਚ ਪਾਣੀ ਦੀ ਕਮੀ ਹੈ, ਕੇਂਦਰ ਸਰਕਾਰ ਦੋਨੋਂ ਰਾਜਾਂ ਦਾ ਪਾਣੀ ਪੂਰਾ ਕਰਕੇ ਦੇਵੇ
—@ArvindKejriwal
ਕੌਮੀ ਕਨਵੀਨਰ, ਆਮ ਆਦਮੀ ਪਾਰਟੀ pic.twitter.com/RRodXuYmpH
ਦੋਨਾਂ ਰਾਜਾਂ ਵਿੱਚ ਪਾਣੀ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਸਤਰ ਨੀਚੇ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕ ਪਾਣੀ ਤੋਂ ਪਿਆਸੇ ਹਨ ਅਤੇ ਹਰਿਆਣਾ ਵਿੱਚ ਵੀ ਪਾਣੀ ਵੀ ਬਹੁਤ ਕਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਾਣੀ ਚਾਹੀਦਾ ਹੈ ਅਤੇ ਹਰਿਆਣਾ ਨੂੰ ਵੀ ਪਾਣੀ ਚਾਹੀਦਾ ਹੈ ਇਹ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰਿਆਣਾ ਲਈ ਵੀ ਪਾਣੀ ਦਾ ਇੰਤਜਾਮ ਕਰੇ ਅਤੇ ਪੰਜਾਬ ਲਈ ਪਾਣੀ ਦਾ ਇੰਤਜਾਮ ਕਰੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕੰਮ ਨਹੀਂ ਹੈ ਕਿ ਉਹ ਦੋਨਾਂ ਰਾਜਾਂ ਨੂੰ ਇੱਕ ਦੂਸਰੇ ਨਾਲ ਲੜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇੱਕ ਦੂਜੇ ਨਾਲ ਲੜਦੇ ਰਹੇ ਤਾਂ ਭਾਰਤ ਇੱਕ ਨੰਬਰ 1 ਕਿਸ ਤਰ੍ਹਾਂ ਬਣੇਗਾ।
ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਪਾਣੀ ਮਿਲ ਸਕਦਾ ਹੈ ਅਤੇ ਪੰਜਾਬ ਨੂੰ ਵੀ ਪਾਣੀ ਮਿਲ ਸਕਦਾ ਹੈ ਇਹ ਕੇਂਦਰ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਅਤੇ ਹਰਿਆਣਾ ਲਈ ਪਾਣੀ ਦਾ ਇੰਤਜ਼ਾਮ ਕਰੇ ਪਰ ਬੈਠ ਕੇ ਇਸ ਦਾ ਇੰਤਜ਼ਾਮ ਕਰੇਗਾ, ਜੇਕਰ ਉਨ੍ਹਾਂ ਕੋਲ ਕੋਈ solution ਨਹੀਂ ਹੈ ਤਾਂ ਮੈਨੂੰ ਬੁਲਾ ਲੈਣਾ ਮੈਂ solution ਦੱਸ ਦੇਵਾਂਗਾ। ਬੈਠ ਤੇ ਇਸ ਦਾ ਇੰਤਜਾਮ ਕਰਨਾ ਪਵੇਗਾ। ਇਸ ਤਰ੍ਹਾਂ ਪੰਜਾਬ ਵਿੱਚ ਜਾਉ ਇੱਕ ਸਟੈਂਡ ਲੈ ਲੋ ਅਤੇ ਹਰਿਆਣਾ ਵਿੱਚ ਜਾਓ ਦੂਜਾ ਸਟੈਂਡ ਲੈ ਲੋ ਇਸ ਤਰ੍ਹਾਂ ਦੀ ਰਾਜਨੀਤੀ ਨੇ ਸਭ ਕੁਝ ਗੜਬੜ ਕਰ ਦਿੱਤਾ ਹੈ।
ਸੀਐਮ ਭਗਵੰਤ ਮਾਨ ਦਾ ਬਿਆਨ: ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant MAAN) ਨੇ ਕਿਹਾ ਕਿ ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਦੋਨੋਂ ਭਰਾਵਾਂ ਨੂੰ ਲੜਾਉਣ ਦੀ ਬਜਾਏ ਸਮੱਸਿਆ ਦਾ ਹੱਲ ਕੱਢੇ। ਮੈਂ SYL ਦੇ ਮੁੱਦੇ ‘ਤੇ ਮੀਟਿੰਗ ਲਈ ਤਿਆਰ ਹਾਂ।
-
ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਦੋਨੋਂ ਭਰਾਵਾਂ ਨੂੰ ਲੜਾਉਣ ਦੀ ਬਜਾਏ ਸਮੱਸਿਆ ਦਾ ਹੱਲ ਕੱਢੇ। ਮੈਂ SYL ਦੇ ਮੁੱਦੇ ‘ਤੇ ਮੀਟਿੰਗ ਲਈ ਤਿਆਰ ਹਾਂ।
