ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਮਗਰੋਂ ਲਾਰੈਂਸ ਬਿਸ਼ਨੋਈ ਗਰੁੱਪ ਨੇ ਇਸ ਦੀ ਜਿੰਮੇਵਾਰੀ ਲਈ। ਹੁਣ ਇਸ ਮਾਮਲੇ ਵਿੱਚ ਦਿੱਲੀ-ਐਨਸੀਆਰ ਦੇ ਨੀਰਜ ਬਵਾਨਾ ਗੈਂਗ ਨੇ ਧਮਕੀ ਦਿੱਤੀ ਹੈ। ਬਵਾਨਾ ਗੈਂਗ ਨੇ ਕਿਹਾ ਕਿ 2 ਦਿਨਾਂ 'ਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਵਾਂਗੇ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਧਮਕੀ ਦਿੱਤੀ ਗਈ ਹੈ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਗੈਂਗ ਵਾਰ ਵਧਣ ਦੀ ਸੰਭਾਵਨਾ ਵਧ ਗਈ ਹੈ, ਜਿਸ ਕਾਰਨ ਸਰਕਾਰ ਨੂੰ ਸਤਰਕ ਰਹਿਣਾ ਪਵੇਗਾ।
ਇਹ ਵੀ ਪੜੋ: Sidhu Moose Wala Murder Case: ਪੰਜਾਬੀ ਗਾਇਕ ਮਨਕੀਰਤ ਨੇ ਵੀਡੀਓ ਜਾਰੀ ਕਰਕੇ ਦਿੱਤਾ ਸਪੱਸ਼ਟੀਕਰਨ
![ਸੋਸ਼ਲ ਮੀਡੀਆ](https://etvbharatimages.akamaized.net/etvbharat/prod-images/whatsapp-image-2022-05-30-at-81719-am_0106newsroom_1654055031_877.jpeg)
ਦਵਿੰਦਰ ਬੰਬੀਹਾ ਗਰੁੱਪ ਨੇ ਵੀ ਬਦਲਾ ਲੈਣ ਦੀ ਕਹੀ ਗੱਲ: ਇਸ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਦੇ ਫੇਸਬੁਕ ਵਾਲੀ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਿਖਿਆ ਹੋਇਆ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ, ਰਾਮ ਰਾਮ ਸਾਰਿਆ ਭਰਾਵਾਂ ਨੂੰ, ਅੱਜ ਜੋ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ ਬਹੁਤ ਹੀ ਮਾੜਾ ਕੰਮ ਕੀਤਾ ਲਾਰੈਂਸ ਦੇ ਗੋਲਡੀ ਬਰਾੜ ਨੇ, ਇਹ ਹਰ ਵਾਰ ਬਿਨਾ ਕਸੂਰ ਤੋਂ ਬੰਦੇ ਨੂੰ ਮਾਰਦੇ ਆ ਫੇਰ ਆਪਣੇ ਵੀ ਮੂਸੇਵਾਲਾ ਆ...ਇੱਕ ਗੱਲ ਹੋਰ ਅਸੀਂ ਸਾਰਿਆ ਨੂੰ ਦੱਸਣੀ ਚਾਹੁੰਦੇ ਹਾਂ ਕਿ ਇਸ ਕਤਲ ਵਿੱਚ ਮਨਕੀਰਤ ਔਲਖ ਦਾ ਪੂਰਾ ਹੱਥ ਹੈ ਕਿਉਂਕਿ ਸਾਰੇ ਕਲਾਕਾਰ ਤੋਂ ਪੈਸੇ ਇਕੱਠੇ ਕਰਕੇ ਜਾ ਉਹਨਾਂ ਦੀਆਂ ਪਰਸਨਲ ਇੰਫੋਰਮੇਸ਼ਨ ਮਨਕੀਰਤ ਹੀ ਲਾਰੈਂਸ ਬਿਸ਼ਨੋਈ ਨੂੰ ਦਿੰਦਾ ਹੈ, ਬਾਕੀ ਤੁਹਾਨੂੰ ਪਤਾ ਹੈ ਕਿ ਮਨਕੀਰਤ ਔਲਖ ਨੂੰ ਬਿਨਾ ਗੱਲ ਤੋਂ ਸੁਰੱਖਿਆ ਦਿੱਤੀ ਗਈ ਹੈ ਤੇ ਸਿੱਧੂ ਮੂਸੇਵਾਲਾ ਤੋਂ ਸੁਰੱਖਿਆ ਖੋਹ ਲਈ ਗਈ। ਸਿੱਧੂ ਮੂਸੇਵਾਲਾ ਦਾ ਕਿਸੇ ਵੀ ਗੈਂਗ ਨਾਲ ਕੋਈ ਸਬੰਧੀ ਨਹੀਂ ਸੀ, ਉਹ ਆਪਣੀ ਨਾਰਮਲ ਜ਼ਿੰਦਗੀ ਜੀਅ ਰਿਹਾ ਸੀ, ਚਲੋ ਫੇਰ ਵੀ ਜੇ ਸਾਰੇ ਗਰੁੱਪ ਨਾਲ ਉਸਦਾ ਨਾਂ ਜੋੜਿਆ ਜਾ ਰਿਹਾ ਹੈ ਤਾਂ ਅਸੀਂ ਉਸਦੀ ਮੌਤ ਦਾ ਬਦਲਾ ਜਰੂਰ ਲਵਾਂਗੇ। ਸਾਡਾ ਅਮਰ ਰਹੋ ਸਿੱਧੂ ਮੂਸੇਵਾਲਾ...
