ETV Bharat / city

ਕੋਵਿਡ-19 ਨੂੰ ਲੈ ਕੇ ਪੰਜਾਬ ਸਰਕਾਰ ਅਲਰਟ, ਜਾਰੀ ਕੀਤਾ ਹੁਣ ਤੱਕ ਦਾ ਵੇਰਵਾ - Covid-19

ਕੋਵਿਡ-19 ਨੂੰ ਲੈ ਕੇ ਪੰਜਾਬ ਸਰਕਾਰ ਨੇ ਮੀਡੀਆ ਬੁਲੇਟਿਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਸੂਬੇ ਵਿੱਚ ਹੁਣ ਤੱਕ ਕੋਵਿਡ-19 ਦੇ ਸਿਰਫ਼ ਇੱਕ ਮਰੀਜ਼ ਦੀ ਪੁਸ਼ਟੀ ਹੋਈ ਹੈ।

ਕੋਵਿਡ-19 ਨੂੰ ਲੈ ਕੇ ਪੰਜਾਬ ਸਰਕਾਰ ਅਲਰਟ, ਜਾਰੀ ਕੀਤਾ ਹੁਣ ਤੱਕ ਦਾ ਵੇਰਵਾ
ਫ਼ੋਟੋ
author img

By

Published : Mar 15, 2020, 8:14 PM IST

ਚੰਡੀਗੜ੍ਹ: ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਨੂੰ 'ਨੋਟੀਫਾਈਡ ਆਫ਼ਤ' ਐਲਾਨ ਦਿੱਤਾ ਹੈ। ਉੱਥੇ ਹੀ ਇਸ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵੀ ਅਲਰਟ 'ਤੇ ਹੈ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੀਡੀਆ ਬੁਲੇਟਿਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਸੂਬੇ ਵਿੱਚ ਹੁਣ ਤੱਕ ਕੋਵਿਡ-19 ਦੇ ਸਿਰਫ਼ ਇੱਕ ਮਰੀਜ਼ ਦੀ ਪੁਸ਼ਟੀ ਹੋਈ ਹੈ।

ਕੋਵਿਡ-19 ਨੂੰ ਲੈ ਕੇ ਪੰਜਾਬ ਸਰਕਾਰ ਅਲਰਟ, ਜਾਰੀ ਕੀਤਾ ਹੁਣ ਤੱਕ ਦਾ ਵੇਰਵਾ
ਫ਼ੋਟੋ

ਪੀੜਤ ਮਰੀਜ਼ ਨੇ ਇਟਲੀ ਦੀ ਯਾਤਰਾ ਕੀਤੀ ਸੀ, ਜਿਸ ਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਂਚ ਕੀਤੀ ਗਈ, ਜਿਸ ਉਪਰੰਤ ਉਸ ਨੂੰ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ। ਜਿਸ ਦੀ ਹਾਲਤ ਹੁਣ ਸਥਿਰ ਹੈ। ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।

ਭਾਰਤ ਸਰਕਾਰ ਰੋਜ਼ਾਨਾ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੀਆਂ ਸੂਚੀਆਂ ਰਾਜ ਨਾਲ ਸਾਂਝਾ ਕਰ ਰਹੀ ਹੈ। ਇਨ੍ਹਾਂ ਯਾਤਰੀਆਂ ਦੀ ਦਿੱਲੀ ਜਾਂ ਹੋਰ ਹਵਾਈ ਅੱਡਿਆਂ ਵਿਖੇ ਐਂਟਰੀ ਪੋਰਟ 'ਤੇ ਜਾਂਚ ਕੀਤੀ ਜਾ ਰਹੀ ਹੈ। ਇਹਤਿਆਤ ਵਜੋਂ ਹਰੇਕ ਯਾਤਰੀ ਦੀ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਇਨ੍ਹਾਂ ਯਾਤਰੀਆਂ ਦੇ ਵਾਪਸ ਪਰਤਣ ਦੇ ਦਿਨ ਤੋਂ ਲੈ ਕੇ 14 ਦਿਨਾਂ ਦੀ ਨਿਗਰਾਨੀ ਵਾਲੇ ਸੰਵੇਦਨਸ਼ੀਲ ਸਮੇਂ ਤੱਕ ਹਰੇਕ ਯਾਤਰੀ ਦੀ ਸਿਹਤ 'ਤੇ ਨਿਗਰਾਨੀ ਰੱਖ ਰਹੀ ਹੈ ਅਤੇ ਰੋਜ਼ਾਨਾ ਇਨ੍ਹਾਂ ਦੇ ਨਾਲ ਸੰਪਰਕ ਵਿੱਚ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ

ਚੀਨ, ਇਟਲੀ, ਇਰਾਨ, ਕੋਰੀਆ, ਫਰਾਂਸ, ਸਪੇਨ ਅਤੇ ਜਰਮਨੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੱਖਰਾ ਰੱਖਣ ਲਈ ਅੰਮ੍ਰਿਤਸਰ ਅਤੇ ਐਸ.ਏ.ਐਸ. ਨਗਰ ਵਿਖੇ 500 ਬੈੱਡਾਂ ਦੀ ਸਮਰੱਥਾ ਵਾਲੀਆਂ 2 ਫੈਸਿਲਟੀਆਂ ਸਥਾਪਤ ਕੀਤੀਆਂ ਗਈਆਂ ਹਨ। 3 ਯਾਤਰੀਆਂ (2 ਅੰਮ੍ਰਿਤਸਰ ਤੋਂ ਅਤੇ 1 ਫਰਾਂਸ ਤੋਂ) ਨੂੰ ਸਰਕਾਰ ਦੀ ਨਿਗਰਾਨੀ ਅਧੀਨ ਅੰਮ੍ਰਿਤਸਰ ਵਿਖੇ ਵੱਖਰਾ ਰੱਖਿਆ ਗਿਆ ਹੈ ਜਿਨ੍ਹਾਂ ਦੀ ਹਾਲਤ ਸਥਿਰ ਹੈ। ਕੋਵਿੰਡ-19 ਨਾਲ ਸਬੰਧਤ ਪ੍ਰਬੰਧਾਂ ਲਈ ਰਾਜ ਨਾਲ ਸਹਿਯੋਗ ਕਰਨ ਲਈ ਸਿਹਤ ਵਿਭਾਗ ਨੇ ਆਈ.ਐਮ.ਏ. (ਇੰਡੀਅਨ ਮੈਡੀਕਲ ਐਸੋਸੀਏਸ਼ਨ) ਨੂੰ ਬੋਰਡ ਵਿੱਚ ਲਿਆ ਹੈ।

For All Latest Updates

TAGGED:

Covid-19
ETV Bharat Logo

Copyright © 2024 Ushodaya Enterprises Pvt. Ltd., All Rights Reserved.