ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰ 'ਆਪ' ਸਰਕਾਰ ਉੱਤੇ ਨਿਸ਼ਾਨੇ ਸਾਧੇ (Bikram Majithia targeted the Punjab government) ਤੇ ਕਿਹਾ ਕਿ ਮਾਨ ਸਰਕਾਰ ਵਿਸ਼ੇਸ਼ ਸੈਸ਼ਨ ਬੁਲਾ ਕੇ ਲੋਕਾਂ ਦਾ ਪੈਸਾ ਬਰਬਾਦ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਆਪਰੇਸ਼ਨ ਲੋਟਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਅਕਾਲੀ ਦਲ ਨੇ ਇਸ ਸਬੰਧੀ ਰਾਜਪਾਲ ਨੂੰ ਵੀ ਲਿਖਿਆ ਹੈ।
ਲੁਫਥਾਂਸਾ ਕਾਂਢ ਨੂੰ ਦਬਾਉਣ ਲਈ ਡਰਾਮਾ: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਨੇ ਕਿਹਾ ਲੁਫਥਾਂਸਾ ਫਲਾਈਟ (Lufthansa flight news)ਦੀਆਂ ਖ਼ਬਰਾਂ ਜੋ ਸਾਹਮਣੇ ਆਈਆਂ ਸਨ ਉਸ ਨੂੰ ਦਬਾਉਣ ਲਈ ਇੱਕ ਦਿਨ ਦੇ ਸੈਸ਼ਨ ਲਈ ਮੁੱਖ ਮੰਤਰੀ ਭਗਵੰਤ ਮਾਨ ਡਰਾਮਾ ਕਰ ਰਹੇ (Chief Minister Bhagwant Mann is doing drama) ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਇਸ ਸਮੇਂ 92 ਵਿਧਾਇਕ ਹਨ ਤਾਂ ਉਹ ਕਿਸ ਨੂੰ ਆਪਣੀ ਏਕਤਾ ਸਾਬਿਤ ਕਰਨ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਖ਼ਜ਼ਾਨਾ ਖਾਲੀ ਹੋਣ ਦੀਆਂ ਗੱਲਾਂ ਕਰਦੀ ਹੈ ਪਰ ਦੂਜੇ ਪਾਸੇ ਬਿਨ੍ਹਾਂ ਮਤਲਬ ਸੈਸ਼ਨ ਸੱਦ ਕੇ ਕਰੋੜਾਂ ਰੁਪਏ ਲੁਟਾਉਣ ਜਾ ਰਹੀ ਹੈ।
ਸਿੱਧੂ ਮੂਸੇਵਾਲਾ ਲਈ ਨਹੀਂ ਸੱਦਿਆ ਸੈਸ਼ਨ: ਬਿਕਰਮ ਸਿੰਘ ਮਜੀਠੀਆ ਨੇ ਅੱਗੇ ਕਿਹਾ ਕਿ ਸੰਜੀਦਾ ਮੁੱਦਿਆਂ ਉੱਤੇ ਪੰਜਾਬ ਸਰਕਾਰ ਨੇ ਕੋਈ ਇਜਲਾਸ ਨਹੀਂ ਸੱਦਿਆ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਵਿੱਚ ਪੰਜਾਬ ਦਾ ਨਾਂਅ ਚਮਕਾਉਣ ਵਾਲੇ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਕਤਲ (The brutal murder of Sidhu Moosewala) ਕਰ ਦਿੱਤਾ ਗਿਆ ਉਸ ਲਈ ਪੰਜਾਬ ਸਰਕਾਰ ਨੇ ਕੋਈ ਸੈਸ਼ਨ ਨਹੀਂ ਸੱਦਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਲਈ ਕੁੱਝ ਨਹੀਂ ਕੀਤਾ,ਮਹਿਲਾਵਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਦੇਣ ਸਬੰਧੀ ਕੋਈ ਸੈਸ਼ਨ ਨਹੀਂ ਸੱਦਿਆ ਪਰ ਡਰਾਮੇਬਾਜ਼ੀ ਲਈ ਸਭ ਕੁੱਝ ਕਰਨ ਨੂੰ ਆਮ ਆਦਮੀ ਪਾਰਟੀ ਕੋਲ ਵਾਧੂ ਪੈਸਾ ਵੀ ਹੈ ਅਤੇ ਸਮਾਂ ਵੀ।