![ਸੋਸ਼ਲ ਮੀਡੀਆ](https://etvbharatimages.akamaized.net/etvbharat/prod-images/whatsapp-image-2022-05-30-at-81710-am_0106newsroom_1654055031_417.jpeg)
ਗੌਂਡਰ ਐਂਡ ਬ੍ਰਦਰਜ਼ ਗਰੁੱਪ ਨੇ ਵੀ ਪਾਈ ਸੀ ਪੋਸਟ: ਪੋਸਟ ਵਿੱਚ ਲਿਖਿਆ ਗਿਆ ਹੈ ਕਿ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ। ਮੈਨੂੰ ਉਮੀਦ ਹੈ ਕਿ ਸਾਰੇ ਠੀਕ ਹੋਣਗੇ। ਅੱਜ ਜੋ ਹੋਇਆ ਇਹ ਬਹੁਤ ਸ਼ਰਮਨਾਕ ਹੋਇਆ ਇਹ ਜੋ ਵੀ ਸਿੱਧੂ ਮੂਸੇਵਾਲਾ ਨਾਲ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਚੱਕੀ ਜਿਹੜੀ ਇਹ ਕਤਲ ਸਿਰਫ਼ ਪੈਸੇ ਪਿੱਛੇ ਹੋਇਆ ਇਹ ਕਤਲ ਕਰਵਾਉਣ ਵਾਲਾ ਹੋਰ ਕੋਈ ਨਹੀਂ ਮਨਕੀਰਤ ਔਲਖ ਹੈ ਨਾਲ ਜਿਵੇਂ ਵੀ ਕੋਈ ਸਿੰਗਰ ਆ ਸਾਰਿਆ ਦੀ ਪਰਸਨਲ ਇੰਫੋਰਮੇਸ਼ਨ ਸ਼ੇਅਰ ਕਰਦਾ। ਓ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨਾਲ ਪੈਸੇ ਹਰ ਸਿੰਗਤ ਜਾਂਦੇ ਲਾਰੈਂਸ ਕਤੀੜ ਨੂੰ ਮਨਕੀਰਤ ਔਲਖ ਦੀ ਸੁਰੱਖਿਆ ਨਹੀਂ ਲਈ ਵਾਪਸ ਕਿਉਂ ਗੱਲ ਸੋਚਣ ਵਾਲੀ ਆ, ਸ਼ਰਮ ਕਰੋ ਪੈਸੇ ਪਿੱਛੇ ਹੀਰੇ ਵਰਗਾ ਮਾਂ ਦਾ ਪੁੱਤ ਖੋਹ ਲਿਆ, ਮਰ ਜਾਓ ਡੁੱਬ ਕੇ।
ਪੋਸਟ ਵਿੱਚ ਅੱਗੇ ਲਿਖਿਆ ਹੈ ਕਿ ਕਤੀੜ ... ਬਾਕੀ ਹੁਣ ਤੂੰ ਵੇਟ ਕਰ ਤੇਰਾ ਭਰਾ ਰਿੰਦਾ ਗੋਲਡੀ ਦਾ ਤੇ ਤੇਰਾ ਇੰਤਜ਼ਾਮ ਪੱਕਾ ਕਰਨਾ ਇਹੋ ਜਿਹੀ ਕਿਲੀ ਠੋਕਣੀ ਕਿ ਮੁੜਕੇ ਕਿਸੇ ਨੇ ਇਹ ਹਰਕਤ ਕਰਨ ਲੱਗੇ 100 ਵਾਰ ਸੋਚਣਾ ਬਾਕੀ ਸਾਡੀ ਬੇਨਤੀ ਹੈ ਕਿ ਇਸ ਦੀ ਪੜਤਾਲ ਜਰੂਰ ਹੋਵੇ, ਜੇ ਅਸੀਂ ਕਰੀ ਤਾਂ ਫੇਰ ਸਭ ਨੂੰ ਪਤਾ ਹੈ ਕਿ ਹੋਣਾ, ਸਾਡਾ ਪਰਸਨਲ ਕੋਈ ਨਾਤਾ ਨਹੀਂ ਸੀ ਸਿੱਧੂ ਮੂਸੇਵਾਲਾ ਨਾਲ, ਇੱਕ ਮਾਂ ਦਾ ਪੁੱਤ ਗਿਆ ਇਸ ਚੀਜ਼ ਦਾ ਦੁਖ ਹੈ ਬਾਕੀ ਇਹ ਜਿਹੜੀ ਗਲਤ ਗੱਲ ਕਹੀ ਹੈ ਉਸ ਦਾ ਸਾਡੇ ਗਰੁੱਪ ਨਾਲ ਕੋਈ ਵੀ ਨਾਤਾ ਨਹੀਂ ਸੀ। ਅਖੀਰ ਵਿੱਚ ਲਿਖਿਆ ਹੈ ਕਿ ਬਾਕੀ ਜਲਦ ਹੀ ਮੁਲਾਕਾਤ ਹੋਵੇਗਾ, just wait watch...
