ਚੰਡੀਗੜ੍ਹ: 11ਵੀਂ ਸਦੀਂ ਦੇ ਮਹਾਨ ਮਹਾਂਪੁਰਖ ਭਗਤ ਨਾਮਦੇਵ ਦਾ ਆਗਮਨ 26 ਅਕਤੂਬਰ, 1270 (ਕੱਤਕ ਸੂਦੀ 11, ਸਾਕਾ ਸੰਮਤ 1192) ਨੂੰ ਮਹਾਂਰਾਸ਼ਟਰ ਸੂਬੇ ਦੇ ਅਜੋਕੇ ਜ਼ਿਲ੍ਹੇ ਹਿੰਗੋਲੀ (ਪੁਰਾਣਾ ਜ਼ਿਲ੍ਹਾ ਪ੍ਰਭਣੀ) ਦੇ ਕਸਬਾ ਰੂਪੀ, ਪਿੰਡ ਨਰਸੀ ਬਾਮਣੀ ਵਿੱਚ ਹੋਇਆ। ਉਸ ਵੇਲੇ ਜਾਤ-ਪਾਤ, ਊਚ-ਨੀਚ ਅਤੇ ਵਰਣਵੰਡ ਜਿਹੀਆਂ ਕੁਰੀਤੀਆਂ ਵਿੱਚ ਭਾਰਤੀ ਸਮਾਜ ਜਕੜਿਆ ਹੋਇਆ ਸੀ।
ਨਾਮਦੇਵ ਜੀ ਦੇ ਪਿਤਾ ਦਾ ਨਾਂਅ ਦਾਮਸੇਠ, ਮਾਤਾ ਦਾ ਨਾਂਅ ਗੋਨਾਬਾਈ ਅਤੇ ਭੈਣ ਦਾ ਨਾਂਅ ਔਬਾਈ ਸੀ। ਨਾਮਦੇਵ ਜੀ ਦੇ ਮਾਂ-ਬਾਪ ਛੀਂਬਾ ਜਾਤੀ ਦੇ ਹੋਣ ਕਾਰਨ ਕੱਪੜੇ ਸਿਉਣ ਅਤੇ ਰੰਗਣ ਦਾ ਕੰਮ ਕਰਦੇ ਸਨ। ਭਗਤ ਨਾਮਦੇਵ ਜੀ ਨੇ ਸੁਰਤ ਸੰਭਾਂਲਦੇ ਹੀ ਆਪਣੇ ਆਸ-ਪਾਸ ਪਸਰੇ ਹੋਏ ਉਸ ਮਾਹੌਲ ਨੂੰ ਗੌਹ ਨਾਲ ਵਾਚਣਾ ਸ਼ੁਰੂ ਕਰ ਦਿੱਤਾ, ਜਿੱਥੇ ਦਲਿਤ, ਗਰੀਬ, ਅਤੇ ਕਮਜੋਰ ਲੋਕਾਂ ਨੂੰ ਸਹੀ ਧਾਰਮਿਕ ਅਤੇ ਸਮਾਜਿਕ ਗਿਆਨ ਤੋਂ ਦੂਰ ਰੱਖਦੇ ਹੋਏ ਉਸ ਸਮੇਂ ਦੇ ਪਾਖੰਡੀ ਅਤੇ ਪੁਜਾਰੀ ਸਿਸਟਮ ਦਾ ਸ਼ਿਕਾਰ ਤਾਂ ਬਣਾਇਆ ਹੀ ਜਾ ਰਿਹਾ ਸੀ।
ਪਰ ਇਸ ਦੇ ਨਾਲ ਹੀ ਹੁਕਮਰਾਨਾਂ ਵੱਲੋਂ ਵੀ ਇਨ੍ਹਾਂ ਉਪਰ ਜ਼ੁਲਮ ਢਾਏ ਜਾ ਰਹੇ ਸਨ, ਜਿਸ ਪ੍ਰਤੀ ਭਗਤ ਨਾਮਦੇਵ ਨੇ ਸੱਚੀ ਪ੍ਰਭੂ ਭਗਤੀ ਦੀ ਅਰਾਧਨਾ ਕਰਦੇ ਹੋਏ ਆਪਣੇ ਗਿਆਨ ਦਾ ਸਹੀ ਦ੍ਰਿਸ਼ਟੀਕੋਣ ਇਨ੍ਹਾਂ ਗ਼ਰੀਬ ਲੋਕਾਂ ਵਿੱਚ ਫੈਲਾ ਕੇ ਉਨ੍ਹਾਂ ਦੇ ਮਨਾਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ।
-
ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ।।੪।।੧।।
— Sukhbir Singh Badal (@officeofssbadal) November 25, 2020 " class="align-text-top noRightClick twitterSection" data="
ਭਗਤੀ ਲਹਿਰ ਦੇ ਅਨਮੋਲ ਰਤਨ, ਭਗਤ ਨਾਮਦੇਵ ਜੀ ਦੇ 750 ਸਾਲਾ ਜਨਮ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ। ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ,ਜੋ ਸੱਚੀ ਭਗਤੀ ਦੇ ਨਾਲ ਨਾਲ ਮਨੁੱਖੀ ਬਰਾਬਰਤਾ ਦੀ ਪੈਰਵੀ ਕਰਦੀ ਹੈ। pic.twitter.com/QKjhj2zUx3
">ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ।।੪।।੧।।
— Sukhbir Singh Badal (@officeofssbadal) November 25, 2020
ਭਗਤੀ ਲਹਿਰ ਦੇ ਅਨਮੋਲ ਰਤਨ, ਭਗਤ ਨਾਮਦੇਵ ਜੀ ਦੇ 750 ਸਾਲਾ ਜਨਮ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ। ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ,ਜੋ ਸੱਚੀ ਭਗਤੀ ਦੇ ਨਾਲ ਨਾਲ ਮਨੁੱਖੀ ਬਰਾਬਰਤਾ ਦੀ ਪੈਰਵੀ ਕਰਦੀ ਹੈ। pic.twitter.com/QKjhj2zUx3ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ।।੪।।੧।।
— Sukhbir Singh Badal (@officeofssbadal) November 25, 2020
ਭਗਤੀ ਲਹਿਰ ਦੇ ਅਨਮੋਲ ਰਤਨ, ਭਗਤ ਨਾਮਦੇਵ ਜੀ ਦੇ 750 ਸਾਲਾ ਜਨਮ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ। ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ,ਜੋ ਸੱਚੀ ਭਗਤੀ ਦੇ ਨਾਲ ਨਾਲ ਮਨੁੱਖੀ ਬਰਾਬਰਤਾ ਦੀ ਪੈਰਵੀ ਕਰਦੀ ਹੈ। pic.twitter.com/QKjhj2zUx3
ਭਗਤ ਨਾਮਦੇਵ ਜੀ ਦੀ 750 ਸਾਲਾ ਜਨਮ ਸ਼ਤਾਬਦੀ ਮੌਕੇ ਕਈ ਸਿਆਸਤ ਦਾਨਾ ਨੇ ਲੋਕਾਂ ਨੂੰ ਵਧਾਈ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਲਿਖਿਆ, "ਭਗਤੀ ਲਹਿਰ ਦੇ ਅਨਮੋਲ ਰਤਨ, ਭਗਤ ਨਾਮਦੇਵ ਜੀ ਦੇ 750 ਸਾਲਾ ਜਨਮ ਦਿਵਸ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ। ਭਗਤ ਨਾਮਦੇਵ ਜੀ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ, ਜੋ ਸੱਚੀ ਭਗਤੀ ਦੇ ਨਾਲ ਨਾਲ ਮਨੁੱਖੀ ਬਰਾਬਰਤਾ ਦੀ ਪੈਰਵੀ ਕਰਦੀ ਹੈ।"