ਚੰਡੀਗੜ੍ਹ: ਸੂਬਾ ਸਰਕਾਰ ਨੇ 1090 ਪਟਵਾਰੀਆਂ ਦੀ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਕੈਬਿਨੇਟ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ। ਇਸ ਤੋਂ ਇਲਾਵਾ ਪੰਜਾਬ ਵਾਟਰ ਅਥਾਰਟੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ।
-
#PunjabCabinet led by Chief Minister @capt_amarinder singh okays recruitment of 1090 Patwaris in Revenue Department. Approves appointment of 1 Kanugo for 7 Patwar Circles instead of 10. @CMOPb pic.twitter.com/YeONvUeZWA
— Government of Punjab (@PunjabGovtIndia) December 4, 2019 " class="align-text-top noRightClick twitterSection" data="
">#PunjabCabinet led by Chief Minister @capt_amarinder singh okays recruitment of 1090 Patwaris in Revenue Department. Approves appointment of 1 Kanugo for 7 Patwar Circles instead of 10. @CMOPb pic.twitter.com/YeONvUeZWA
— Government of Punjab (@PunjabGovtIndia) December 4, 2019#PunjabCabinet led by Chief Minister @capt_amarinder singh okays recruitment of 1090 Patwaris in Revenue Department. Approves appointment of 1 Kanugo for 7 Patwar Circles instead of 10. @CMOPb pic.twitter.com/YeONvUeZWA
— Government of Punjab (@PunjabGovtIndia) December 4, 2019
ਕੈਬਿਨੇਟ ਨੇ ਸੱਤ ਪਟਵਾਰ ਸਰਕਲਾਂ 'ਤੇ ਇੱਕ ਕਾਨੂੰਗੋ ਦੀ ਪੋਸਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਪਹਿਲਾਂ 10 ਪਟਵਾਰ ਸਰਕਲਾਂ 'ਤੇ ਇੱਕ ਕਾਨੂੰਗੋ ਸੀ। ਇਸ ਲਈ ਸਰਕਾਰ ਕਾਨੂੰਗੋ ਦੀਆਂ 34 ਨਵੀਆਂ ਪੋਸਟਾਂ ਕਾਇਮ ਕਰੇਗੀ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਕੈਬਨਿਟ ਵਿੱਚ ਚਾਰ ਮੁੱਦਿਆਂ 'ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪਟਵਾਰੀਆਂ ਦੀ ਭਰਤੀ ਤੋਂ ਇਲਾਵਾ ਪੰਜਾਬ ਵਾਟਰ ਅਥਾਰਟੀ ਨੂੰ ਮਨਜ਼ੂਰੀ ਦਿੱਤੀ ਹੈ। ਇਹ ਅਥਾਰਟੀ ਧਰਤੀ ਹੇਠਲੇ ਪਾਣੀ ਦੀ ਵਰਤੋਂ ਉੱਪਰ ਨਜ਼ਰ ਰੱਖੇਗੀ। ਉਨ੍ਹਾਂ ਕਿਹਾ ਕਿ ਅਥਾਰਟੀ ਕਿਸਾਨਾਂ ਤੋਂ ਇਲਾਵਾ ਜਿਹੜਾ ਵੀ ਪਾਣੀ ਦੀ ਵਪਾਰਕ ਵਰਤੋਂ ਕਰਦਾ ਹੈ, ਉਸ ਨੂੰ ਭੁਗਤਾਨ ਕਰਨਾ ਪਏਗਾ।