ETV Bharat / city

ਕੈਪਟਨ ਵੱਲੋਂ ਮੋਬਾਈਲ ਐਪ ਅਤੇ ਵੈੱਬ ਪੋਰਟਲ 'ਪੀ.ਆਰ. ਇਨਸਾਈਟ' ਦੀ ਸ਼ੁਰੂਆਤ

ਡਿਜੀਟਲ ਪੰਜਾਬ ਪ੍ਰਤੀ ਇੱਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਪੀ.ਆਰ. ਇਨਸਾਈਟ' (ਲੋਕ ਸੰਪਰਕ ਦਾ ਝਰੋਖਾ) ਦੇ ਨਾਂਅ ਦੀ ਮੋਬਾਈਲ ਐਪ ਅਤੇ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ ਹੈ।

ਕੈਪਟਨ ਵੱਲੋਂ ਮੋਬਾਈਲ ਐਪ ਅਤੇ ਵੈੱਬ ਪੋਰਟਲ 'ਪੀ.ਆਰ. ਇਨਸਾਈਟ' ਦੀ ਸ਼ੁਰੂਆਤ
ਕੈਪਟਨ ਵੱਲੋਂ ਮੋਬਾਈਲ ਐਪ ਅਤੇ ਵੈੱਬ ਪੋਰਟਲ 'ਪੀ.ਆਰ. ਇਨਸਾਈਟ' ਦੀ ਸ਼ੁਰੂਆਤ
author img

By

Published : Dec 23, 2020, 6:37 PM IST

Updated : Dec 23, 2020, 7:25 PM IST

ਚੰਡੀਗੜ੍ਹ: ਡਿਜੀਟਲ ਪੰਜਾਬ ਪ੍ਰਤੀ ਇੱਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਪੀ.ਆਰ. ਇਨਸਾਈਟ' (ਲੋਕ ਸੰਪਰਕ ਦਾ ਝਰੋਖਾ) ਦੇ ਨਾਂਅ ਦੀ ਮੋਬਾਈਲ ਐਪ ਅਤੇ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ, ਜਿਸ ਨਾਲ ਫੀਡਬੈਕ ਦਾ ਨਿਰੀਖਣ ਕਰਨ ਅਤੇ ਉਸ ਦੇ ਆਧਾਰ 'ਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਲਿਆਂਦਾ ਜਾ ਸਕੇਗਾ ਤਾਂ ਕਿ ਸੂਬੇ ਵਿੱਚ ਲੋਕ ਪੱਖੀ ਅਤੇ ਪਾਰਦਰਸ਼ੀ ਸ਼ਾਸਨ ਯਕੀਨੀ ਬਣਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ 'ਪੀ.ਆਰ. ਇਨਸਾਈਟ' ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਿਕਸਤ ਕੀਤਾ ਗਿਆ ਹੈ ਤਾਂ ਕਿ ਸੂਬੇ ਦੀਆਂ ਸਾਰੀਆਂ ਖਬਰਾਂ ਅਤੇ ਸੋਸ਼ਲ ਮੀਡੀਆ ਸਮੱਗਰੀ ਦਾ ਇਕੋ ਪਲੇਟਫਾਰਮ ਅਤੇ ਡੈਸ਼ਬੋਰਡ ਮੁਹੱਈਆ ਕਰਵਾਇਆ ਜਾ ਸਕੇ। 31 ਮੋਹਰੀ ਖ਼ਬਰ ਏਜੰਸੀਆਂ/ਪੋਰਟਲਾਂ ਨੂੰ ਪੀ.ਆਰ. ਇਨਸਾਈਟ ਐਪ ਅਤੇ ਪੋਰਟਲ ਨਾਲ ਆਨਲਾਈਨ ਜੋੜਿਆ ਗਿਆ ਹੈ ਅਤੇ ਸੂਬੇ ਦੇ ਸਮੂਹ ਵਿਭਾਗਾਂ ਦੀਆਂ ਖਬਰਾਂ/ਲੇਖਾਂ ਨੂੰ ਇਨ੍ਹਾਂ ਨਿਊਜ਼ ਏਜੰਸੀਆਂ ਪਾਸੋਂ ਤੁਰੰਤ ਲੈ ਲਿਆ ਜਾਂਦਾ ਹੈ। ਖਬਰਾਂ ਅਤੇ ਸੋਸ਼ਲ ਮੀਡੀਆ ਸਮੱਗਰੀ ਦੇ ਇਕ ਪਲੇਟਫਾਰਮ ਨੂੰ ਬਾਅਦ ਵਿੱਚ ਆਧੁਨਿਕ ਅਤੇ ਵਿਚਾਰਕ ਅਧਿਐਨ ਟੂਲਜ਼ ਦੀ ਵਰਤੋਂ ਰਾਹੀਂ ਪੜਚੋਲਿਆ ਜਾਂਦਾ ਹੈ ਤਾਂ ਕਿ ਸਰਕਾਰ ਦੀਆਂ ਨੀਤੀਆਂ ਬਾਰੇ ਨਾਗਰਿਕਾਂ ਦੀ ਫੀਡਬੈਕ ਸਮਝਣ ਦੇ ਨਾਲ-ਨਾਲ ਸ਼ਾਸਨ ਬਾਰੇ ਵੀ ਨਾਗਰਿਕਾਂ ਦੀ ਧਾਰਨਾ ਦਾ ਪਤਾ ਲੱਗ ਸਕੇ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਨਿਵੇਕਲੀ ਐਪ/ਪੋਰਟਲ ਲੋਕਾਂ ਦੀ ਫੀਡਬੈਕ ਦੀ ਕਾਰਗਰ ਢੰਗ ਨਾਲ ਪੜਚੋਲ ਕਰਨ ਲਈ ਮਹੱਤਵਪੂਰਨ ਸਿੱਧ ਹੋਵੇਗਾ, ਜਿਸ ਨਾਲ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਊਣਤਾਈਆਂ ਦੂਰ ਕਰਨ ਵਿੱਚ ਮਦਦ ਮਿਲੇਗੀ।

