ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀਆਂ ਹਦਾਇਤਾਂ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਰੁਪਏ ਦੇ ਬਕਾਇਆ ਬਿਜਲੀ ਬਿੱਲਾਂ ਨੂੰ ਮਨਜੂਰੀ ਦੇ ਦਿੱਤੀ ਹੈ। ਜਿਸ ਦੌਰਾਨ 2 ਕਿਲੋਵਾਟ ਤੋਂ ਘੱਟ ਲੋਡ ਵਾਲੇ 96,911 ਘਰੇਲੂ ਖਪਤਕਾਰਾਂ ਵਿੱਚੋਂ 77.37 ਕਰੋੜ ਦਾ ਭੁਗਤਾਨ ਹੋ ਚੁੱਕਿਆ ਹੈ।
ਅੱਜ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਖਪਤਕਾਰ ਰਾਜ ਭਰ ਦੇ 5 ਜ਼ੋਨਾਂ ਦੇ ਹਨ। ਬਾਰਡਰ ਜ਼ੋਨ ਜਿਸ ਵਿੱਚ ਸਬ-ਅਰਬਨ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਸਿਟੀ ਅੰਮ੍ਰਿਤਸਰ ਸਰਕਲ, ਸੈਂਟਰਲ ਜ਼ੋਨ (ਪੂਰਬੀ ਲੁਧਿਆਣਾ, ਪੱਛਮੀ ਲੁਧਿਆਣਾ, ਖੰਨਾ, ਸਬ ਅਰਬਨ ਲੁਧਿਆਣਾ), ਉੱਤਰੀ ਜ਼ੋਨ (ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ), ਦੱਖਣ ਜ਼ੋਨ (ਪਟਿਆਲਾ, ਸੰਗਰੂਰ) ਸ਼ਾਮਲ ਹਨ।
ਬਰਨਾਲਾ, ਰੋਪੜ, ਮੋਹਾਲੀ) ਅਤੇ ਪੱਛਮੀ ਜ਼ੋਨ (ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ) ਵਿੱਚ ਕੁੱਲ 15.85 ਲੱਖ ਲਾਭਪਾਤਰੀ ਹਨ, ਜਿਨ੍ਹਾਂ ਦੀ ਕੁੱਲ ਦੇਣਦਾਰੀ 1505 ਕਰੋੜ ਰੁਪਏ ਦੀ ਹੈ। ਜਿਨ੍ਹਾਂ ਵਿੱਚੋਂ ਬਕਾਇਆ ਰਾਸ਼ੀ ਹੁਣ ਤੱਕ 77.37 ਕਰੋੜ ਰੁਪਏ ਮੁਆਫ਼ ਕੀਤੇ ਜਾਂ ਚੁੱਕੇ ਹਨ।
-
On the directives of CM Charanjit Singh Channi, the Punjab State Power Corporation Limited (PSPCL) has cleared the outstanding arrears of electricity bills worth Rs. 77.37 crore of 96,911 domestic consumers having load below 2 KW till date: Punjab Chief Minister's Office (CMO) pic.twitter.com/9OmH0msmfb
— ANI (@ANI) October 22, 2021 " class="align-text-top noRightClick twitterSection" data="
">On the directives of CM Charanjit Singh Channi, the Punjab State Power Corporation Limited (PSPCL) has cleared the outstanding arrears of electricity bills worth Rs. 77.37 crore of 96,911 domestic consumers having load below 2 KW till date: Punjab Chief Minister's Office (CMO) pic.twitter.com/9OmH0msmfb
— ANI (@ANI) October 22, 2021On the directives of CM Charanjit Singh Channi, the Punjab State Power Corporation Limited (PSPCL) has cleared the outstanding arrears of electricity bills worth Rs. 77.37 crore of 96,911 domestic consumers having load below 2 KW till date: Punjab Chief Minister's Office (CMO) pic.twitter.com/9OmH0msmfb
