ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਐੱਨਡੀਪੀਐੱਸ ਮਾਮਲੇ (NDPS cases) 'ਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia drug case ) ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਅਗਾਊਂ ਮਨਜ਼ੂਰ ਕਰ ਲਈ ਹੈ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਸਣੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ। ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਪਸ ਚ ਮਿਲੀ ਹੋਈ ਹੈ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈਡਮ ਤੁਸੀਂ ਲੋਕਾਂ ਨੇ ਪੰਜਾਬ ਵੇਚ ਦਿੱਤਾ, ਪੰਜਾਬੀਆਂ ਦਾ ਭਵਿੱਖ ਵੇਚ ਦਿੱਤਾ। ਆਉਣ ਵਾਲੇ ਚੋਣਾਂ ਚ ਪੰਜਾਬੀ ਤੁਹਾਡੇ ਇੱਕ ਇੱਕ ਗੁਨਾਹ ਦਾ ਬਦਲਾ ਲੈਣਗੇ। ਕਾਂਗਰਸ ਤੁਹਾਡੇ ਤੋਂ ਮਿਲੀ ਹੋਈ ਸੀ। ਸਾਰੇ ਪੰਜਾਬ ਨੇ ਦੇਖਿਆ ਚੰਨੀ ਜੀ ਨੇ ਤੁਹਾਡੇ ਭਰਾ ਨੂੰ ਬਚਾਇਆ। ਕੀ ਡੀਲ ਸੀ ਤੁਹਾਡੀ ਚੰਨੀ ਨਾਲ? ਅਗਾਉਂ ਜਮਾਨਤ ਰੱਦ ਹੋਣ ਤੋਂ ਬਾਅਦ ਵੀ ਗ੍ਰਿਫਤਾਰੀ ਨਹੀਂ ਕੀਤੀ?
ਇਹ ਵੀ ਪੜੋ: ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਮਨਜ਼ੂਰ
ਕਾਬਿਲੇਗੌਰ ਹੈ ਕਿ ਬੀਤੇ ਦਿਨ ਹਰਸਿਮਰਤ ਕੌਰ ਬਾਦਲ ਨੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਲਈ ਚੋਣਾਂ ਪੈਸਾ ਕਮਾਉਣ ਦਾ ਧੰਦਾ ਹੈ। ਉਨ੍ਹਾਂ ਲਈ ਪੰਜਾਬੀਆਂ ਨੂੰ ਲੁਭਾਉਣਾ ਕਾਫੀ ਨਹੀਂ ਸੀ ਕਿ ਹੁਣ ਉਹ ਟਿਕਟਾਂ ਵੇਚ ਕੇ ਲੋਕਤੰਤਰ ਦਾ ਮਜ਼ਾਕ ਉਡਾ ਰਹੇ ਹਨ। ਅਜਿਹੇ ਲੋਕ ਪੰਜਾਬ ਤੇ ਰਾਜ ਕਰਨ ਦਾ ਸੁਫਨਾ ਦੇਖ ਰਹੇ ਹਨ। ਨਾਲ ਹੀ ਆਪਣੇ ਟਵੀਟ ਚ ਹਰਸਿਮਰਤ ਕੌਰ ਬਾਦਲ ਨੇ ਪੰਜਾਬੀਆਂ ਨੂੰ ਸਾਵਧਾਨ ਰਹਿਣ ਦੀ ਵੀ ਗੱਲ ਆਖੀ। ਇਸੇ ਟਵੀਟ ਨੂੰ ਰਾਘਵ ਚੱਢਾ ਨੇ ਰੀਟਵੀਟ ਕੀਤਾ ਸੀ।
ਮਜੀਠੀਆ ਨੂੰ ਮਿਲੀ ਰਾਹਤ
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਐੱਨਡੀਪੀਐੱਸ ਮਾਮਲੇ ’ਚ ਉਨ੍ਹਾਂ ਦੀ ਅਗਾਊਂ ਜਮਾਨਤ ਮਨਜ਼ੂਰ ਕਰ ਲਈ ਹੈ। ਹਾਈਕੋਰਟ ਨੇ ਕਿਹਾ ਕਿ ਮਜੀਠਿਆ ਨੂੰ ਅੰਤਰਿਮ ਰਾਹਤ ਦਿੱਤੀ ਗਈ ਹੈ ਅਤੇ ਨਾਲ ਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਮਜੀਠੀਆ ਬੁੱਧਵਾਰ ਨੂੰ ਸਵੇਰੇ 11 ਵਜੇ ਜਾਂਚ 'ਚ ਸ਼ਾਮਲ ਹੋਣਗੇ।