ETV Bharat / city

ਨਵਜੋਤ ਸਿੱਧੂ ਬਨਾਮ ਮਜੀਠੀਆ: ਸਿੱਧੂ ਦੀ ਘੇਰਾਬੰਦੀ ’ਚ ਲੱਗੀਆਂ ਸਾਰੀਆਂ ਹੀ ਪਾਰਟੀਆਂ, ਜਾਣੋ ਕੀ ਬਣੇ ਸਮੀਕਰਨ - Amritsar East became the hottest seat

ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ (Amritsar East Assembly seat) ਹੁਣ ਹੌਟ ਸੀਟ ਬਣ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਅਕਾਲੀ ਦਲ ਨੇ ਆਪਣੇ ਕਮਾਂਡਰ ਬਿਕਰਮ ਸਿੰਘ ਮਜੀਠੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ। ਦੋਵੇਂ ਆਪੋ-ਆਪਣੀ ਦੁਸ਼ਮਣੀ ਲਈ ਜਾਣੇ ਜਾਂਦੇ ਹਨ, ਜਿਸ ਕਾਰਨ ਹੁਣ ਮਸਲੇ ਮੁੱਦੇ ਗਾਇਬ ਹੋ ਜਾਣਗੇ ਅਤੇ ਸ਼ਬਦਾਂ ਦੀ ਕੌੜੀ ਜੰਗ ਤੇਜ਼ ਹੋ ਜਾਵੇਗੀ। ਪੜੋ ਪੂਰੂ ਖ਼ਬਰ...

ਨਵਜੋਤ ਸਿੱਧੂ ਬਨਾਮ ਮਜੀਠੀਆ
ਨਵਜੋਤ ਸਿੱਧੂ ਬਨਾਮ ਮਜੀਠੀਆ
author img

By

Published : Jan 28, 2022, 8:52 AM IST

Updated : Jan 28, 2022, 11:38 AM IST

ਚੰਡੀਗੜ੍ਹ: ਹਾਲੇ ਤਕ ਤਾਂ ਪੰਜਾਬ ਵਿਧਾਨ ਚੋਣਾਂ (Punjab Assembly Election 2022) ਵਿੱਚ ਹਰ ਉਮੀਦਵਾਰ ਆਪਣੀ ਸੁਰਖਿਅਤ ਸੀਟ ਦਾ ਖੇਲ ