ETV Bharat / city

ਹਾਈਕੋਰਟ ਬਾਰ ਐਸੋਸ਼ੀਏਸ਼ਨ ਨੇ ਚੀਫ ਜਸਟਿਸ ਨੂੰ ਪੱਤਰ ਲਿਖ ਕੀਤੀ ਇਹ ਮੰਗ

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕੋਰੋਨਾ ਦੇ ਕਾਰਨ ਹਾਈਕੋਰਟ ਚ ਰੁਕੇ ਮਾਮਲੇ ਵਧ ਚੁੱਕੇ ਹਨ ਅਜਿਹੇ ਚ ਹਾਈਕੋਰਟ ਦੇ ਚੀਫ ਜਸਟਿਸ ਨੂੰ ਲਿਖੇ ਗਏ ਪੱਤਰ ਚ ਮੰਗ ਕੀਤੀ ਗਈ ਹੈ ਕਿ ਲੋਕ ਅਦਾਲਤ ਦੇ ਜੱਜਾਂ ਦੀ ਗਿਣਤੀ ਜੋ ਕਿ 3 ਹੁੰਦੀ ਹੈ ਉਸ ਨੂੰ 5 ਕੀਤਾ ਜਾਵੇ। ਤਾਂ ਜੋ ਜਲਦ ਤੋਂ ਜਲਦ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ।

author img

By

Published : Sep 7, 2021, 10:31 AM IST

Updated : Sep 7, 2021, 11:24 AM IST

ਹਾਈਕੋਰਟ ਬਾਰ ਐਸੋਸ਼ੀਏਸ਼ਨ ਨੇ ਚੀਫ ਜਸਟਿਸ ਨੂੰ ਪੱਤਰ ਲਿਖ ਕੀਤੀ ਇਹ ਮੰਗ
ਹਾਈਕੋਰਟ ਬਾਰ ਐਸੋਸ਼ੀਏਸ਼ਨ ਨੇ ਚੀਫ ਜਸਟਿਸ ਨੂੰ ਪੱਤਰ ਲਿਖ ਕੀਤੀ ਇਹ ਮੰਗ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਫਿਜੀਕਲ ਸੁਣਵਾਈ 12 ਕੋਰਟ ਰੂਮ ਚ ਸ਼ੁਰੂ ਹੋ ਗਈ ਹੈ। ਦੱਸ ਦਈਏ ਪਹਿਲੇ ਦਿਨ ਕੋਰਟ ’ਚ ਜਰੂਰੀ ਕੇਸ 397 ਅਤੇ ਸਾਧਾਰਣ ਕੇਸ 439 ਯਾਨੀ ਕੁੱਲ 836 ਕੇਸ ਫਿਜੀਕਲ ਹਿਅਰਿੰਗ ਲਈ ਚੁਣੇ ਗਏ। ਕੋਰੋਨਾ ਦੇ ਘੱਟ ਹੁੰਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਫਿਲਹਾਲ ਕੋਰਟ ਰੂਮ ’ਚ ਸਿਰਫ ਕੇਸ ਨਾਲ ਜੁੜੇ ਵਕੀਲ ਨੂੰ ਹੀ ਅੰਦਰ ਜਾਣ ਦੀ ਇਜਾਜਤ ਹੈ।

