ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections) ਨੂੰ ਲੈਕੇ ਸੰਯੁਕਤ ਸਮਾਜ ਮੋਰਚਾ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਜਿਸਦੇ ਚੱਲਦੇ ਲਗਾਤਾਰ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਸੰਯੁਕਤ ਸਮਾਜ ਮੋਰਚਾ ਨੇ 8 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਦਿਨੀਂ ਵੀ ਸੰਯੁਕਤ ਸਮਾਜ ਮੋਰਚਾ ਵੱਲੋਂ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਪਾਰਟੀ ਵੱਲੋਂ 34 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ 5ਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਇਸ ਸੂਚੀ ਵਿੱਚ ਕਿਸਾਨਾਂ ਦੀ ਪਾਰਟੀ ਨੇ ਬਠਿੰਡਾ ਰੂਲਰ ਤੋਂ ਬਾਬਾ ਚਮਕੌਰ ਸਿੰਘ, ਚੱਬੇਵਾਲ ਤੋਂ ਰਛਪਾਲ ਸਿੰਘ ਰਾਜੂ , ਫਗਵਾੜਾ ਤੋਂ ਸੇਵਾ ਮੁਕਤ ਅਫਸਰ ਖੁਸ਼ੀ ਰਾਮ, ਬੰਗਾ ਤੋਂ ਰਾਜਕੁਮਾਰ ਮਾਹਲ ਖੁਰਦ, ਗੜ੍ਹਸ਼ੰਕਰ ਤੋਂ ਡਾਕਟਰ ਜੰਗ ਸਿੰਘ ਬਹਾਦਰ, ਮੁਕੇਰੀਆਂ ਤੋਂ ਜਸਵੰਤ ਸਿੰਘ ਰੰਧਾਵਾ, ਭਦੌੜ ਤੋਂ ਗੋਰਾ ਸਿੰਘ ਅਤੇ ਜਗਰਾਓ ਤੋਂ ਕੁਲਦੀਪ ਸਿੰਘ ਨੂੰ ਚੋਣ ਪਿੜ ਵਿੱਚ ਉਤਾਰਿਆ ਹੈ।
ਜ਼ਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚਾ ਵੱਲੋਂ ਪਹਿਲਾਂ 92 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਹੁਣ 8 ਉਮੀਦਵਾਰਾਂ ਦੇ ਐਲਾਨ ਨਾਲ ਕੁੱਲ 100 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 10 ਉਮੀਦਵਾਰਾਂ ਦਾ ਐਲਾਨ ਗੁਰਨਾਮ ਚੜੂਨੀ ਦੀ ਪਾਰਟੀ ਸੰਯੁਕਤ ਸੰਘਰਸ਼ ਮੋਰਚਾ ਵਲੋਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਸੰਯੁਕਤ ਸਮਾਜ ਮੋਰਚਾ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