ਇਸ ਨਿਰਾਲੇ ਉੱਦਮ ਲਈ ਲੋਕ ਸੰਪਰਕ ਵਿਭਾਗ ਦੇ ਸ਼ਾਨਦਾਰ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 'ਪੀ.ਆਰ. ਇਨਸਾਈਟ' ਐਪ ਸੂਬਾਈ ਪ੍ਰਸ਼ਾਸਨ ਨੂੰ ਆਪਣੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਤੋਂ ਇਲਾਵਾ ਨਾਗਰਿਕ ਕੇਂਦਰਿਤ ਸੇਵਾਵਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾ ਕੇ ਲੋਕਾਂ ਦੀਆਂ ਖਾਹਿਸ਼ਾਂ ਦੀ ਪੂਰਤੀ ਕਰਨ ਵਿੱਚ ਯਕੀਨਨ ਤੌਰ 'ਤੇ ਮਦਦਗਾਰ ਸਾਬਤ ਹੋਵੇਗੀ।

ਇਸ ਦੌਰਾਨ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ 'ਪੀ.ਆਰ. ਇਨਸਾਈਟ' ਮੋਬਾਈਲ ਐਪ ਅਤੇ ਪੋਰਟਲ ਸਰਕਾਰ ਨੂੰ ਆਪਣੀਆਂ ਨੀਤੀਆਂ ਹੋਰ ਵਧੇਰੇ ਉਪਯੋਗੀ ਬਣਾਉਣ ਵਿੱਚ ਸਹਾਈ ਹੋਣਗੇ ਜਿਨ੍ਹਾਂ ਨੂੰ ਵਿਸ਼ੇਸ਼ ਸਰੋਕਾਰਾਂ ਦੇ ਹੱਲ, ਕਿਸੇ ਤਰ੍ਹਾਂ ਦੀ ਗਲਤਫਹਿਮੀ ਨੂੰ ਸਪੱਸ਼ਟ ਕਰਨ ਲਈ ਸੰਚਾਰ ਅਤੇ ਲੋਕਾਂ ਤੱਕ ਪਹੁੰਚ ਕਰਨ ਦੇ ਪ੍ਰੋਗਰਾਮਾਂ ਵਿੱਚ ਤਬਦੀਲੀ ਲਿਆਉਣ ਤੋਂ ਇਲਾਵਾ ਸਰਕਾਰ ਨੂੰ ਇਹ ਸਮਝਣ ਵਿੱਚ ਵੀ ਪਤਾ ਲਾਏਗਾ ਕਿ ਸਬੰਧਤ ਸਾਰੀਆਂ ਪ੍ਰਮੁੱਖ ਧਿਰਾਂ ਉਸ ਦੇ ਪ੍ਰੋਗਰਾਮਾਂ ਅਤੇ ਉਪਰਾਲਿਆਂ ਨੂੰ ਕਿਸ ਨਜ਼ਰੀਏ ਤੋਂ ਦੇਖਦੀਆਂ ਹਨ।

ਸਕੱਤਰ ਨੇ ਕਿਹਾ ਕਿ ਬੀਤੇ ਸਾਲ ਤੱਕ ਖਬਰਾਂ ਨੂੰ ਇਕੱਤਰ ਕਰਨ ਦੀ ਪ੍ਰਕ੍ਰਿਆ ਹੱਥੀਂ ਕੀਤੀ ਜਾਂਦੀ ਸੀ ਜਿੱਥੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਵਿਸ਼ੇਸ਼ ਟੀਮ ਪ੍ਰਕਾਸ਼ਿਤ ਖਬਰਾਂ ਦੀਆਂ ਕਲੀਪਿੰਗ ਦਾ ਅਧਿਐਨ ਕਰਦੀ ਸੀ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਗਹਿਰਾਈ ਨਾਲ ਪੜਚੋਲ ਕਰਨ ਲਈ ਕਲੀਪਿੰਗਜ਼ ਤਿਆਰ ਕੀਤੀਆਂ ਜਾਂਦੀਆਂ ਸਨ।

ਇਸ ਐਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸਦਿਆਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਰਵੀ ਭਗਤ ਨੇ ਦੱਸਿਆ ਕਿ ਇਹ ਵਿਲੱਖਣ ਪਲੇਟਫਾਰਮ 31 ਨਿਊਜ਼ ਏਜੰਸੀਆਂ ਤੋਂ ਸਮੂਹ ਵਿਭਾਗਾਂ ਦੀਆਂ ਖਬਰਾਂ ਅਤੇ ਖਬਰਾਂ ਨੂੰ ਇਕੱਤਰ ਕਰਨ ਲਈ ਇਕੋ ਪੋਰਟਲ ਹੈ। ਇਸ ਪੋਰਟਲ ਨਾਲ ਹਾਂ-ਪੱਖੀ, ਨਾਂਹ-ਪੱਖੀ ਤੇ ਨਿਰਪੱਖ ਖਬਰਾਂ ਨੂੰ ਆਪਣੇ ਆਪ ਅਲਹਿਦਾ ਕਰਨ, ਖਬਰਾਂ ਦੀ ਪ੍ਰਕਾਸ਼ਨਾ, ਜ਼ਿਲ੍ਹਾ ਅਤੇ ਵਿਭਾਗ ਵਾਰ ਆਪਣੇ ਆਪ ਸ਼੍ਰੇਣੀਬੱਧ ਕਰਨ ਤੋਂ ਇਲਾਵਾ ਵਿਚਾਰਕ ਅਧਿਐਨ ਲਈ ਸੋਸ਼ਲ ਮੀਡੀਆ (ਟਵਿੱਟਰ ਅਤੇ ਫੇਸਬੁੱਕ) ਦੇ ਏਕੀਕਰਨ ਅਤੇ ਖਬਰ ਏਜੰਸੀਆਂ ਨੂੰ ਨਾਂਹ-ਪੱਖੀ ਖਬਰਾਂ ਲਈ ਆਨਲਾਈਨ ਫੀਡਬੈਕ ਦਾ ਵਿਧੀ-ਵਿਧਾਨ ਮੁਹੱਈਆ ਹੋਵੇਗਾ।

Last Updated : Dec 23, 2020, 7:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.