ਇਸ ਸਬੰਧ ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੀ ਬੀਐਸ ਢਿੱਲੋ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ 12 ਬੇਂਚ ਫਿਜੀਕਲ ਤੌਰ ’ਤੇ ਖੁੱਲ੍ਹ ਚੁੱਕੀ ਹੈ। ਜਿਸ ’ਚ 6 ਕ੍ਰਿਮੀਨਲ ਦੇ ਬੈਂਚ ਅਤੇ 4 ਸਿਵਲ ਦੇ, 2 ਡਿਵੀਜਨ ਬੈਂਚ ਅਤੇ 14 ਜੱਜ ਫਿਜੀਕਲ ਹਿਅਰਿੰਗ ਕਰ ਰਹੇ ਹਨ। ਨਾਲ ਹੀ ਵੀਡੀਓ ਕਾਨਫਰਸਿੰਗ ਦੇ ਜਰੀਏ ਵੀ ਸੁਣਵਾਈ ਜਾਰੀ ਰਹੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਈ ਵਕੀਲਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹਨ ਅਤੇ ਜੋ ਚੰਡੀਗੜ੍ਹ ਤੋਂ ਬਾਹਰ ਹਨ ਜਿਨ੍ਹਾਂ ਦਾ ਹਰ ਰੋਜ਼ ਹਾਈਕੋਰਟ ਆਉਣ ਜਾਣਾ ਸੰਭਵ ਨਹੀਂ ਹੈ।

ਇਸ ਸਬੰਧ ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਇੱਕ ਪੱਤਰ ਹਾਈਕੋਰਟ ਦੇ ਚੀਫ ਜਸਟਿਸ ਨੂੰ ਲਿਖਿਆ ਗਿਆ ਹੈ ਜਿਸ ਚ ਮੰਗ ਕੀਤੀ ਗਈ ਹੈ ਕਿ ਜਦੋ ਕੇਸ ਦਾਖਿਲ ਕੀਤਾ ਜਾਵੇ ਤਾਂ ਇੱਕ ਆਪਸ਼ਨ ਦਿੱਤਾ ਜਾਵੇ ਜਿਸ ਚ ਵਕੀਲ ਖੁਦ ਤੈਅ ਕਰਨ ਕਿ ਉਸਦਾ ਕੇਸ ਫਿਜੀਕਲੀ ਸੁਣਿਆ ਜਾਵੇਗਾ ਜਾਂ ਫਿਰ ਵੀਡੀਓ ਕਾਨਫਰਸਿੰਗ ਦੇ ਜਰੀਏ।

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕੋਰੋਨਾ ਦੇ ਕਾਰਨ ਹਾਈਕੋਰਟ ਚ ਰੁਕੇ ਮਾਮਲੇ ਵਧ ਚੁੱਕੇ ਹਨ ਅਜਿਹੇ ਚ ਹਾਈਕੋਰਟ ਦੇ ਚੀਫ ਜਸਟਿਸ ਨੂੰ ਲਿਖੇ ਗਏ ਪੱਤਰ ਚ ਮੰਗ ਕੀਤੀ ਗਈ ਹੈ ਕਿ ਲੋਕ ਅਦਾਲਤ ਦੇ ਜੱਜਾਂ ਦੀ ਗਿਣਤੀ ਜੋ ਕਿ 3 ਹੁੰਦੀ ਹੈ ਉਸ ਨੂੰ 5 ਕੀਤਾ ਜਾਵੇ। ਤਾਂ ਜੋ ਜਲਦ ਤੋਂ ਜਲਦ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਾਈਕੋਰਟ ’ਚ ਕੋਵਿਡ-19 ਦੇ ਨਿਯਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾ ਰਹੀ ਹੈ। ਕੋਰਟ ਦੇ ਅੰਦਰ ਜਾਣ ਵਾਲੇ ਲੋਕਾਂ ਨੂੰ ਸੈਨੇਟਾਈਜ ਕੀਤਾ ਜਾ ਰਿਹਾ ਹੈ ਨਾਲ ਹੀ ਹਰ 2 ਘੰਟੇ ਤੋਂ ਬਾਅਦ ਕੋਰਟ ਰੂਮ ਨੂੰ ਸੈਨੇਟਾਈਜ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ: ਹਾਈਕੋਰਟ ਨੇ ਪੰਜਾਬ ਦੇ ਵਿੱਤ ਤੇ ਸਿੱਖਿਆ ਸਕੱਤਰ ਤੋਂ ਮੰਗਿਆ ਜਵਾਬ

Last Updated : Sep 7, 2021, 11:24 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.