ਪੰਜਾਬ ਦੇ ਗਵਰਨਰ ਨੂੰ ਵੀ ਲਿਆ ਨਿਸ਼ਾਨੇ ਉੱਤੇ: ਬਿਕਰਮ ਮਜੀਠੀਆ ਨੇ ਅੱਗੇ ਕਿਹਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਸ਼ੇਸ਼ ਸੈਸ਼ਨ ਨੂੰ ਰੱਦ ਕੀਤਾ ਉਸ ਦਾ ਸੁਆਗਤ ਕਰਦਾ ਹਾਂ ਪਰ ਮਾਮਲੇ ਵਿੱਚ ਗਵਰਨਰ ਦੀ ਵੀ ਭੁਮਿਕਾ ਸਹੀ ਨਹੀਂ ਰਹੀ ਕਿਉਂਕਿ ਪੰਜਾਬ ਦੇ ਖ਼ਜ਼ਾਨੇ ਮੰਤਰੀ ਸਮੇਤ ਕਈ ਵੱਡੇ ਲੀਡਰਾਂ ਨੇ ਕਿਹਾ ਸੀ ਕਿ ਭਾਜਪਾ ਆਪ੍ਰੇਸ਼ਨ ਲੋਟਸ ਤਹਿਤ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਮਜੀਠੀਆ ਨੇ ਮੰਗ ਕੀਤੀ ਕਿ ਗਵਰਨਰ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਸਪੱਸ਼ਟ ਕਰਨਾ ਚਾਹੀਦਾ ਹੈ।
ਡੀਜੀਪੀ ਪੰਜਾਬ ਨੂੰ ਲਿਆ ਕਰੜੇ ਹੱਥੀ: ਮਜੀਠੀਆ ਨੇ ਅੱਗੇ ਕਿਹਾ ਕਿ ਮਾਮਲੇ ਸਬੰਧੀ ਇਸ ਐਫ.ਆਈ.ਆਰ. ਨੂੰ ਦਰਜ ਹੋਏ 9 ਦਿਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਹੀ ਨਹੀਂ ਪੂਰੀ ਤਰ੍ਹਾਂ ਡੀਜੀਪੀ ਸਾਬ੍ਹ ਵੀ ਸਵਾਲਾਂ ਦੇ ਘੇਰੇ ਵਿੱਚ ਅਤੇ ਇਹ ਸਾਫ਼ ਜਾਹਿਰ ਹੈ ਕਿ ਜਾਂ ਫਿਰ ਇਹ ਐਫ.ਆਈ.ਆਰ. ਦਿਖਾਵਾ ਹੈ ਜਾਂ ਫਿਰ ਡੀਜੀਪੀ ਸਾਬ੍ਹ ਕੰਮ ਨਹੀਂ ਕਰ ਰਹੇ ਹਨ। ਹ
ਮਾਮਲੇ ਦੀ ਹੋਵੇ ਸੁਪਰੀਮ ਜਾਂਚ: ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਸਾਰੇ ਮਾਮਲੇ ਦੀ ਪਾਰਦਰਸ਼ੀ ਪ੍ਰਕਿਰਿਆ ਤੋਂ ਜਾਂਚ ਹੋਣੀ ਚਾਹੀਦੀ ਹੈ। ਮਜੀਠੀਆ ਨੇ ਮੰਗ ਕੀਤੀ ਕਿ ਹਾਈਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜ ਤੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਚਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੱਕ ਐਫ.ਆਈ.ਆਰ. ਜੋ ਕਿ ਸ਼ੀਤਲ ਅੰਗੁਰਾਲ ਨੂੰ ਧਮਕੀ ਦਿੱਤੀ ਗਈ ਸੀ। ਉਸ ਸਬੰਧੀ ਵੀ ਕੋਈ ਕਾਰਵਾਈ ਨਹੀਂ ਹੋਈ ਹੈ।
ਜਾਂਚ ਤੋਂ ਬਾਅਦ ਦੋਸ਼ੀਆਂ 'ਤੇ ਹੋਵੇ ਕਾਰਵਾਈ: ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੂੰ ਖਰੀਦਣ ਦੀ ਇੰਨੀ ਵੱਡੀ ਕੋਸ਼ਿਸ਼ ਹੋਈ ਪਰ ਇਸ ਦੇ ਵਿੱਚ ਕੋਈ ਐੱਫਆਈਆਰ ਤੱਕ ਦਰਜ ਨਹੀਂ ਹੋਈ (The FIR has not been registered) ਅਤੇ ਜੋ ਬਾਅਦ ਵਿੱਚ ਐੱਫਆਈਆਰ ਦਰਜ ਹੋਈ ਉਸ ਵਿੱਚ ਵੀ ਕੁੱਝ ਸਪੱਸ਼ਟ ਨਹੀਂ ਸੀ। ਉਨ੍ਹਾਂ ਕਿਹਾ ਕਿ ਗਵਰਨਰ ਨੂੰ ਜਾਂਚ ਕਰਵਾ ਕੇ ਪਤਾ ਕਰਨਾ ਚਾਹੀਦਾ ਹੈ ਕਿ ਭਾਜਪਾ ਨੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਇਹ ਗੱਲ ਸੱਚ ਸਾਬਿਤ ਹੁੰਦੀ ਹੈ ਤਾਂ ਭਾਜਪਾ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮਾਮਲੇ ਵਿੱਚ ਕਿਸੇ ਵੀ ਸ਼ਖ਼ਸ ਦਾ ਨਾਂਅ ਸਾਹਮਣੇ ਨਹੀਂ ਆਉਂਦਾ ਤਾਂ ਪੰਜਾਬ ਦੇ ਗਵਰਨ ਨੂੰ ਝੂਠੀ ਅਫਵਾਹ ਫੈਲਾਉਣ ਵਾਲੇ ਆਮ ਆਦਮੀ ਪਾਰਟੀ ਦੇ ਲੀਡਰਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਸਲ ਮੁੱਦੇ ਤੋਂ ਭਟਕਾਉਣ ਲਈ ਅਜਿਹੀ ਡਰਾਮੇਬਾਜ਼ੀ ਪੰਜਾਬ ਸਰਕਾਰ ਨਾ ਕਰ ਸਕੇ।
ਖ਼ਜ਼ਾਨਾ ਮੰਤਰੀ ਨੇ ਸਵਾਲਾਂ ਦਾ ਦਿੱਤਾ ਜਵਾਬ: ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮਿਸ਼ਨ ਲੋਟਸ ਤਹਿਤ ਪੰਜਾਬ ਵਿੱਚ ਸਾਡੇ 10 ਵਿਧਾਇਕ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਦੇ ਨਾਲ-ਨਾਲ ਮੋਹਾਲੀ ਵਿੱਚ ਵੀ ਸ਼ਿਕਾਇਤ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਕੋਝੀਆਂ ਸਾਜ਼ਿਸ਼ਾ ਤੋਂ ਬਾਅਦ ਮੰਤਰੀ ਮੰਡਲ ਨੇ ਫੈਸਲਾ ਲਿਆ ਕਿ ਪੰਜਾਬ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਰਿਹਾ ਹੋਇਆ ਅਤੇ 22 ਸਤੰਬਰ ਨੂੰ ਇਹ ਸੈਸ਼ਨ ਕਰਵਾਇਆ ਜਾਵੇ।
ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਨੇ ਇਜਲਾਸ ਲਈ ਸਮਾਂ ਮੰਗਿਆ ਤਾਂ ਰਾਜਪਾਲ ਨੇ ਕੋਰੀ ਨਾਂਹ ਕਰ ਦਿੱਤੀ,ਪਰ ਜਦੋਂ ਭਾਜਪਾ ਦੇ ਚਹੇਤੇ ਤਿੰਨ ਲੋਕਾਂ ਨੇ ਇਜਲਾਸ ਰੋਕਣ ਲਈ ਪੱਤਰ ਲਿਖਿਆ ਤਾਂ ਉਨ੍ਹਾਂ ਦੀ ਗੱਲ ਨੂੰ ਤੁਰੰਤ ਮੰਨ ਲਿਆ ਗਿਆ। ਹਰਪਾਲ ਚੀਮਾ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਕਾਲਾ ਦਿਨ ਸੀ ਜਦੋਂ ਰਾਜਪਾਲ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਅਤੇ ਸੈਸ਼ਨ ਨੂੰ ਰੱਦ ਕਰ ਦਿੱਤਾ।
ਚੀਮਾ ਨੇ ਅੱਗੇ ਕਿਹਾ ਭਾਜਪਾ ਪੰਜਾਬ ਦੇ ਭੋਲੇ ਲੋਕਾਂ ਨੂੰ ਜਾਲ ਵਿੱਚ ਫਸਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਮਨਸੂਬੇ ਫੇਲ੍ਹ ਕਰਨ ਲਈ ਅੱਜ 92 ਵਿਧਾਇਕਾਂ ਦੀ ਬੈਠਕ ਬੁਲਾਈ ਗਈ ਸੀ ਅਤੇ ਕੈਬਿਨੇਟ ਦੀ ਵੀ ਮੀਟਿੰਗ ਹੋਈ ਜਿਸ ਵਿੱਚ ਇਹ ਤੈਅ ਹੋਇਆ ਕਿ ਵਿਸ਼ੇਸ਼ ਇਜਲਾਸ 27 ਸਤੰਬਰ ਨੂੰ ਹੋਵੇਗਾ।
ਇਹ ਵੀ ਪੜ੍ਹੋ: 27 ਸਤੰਬਰ ਨੂੰ ਵਿਧਾਨਸਭਾ ਸਭਾ ਦਾ ਵਿਸ਼ੇਸ਼ ਸੈਸ਼ਨ, ਵਿਧਾਇਕਾਂ ਨੇ ਕੱਢਿਆ ਸ਼ਾਂਤੀ ਮਾਰਚ