ਚੰਡੀਗੜ੍ਹ: ਨੋਟੀਫਿਕੇਸ਼ਨ ਮੁਤਾਬਕ ਪੰਜਾਬ (Punjab Pre Primary Teacher Recruitment 2021) ਦੇ ਸਕੂਲਾਂ ਵਿਚ 8393 ਖਾਲੀ ਅਸਾਮੀਆਂ 'ਤੇ ਭਰਤੀ ਲਈ ਨੌਕਰੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ 11 ਅਕਤੂਬਰ 2021 ਹੈ।ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਦੀ ਉਮਰ 18 ਤੋਂ 37 ਸਾਲ ਹੋਣੀ ਚਾਹੀਦੀ ਹੈ।
ਉਮਰ ਵਿੱਚ ਛੋਟ ਨਿਯਮਾਂ ਅਨੁਸਾਰ ਲਾਗੂ ਹੋਵੇਗੀ। ਵਿੱਦਿਅਕ ਯੋਗਤਾ ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਘੱਟੋ-ਘੱਟ 45 ਫੀਸਦ ਅੰਕਾਂ ਨਾਲ ਪਾਸ ਹੋਣਾ ਚਾਹੀਦਾ ਹੈ ਜਾਂ ਨਰਸਰੀ ਟੀਚਰ ਐਜੂਕੇਸ਼ਨ ਦਾ ਡਿਪਲੋਮਾ ਪਾਸ ਹੋਵੇ। ਉਮੀਦਵਾਰ ਵੱਲੋਂ ਦਸਵੀਂ ਜਮਾਤ ਤੱਕ ਪੰਜਾਬੀ ਪੜ੍ਹੀ ਹੋਣਾ ਜ਼ਰੂਰੀ ਹੋਵੇ। ਓਧਰ ਬੈਕਅੱਪ ਕੱਚੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈਕੇ ਪਿਛਲੇ ਡੇਢ ਮਹੀਨਿਆਂ ਤੋਂ ਸਿੱਖਿਆ ਬੋਰਡ ਦੇ ਸਾਹਮਣੇ ਧਰਨੇ ‘ਤੇ ਬੈਠੇ ਹਨ ।
ਵਿਭਾਗ ਵੱਲੋਂ ਪੰਜਾਬ ਪ੍ਰੀ-ਪ੍ਰਾਇਮਰੀ ਟੀਚਰ ਭਰਤੀ ਨੋਟੀਫਿਕੇਸ਼ਨ ਨੰਬਰ 2020299562 23 ਨਵੰਬਰ 2020 ਨੂੰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਭਰਤੀ ਨੂੰ ਰੱਦ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਵੀ ਇਨ੍ਹਾਂ ਅਸਾਮੀਆਂ ਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ਸਕੂਲਾਂ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਗਿਆ। ਕੱਚੇ ਅਧਿਆਪਕ ਯੂਨੀਅਨ ਦੇ ਸੰਘਰਸ਼ ਅੱਗੇ ਝੁਕਦਿਆਂ ਸਰਕਾਰ ਨੇ ਇਨ੍ਹਾਂ ਅਸਾਮੀਆਂ ਭਰਤੀ ਨਿਯਮਾਂ ਵਿੱਚ ਸੋਧ ਕੀਤੀ ਗਈ।ਇਸ ਤੋਂ ਬਾਅਦ ਮੰਗੀਆਂ ਗਈਆਂ ਅਸਾਮੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਹੁਣ ਸਿੱਖਿਆ ਵਿਭਾਗ ਵੱਲੋਂ ਮੁੜ 8393 ਅਸਾਮੀਆਂ ਲਈ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।
ਜਾਣੋ ਯੋਗਤਾ ਦੇ ਮਾਪਦੰਡ
ਇਸ ਤੋਂ ਬਾਅਦ ਦਿੱਤੇ ਗਏ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਜ਼ਰੀਏ ਲਾਗਇਨ ਕਰਕੇ ਉਮੀਦਵਾਰ ਆਪਣੀ ਐਪਲੀਕੇਸ਼ਨ ਸਬਮਿਟ ਕਰ ਸਕਦਾ ਹੈ। ਐਪਲੀਕੇਸ਼ਨ ਭਰਨ ਦੀ ਫੀਸ 1000 ਰੁਪਏ ਹੈ। ਰਾਖਵਾਂਕਰਨ ਵਾਲੇ ਵਰਗਾਂ ਲਈ ਫੀਸ 500 ਰੁਪਏ ਹੈ। ਇਸ ਦਾ ਭੁਗਤਾਨ ਆਨਲਾਇਨ ਹੀ ਕਰਨਾ ਹੋਵੇਗਾ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ‘ਚ ਬਗ਼ਾਵਤੀ ਸੁਰ, ਵਿਧਾਇਕਾਂ ਨੇ ਲਿਖੀ ਚਿੱਠੀ