ਚੰਡੀਗੜ੍ਹ: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਫ਼ਸਰਾਂ ਅਤੇ ਅਧਿਕਾਰੀਆਂ ਦੇ ਤਬਾਦਲੇ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਜਿਥੇ ਪਿਛਲੇ ਦਿਨਾਂ 'ਚ ਕਈ ਜ਼ਿਲ੍ਹਿਆਂ ਦੇ ਡੀ.ਸੀ ਅਤੇ ਐਸ.ਅੇਸ.ਪੀ ਬਦਲੇ ਗਏ,ਉਥੇ ਹੀ ਹੁਣ ਸਰਕਾਰ ਵਲੋਂ ਜਾਰੀ ਪੱਤਰ ਰਾਹੀ ਪੰਜਾਬ ਪੁਲਿਸ ਦੇ 17 ਆਈ.ਪੀ.ਐਸ ਅਤੇ ਇੱਕ ਪੀ.ਪੀ.ਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਜਿਨ੍ਹਾਂ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ। ਉਨ੍ਹਾਂ ਵਿੱਚ 1997 ਬੈਚ ਦੇ ਆਈਪੀਐਸ ਨੌਨਿਹਾਲ ਸਿੰਘ, 1999 ਬੈਚ ਦੇ ਆਈਪੀਐਸ ਅਰੁਨ ਕੁਮਾਰ ਮਿੱਤਲ, 2003 ਬੈਚ ਦੇ ਆਈਪੀਐਸ ਸੁਖਚੈਨ ਸਿੰਘ, 2004 ਬੈਚ ਦੇ ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ, 2007 ਬੈਚ ਦੇ ਆਈਪੀਐਸ ਐਸ. ਭੂਪਤੀ,2012 ਬੈਚ ਦੇ ਆਈਪੀਐਸ ਅਮਨੀਤ ਕੌਂਡਲ, 2013 ਬੈਚ ਦੇ ਆਈਪੀਐਸ ਕੰਵਰਦੀਪ ਕੌਰ ਦਾ ਨਾਮ ਸ਼ਾਮਲ ਹੈ।
ਇਸ ਦੇ ਨਾਲ ਹੀ 2008 ਬੈਚ ਦੇ ਆਈਪੀਐਸ ਰਾਹੁਲ ਐਸ, 2008 ਬੈਚ ਦੇ ਆਈਪੀਐਸ ਜਗਡਾਲੇ ਨਿੰਲਾਬਰੀ, 2010 ਬੈਚ ਦੇ ਆਈਪੀਐਸ ਪਾਟਿਲ ਕੇਤਨ ਬਾਲੀਰਾਮ, 2011 ਬੈਚ ਦੇ ਆਈਪੀਐਸ ਗੌਰਵ ਗਰਗ, 2012 ਬੈਚ ਦੇ ਆਈਪੀਐਸ ਅਖਿਲ ਚੌਧਰੀ, 2014 ਬੈਚ ਦੇ ਆਈਪੀਐਸ ਦੀਪਕ ਪਰੀਕ, 2014 ਬੈਚ ਦੇ ਆਈਪੀਐਸ ਸਚਿਨ ਗੁਪਤਾ, 2014 ਬੈਚ ਦੇ ਆਈਪੀਐਸ ਵਰੁਣ ਕੁਮਾਰ, ਆਈਪੀਐਸ ਸਤਿੰਦਰ ਸਿੰਘ, ਆਈਪੀਐਸ ਨਰਿੰਦਰ ਭਾਰਗਵ ਅਤੇ ਇੱਕ ਪੀਪੀਐਸ ਅਫਸਰ ਹਰਕਮਲਪ੍ਰੀਤ ਸਿੰਘ ਸ਼ਾਮਿਲ ਹਨ।
ਇਹ ਵੀ ਪੜ੍ਹੋ: ਸਤਲੁਜ ਦਰਿਆ 'ਚ ਡੁੱਬੇ 2 ਨੌਜਵਾਨਾਂ 'ਚੋਂ 1 ਦੀ ਮਿਲੀ ਲਾਸ਼, ਦੂਜੇ ਦੀ ਭਾਲ ਜਾਰੀ