ਚੰਡੀਗੜ੍ਹ: ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਨੇ 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਐਤਵਾਰ ਨੂੰ ਕਿਹਾ ਕਿ ਰਾਜ ਦੇ ਸਾਰੇ ਪੰਪ ਬੰਦ ਰਹਿਣਗੇ ਅਤੇ ਤੇਲ ਸਿਰਫ਼ ਐਮਰਜੈਂਸੀ ਸੇਵਾਵਾਂ ਲਈ ਉਪਲੱਬਧ ਰਹੇਗਾ।
ਇਸ ਦੌਰਾਨ ਵੈਟ ਜ਼ਿਆਦਾ ਹੋਣ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਨੇੜਲੇ ਰਾਜਾਂ ਤੋਂ ਤੇਲ ਖਰੀਦਣਾ ਪੈਂਦਾ ਹੈ।
ਐਸੋਸੀਏਸ਼ਨ ਰਾਜ ਸਰਕਾਰ ਨੂੰ ਟੈਕਸ ਵਿੱਚ ਕਟੌਤੀ ਕਰਨ ਲਈ ਕਹਿ ਰਹੀ ਹੈ।
ਐਸੋਸੀਏਸ਼ਨ ਮੁਤਾਬਕ ਪੈਟਰੋਲ ਅਤੇ ਡੀਜ਼ਲ ਗੁਆਂਢੀ ਸੂਬਿਆਂ ਨਾਲੋਂ 3-4 ਰੁਪਏ ਮਹਿੰਗਾ ਵੇਚਿਆ ਜਾ ਰਿਹਾ ਹੈ, ਜਿਸ ਨਾਲ ਕਿਸਾਨਾਂ 'ਤੇ ਬੋਝ ਪੈ ਰਿਹਾ ਹੈ।