— AAP Punjab (@AAPPunjab) September 7, 2022 " class="align-text-top noRightClick twitterSection" data="
—CM @BhagwantMann pic.twitter.com/2q2KpQqsdf
">ਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਦੋਨੋਂ ਭਰਾਵਾਂ ਨੂੰ ਲੜਾਉਣ ਦੀ ਬਜਾਏ ਸਮੱਸਿਆ ਦਾ ਹੱਲ ਕੱਢੇ। ਮੈਂ SYL ਦੇ ਮੁੱਦੇ ‘ਤੇ ਮੀਟਿੰਗ ਲਈ ਤਿਆਰ ਹਾਂ।
— AAP Punjab (@AAPPunjab) September 7, 2022
—CM @BhagwantMann pic.twitter.com/2q2KpQqsdfਕੇਂਦਰ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਦੋਨੋਂ ਭਰਾਵਾਂ ਨੂੰ ਲੜਾਉਣ ਦੀ ਬਜਾਏ ਸਮੱਸਿਆ ਦਾ ਹੱਲ ਕੱਢੇ। ਮੈਂ SYL ਦੇ ਮੁੱਦੇ ‘ਤੇ ਮੀਟਿੰਗ ਲਈ ਤਿਆਰ ਹਾਂ।
— AAP Punjab (@AAPPunjab) September 7, 2022
—CM @BhagwantMann pic.twitter.com/2q2KpQqsdf
ਰਾਜ ਕੁਮਾਰ ਵੇਰਕਾ ਦਾ ਬਿਆਨ: ਜਿਸ ਤੋਂ ਬਾਅਦ ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਦਾ ਬਿਆਨ ਸਾਹਮਣੇ ਆਇਆ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਨੇ ਜੋ ਕਿਹਾ ਹੈ ਕਿ SYL ਦਾ solution ਮੇਰੇ ਕੋਲ ਹੈ, ਪ੍ਰਧਾਨ ਮੰਤਰੀ ਚਾਹੇ ਤਾਂ ਮੇਰੇ ਕੋਲੋਂ solution ਲੈ ਲਵੇ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਦੇਣ ਦੇ ਲਈ ਪਾਣੀ ਹੈ ਨਹੀਂ, ਹਰਿਆਣਾ ਆਪਣਾ ਪਾਣੀ ਦਾ ਹਿੱਸਾ ਮੰਗ ਰਿਹਾ ਹੈ, ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ, ਬੈਠ ਕੇ ਗੱਲ ਕਰ ਕਰਨੀ ਹੈ।
ਵੇਰਕਾ ਨੇ ਕੇਜਰੀਵਾਲ ਨੂੰ ਕਿਹਾ ਕਿ ਤੁਹਾਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਲ ਸੱਚਾਈ ਇਹ ਹੈ ਕਿ ਪੰਜਾਬ ਦੇ ਕੋਲ ਪਾਣੀ ਨਹੀਂ ਹੈ, ਪੰਜਾਬ ਪਾਣੀ ਨਹੀਂ ਦੇ ਸਕਦਾ ਇਹ ਤੁਸੀਂ ਵੀ ਜਾਣਦੇ ਹੋ। ਉਨ੍ਹਾਂ ਕਿਹਾ ਕਿ ਜਾਣ ਬੁੱਝ ਕੇ ਤੁਸੀਂ ਪ੍ਰਧਾਨ ਮੰਤਰੀ ਦੇ ਸਿਰ ਤੇ ਠਿਕਰਾ ਭੰਨਣਾ ਚਾਹੁੰਦੇ ਹੋ, ਤੁਸੀਂ ਪੰਜਾਬ ਦੇ ਲਈ ਸਟੈਂਡ ਨਹੀਂ ਲੈਣਾ ਚਾਹੁੰਦੇ। ਵੇਰਕਾ ਨੇ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਭਗੌੜੇ ਹੋ ਅਤੇ ਪੰਜਾਬ ਦੇ ਦੁਸ਼ਮਣ ਹੋ।
ਇਹ ਵੀ ਪੜ੍ਹੋ: CM ਮਾਨ ਵੱਲੋਂ ਟੈਕਸਟਾਈਲ ਪਾਰਕ ਦੀ ਸਥਾਪਨਾ ਲਈ ਫਤਿਹਗੜ੍ਹ ਸਾਹਿਬ ਵਿੱਚ 1000 ਏਕੜ ਜ਼ਮੀਨ ਦੀ ਪੇਸ਼ਕਸ਼