ਚੰਡੀਗੜ੍ਹ : ਕਾਂਗਰਸ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਸੂਬਾ ਪ੍ਰਧਾਨ ਚੁਣਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚਾਰ ਕਾਰਜਕਾਰੀ ਪ੍ਰਧਾਨ ਵੀ ਬਣਾਏ ਗਏ ਹਨ। ਇਸ ਦੇ ਲਈ ਕੇਸੀ ਵੇਣੂਗੋਪਾਲ ਦੁਆਰਾ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿੱਚ ਲਿਖਿਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਹ ਫੈਸਲਾ ਲਿਆ ਹੈ।
ਰਾਜ ਵਿੱਚ ਜਿਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਦੇ ਨਾਮ ਸੰਗਤ ਸਿੰਘ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਹਨ।
ਚਾਰ ਕਾਰਜਕਾਰੀ ਪ੍ਰਧਾਨ
ਸੰਗਤ ਸਿੰਘ ਗਿਲਜ਼ੀਆਂ - ਸੰਗਤ ਸਿੰਘ ਗਿਲਜ਼ੀਆਂ ਕਾਂਗਰਸ ਦੇ ਉੜਮਲ ਟਾਂਡਾ ਦੇ ਮੌਜੂਦਾ ਵਿਧਾਇਕ ਨੇ। ਇਹ ਲਗਾਤਾਰ ਤਿੰਨ ਵਾਰ ਵਿਧਾਇਕ ਬਣੇ ਹਨ। ਗਿਲਜ਼ੀਆਂ ਕੈਪਟਨ ਕੈਬਨਿਟ ਥਾਂ ਨਾ ਮਿਲਣ 'ਤੇ ਨਰਾਜ਼ ਚੱਲ ਰਹੇ ਸੀ। ਗਿਲਜ਼ੀਆਂ ਨੇ ਇਸੇ ਨਰਾਜ਼ਗੀ ਦੇ ਚਲਦਿਆਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ।
ਕੁਲਜੀਤ ਨਾਗਰਾ - ਕੁਲਜੀਤ ਸਿੰਘ ਨਾਗਰਾ ਕਾਂਗਰਸ ਦੇ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਹਨ। ਨਾਗਰਾ ਤਿੰਨ ਰਾਜਾਂ ਸਿਕਮ, ਤ੍ਰਿਪੁਰਾ ਤੇ ਨਾਗਾਲੈਂਡ 'ਚ ਬਤੌਰ ਕਾਂਗਰਸ ਇੰਚਾਰਜ ਭੂਮਿਕਾ ਨਿਭਾ ਰਹੇ ਸਨ। ਇਨ੍ਹਾਂ ਨੇ ਆਪਣੇ ਰਾਜਨੀਤਿਕ ਕੈਰੀਅਰ ਦੀ ਸ਼ੁਰੂਆਤ ਸਟੂਡੈਂਟ ਆਗੂ ਦੇ ਰੂਪ ਵਿੱਚ ਕੀਤੀ।
ਸੁਖਵਿੰਦਰ ਸਿੰਘ ਡੈਨੀ - ਸੁਖਵਿੰਦਰ ਸਿੰਘ ਡੈਨੀ ਪਹਿਲੀ ਵਾਰ 2017 ਵਿੱਚ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। ਸਾਲ 2009 ਵਿੱਚ ਫਰੀਦਕੋਟ ਸੰਸਦੀ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ। ਸਾਲ 2005 ਤੋਂ 2014 ਤੱਕ ਯੂਥ ਕਾਂਗਰਸ ਦੇ ਉਪ-ਪ੍ਰਧਾਨ ਰਹੇ ਅਤੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਾਤੀਆਂ ਅਤੇ ਬੀ.ਸੀ. ਦੀ ਭਲਾਈ ਕਮੇਟੀ ਦੇ ਮੈਂਬਰ ਵਜੋਂ ਸੇਵਾ ਨਿਭਾਈ। ਪੰਜਾਬ ਵਿਧਾਨ ਸਭਾ (2017-19)। ਇਸ ਸਮੇਂ ਲਾਇਬ੍ਰੇਰੀ ਕਮੇਟੀ ਅਤੇ ਪੰਜਾਬ ਵਿਧਾਨ ਸਭਾ (2018-19) ਦੀ ਕਮੇਟੀ ਦੇ ਮੈਂਬਰ ਵਜੋਂ ਸੇਵਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ:ਪੀਪੀਸੀਸੀ ਪ੍ਰਧਾਨ ਬਣਨ ਮਗਰੋਂ ਸਿੱਧੂ ਦਾ ਪਹਿਲਾ ਟਵੀਟ
ਪਵਨ ਗੋਇਲ - ਪਵਨ ਗੋਇਲ ਪੰਜਾਬ ਕਾਂਗਰਸ ਦੇ ਮੌਜੂਦਾ ਜਰਨਲ ਸੈਕਟਰੀ ਸਨ। ਇਨ੍ਹਾਂ ਦੇ ਪਿਤਾ ਕਾਂਗਰਸ ਦੇ ਸੀਨੀਅਰ ਮੰਤਰੀ ਸਨ, ਜਿਨ੍ਹਾਂ ਦੀ ਸ਼ਹਾਦਤ ਹੋ ਚੁੱਕੀ ਹੈ। ਪਵਨ ਗੋਇਲ ਕਾਂਗਰਸ ਦਾ ਵੱਡਾ ਚੇਹਰਾ ਮੰਨੇ ਜਾਂਦੇ ਹਨ।