— ANI (@ANI) October 22, 2021
ਬਿਜਲੀ ਬਿੱਲ ਮਾਫ 53 ਲੱਖ ਨੂੰ ਮਿਲੇਗਾ ਲਾਭ
ਦੱਸ ਦਈਏ ਕਿ ਕੈਬਨਿਟ ਮੀਟਿੰਗ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ 72 ਲੱਖ ਦੇ ਕਰੀਬ ਬਿਜਲੀ ਖਪਤਕਾਰ ਹਨ ਤੇ ਉਨ੍ਹਾਂ ਪੰਜਾਬ ਦੇ ਦੌਰੇ ਦੌਰਾਨ ਇਹ ਵੇਖਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ 2 ਕਿਲੋਵਾਟ ਵਾਲੇ ਖਪਤਕਾਰ ਵੱਧ ਬਿਲ ਹੋਣ ਕਾਰਨ ਬਿਲ ਅਦਾ ਨਹੀਂ ਕਰ ਸਕਦੇ ਤੇ ਅਜਿਹੇ ਲਗਭਗ 53 ਲੱਖ ਖਪਤਕਾਰ ਹਨ। ਇਨ੍ਹਾਂ ਵਿੱਚੋਂ ਇੱਕ ਲੱਖ ਦੇ ਕਰੀਬ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਲਿਹਾਜਾ ਅਜਿਹੇ 53 ਲੱਖ ਖਪਤਕਾਰਾਂ ਦਾ ਬਕਾਇਆ ਬਿਜਲੀ ਬਿੱਲ ਮੁਆਫ਼ ਕਰ ਦਿੱਤਾ ਗਿਆ ਹੈ ਤੇ ਕੱਟੇ ਕੁਨੈਕਸ਼ਨ ਮੁੜ ਬਹਾਲ ਕੀਤੇ ਜਾਣਗੇ।
ਬਿਜਲੀ ਨਿਗਮ ਨੂੰ 1200 ਕਰੋੜ ਦੇਵੇਗੀ ਸਰਕਾਰ
ਮੁੱਖ ਮੰਤਰੀ (Charanjit Singh Channi) ਨੇ ਦੱਸਿਆ ਕਿ ਬਿਜਲੀ ਬਿੱਲ ਮਾਫ ਕਰਨ ਲਈ ਸਰਕਾਰ (Government of Punjab) ਨੂੰ ਬਿਜਲੀ ਨਿਗਮ ਨੂੰ 1200 ਕਰੋੜ ਰੁਪਏ ਅਦਾ ਕਰੇਗਾ। ਬਿਜਲੀ ਕੁਨੈਕਸ਼ਨ ਬਹਾਲ ਕਰਵਾਉਣ ਅਤੇ ਬਿਲ ਮਾਫ ਕਰਵਾਉਣ ਲਈ ਖਪਤਕਾਰਾਂ ਨੂੰ ਇੱਕ ਫਾਰਮ ਭਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਬਿਜਲੀ ਸਸਤੀ ਕਰਨ ‘ਤੇ ਵੀ ਫੈਸਲਾ ਲੈ ਲਿਆ ਜਾਵੇਗਾ ਤੇ ਆਉਂਦੇ ਕੁਝ ਦਿਨਾਂ ਵਿੱਚ ਪੰਜਾਬ ਵਿੱਚੋਂ ਰੇਤ ਮਾਫੀਆ ਖਤਮ ਕਰ ਦਿੱਤਾ ਜਾਵੇਗਾ। ਸੀ.ਐਮ ਚੰਨੀ (Charanjit Singh Channi) ਨੇ ਕਿਹਾ ਕਿ ਉਹ ਪੰਜਾਬ ਦੇ ਕਿਸੇ ਮੁੱਦੇ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕਾਂ ਦੇ ਮੁਤਾਬਕ ਹੀ ਫੈਸਲੇ ਲੈਣਗੇ।
ਕੇਜਰੀਵਾਲ ਦੀ ਫੇਰੀ ਦੌਰਾਨ ਹੋਇਆ ਸੀ ਬਿਜਲੀ ਦਾ ਐਲਾਨ
ਪੰਜਾਬ ਸਰਕਾਰ (Government of Punjab) ਵੱਲੋਂ ਬਿਜਲੀ ਬਿਲਾਂ ਦਾ ਬਕਾਇਆ ਮਾਫ ਕਰਨ ਦਾ ਇਹ ਐਲਾਨ ਠੀਕ ਉਸ ਸਮੇਂ ਆਇਆ ਹੈ, ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ 2 ਦਿਨਾਂ ਦੌਰੇ ‘ਤੇ ਸਨ। ਕੇਜਰੀਵਾਲ ਨੇ ਸਰਕਾਰ ਆਉਣ ‘ਤੇ 300 ਯੁਨਿਟ ਬਿਜਲੀ ਮੁਫਤ ਦੇਣ ਦੀ ਗੱਲ ਕਹੀ ਸੀ। ਇਸ ਉਪਰੰਤ ਅਕਾਲੀ ਦਲ ਨੇ ਵੀ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ। ਪਰ ਕਾਂਗਰਸ ਨੇ ਰਹਿੰਦੇ 3 ਮਹੀਨਿਆਂ ਦੇ ਕਾਰਜਕਾਲ ਵਿੱਚ ਹੀ ਬਿਜਲੀ ਮੁੱਦੇ ‘ਤੇ ਸਾਰਿਆਂ ਤੋਂ ਇਹ ਮੁੱਦਾ ਖੋਹ ਲਿਆ ਸੀ।
ਇਹ ਵੀ ਪੜ੍ਹੋ:- ਹਰੀਸ਼ ਰਾਵਤ ਦੀ ਹੋਈ ਛੁੱਟੀ, ਪੰਜਾਬ ਕਾਂਗਰਸ ਪ੍ਰਭਾਰੀ ਬਣੇ ਹਰੀਸ਼ ਚੌਧਰੀ