![ਸੋਸ਼ਲ ਮੀਡੀਆ](https://etvbharatimages.akamaized.net/etvbharat/prod-images/whatsapp-image-2022-05-30-at-84415-am_0106newsroom_1654055031_604.jpeg)
ਇਹ ਵੀ ਪੜੋ: ਮੂਸੇਵਾਲਾ ਕਤਲ ਕਾਂਡ ਮਾਮਲਾ: ਇੱਕ ਗ੍ਰਿਫ਼ਤਾਰ, ਪ੍ਰੋਡਕਸ਼ਨ ਵਾਰੰਟ ’ਤੇ 2 ਗੈਂਗਸਟਰ
ਗੈਂਗਸਟਰ ਗੋਲਡੀ ਬਰਾੜ ਨੇ ਲਈ ਜ਼ਿੰਮੇਵਾਰੀ: ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਪੋਸਟ ਵਿੱਚ ਲਿਖਿਆ ਕਿ ਮੈਂ ਅਤੇ ਮੇਰਾ ਭਰਾ ਗੋਲਡੀ ਬਰਾੜ ਅੱਜ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਰਹੇ ਹਾਂ। ਅੱਜ ਲੋਕ ਸਾਨੂੰ ਜੋ ਵੀ ਦੱਸਣ, ਇਸ ਨੇ ਸਾਡੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਮਦਦ ਕੀਤੀ। ਅਸੀਂ ਅੱਜ ਆਪਣੇ ਭਰਾ ਦੇ ਕਤਲ ਦਾ ਬਦਲਾ ਲਿਆ ਹੈ। ਮੈਂ ਸਿੱਧੂ ਨੂੰ ਜੈਪੁਰ ਤੋਂ ਵੀ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਗਲਤ ਕੀਤਾ ਹੈ। ਇਸ ਨੇ ਮੈਨੂੰ ਕਿਹਾ ਕਿ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਤੁਸੀਂ ਜੋ ਕਰ ਸਕਦੇ ਹੋ ਕਰੋ। ਮੈਂ ਹਥਿਆਰ ਵੀ ਲੱਦ ਲਿਆ ਸੀ ਤੇ ਅੱਜ ਅਸੀਂ ਆਪਣੇ ਭਰਾ ਵਿੱਕੀ ਦੇ ਕਤਲ ਦਾ ਬਦਲਾ ਲੈ ਲਿਆ ਹੈ। ਇਹ ਤਾਂ ਸ਼ੁਰੂਆਤ ਹੈ, ਜੋ ਉਸ ਕਤਲ ਵਿੱਚ ਸ਼ਾਮਲ ਸਨ, ਉਹ ਵੀ ਤਿਆਰ ਰਹਿਣ। ਬਾਕੀ ਮੀਡੀਆ ਜੋ ਕਹਿ ਰਿਹਾ ਹੈ ਕਿ AK-47 ਚਲਾਈ ਗਈ ਹੈ, ਉਹ ਬਿਲਕੁਲ ਗਲਤ ਹੈ। ਜਾਅਲੀ ਖ਼ਬਰਾਂ ਨਾ ਚਲਾਓ। ਅੱਜ ਅਸੀਂ ਸਾਰਿਆਂ ਦੇ ਭਰਮ ਦੂਰ ਕਰ ਦਿੱਤੇ ਹਨ...ਜੈ ਬਲਕਾਰੀ...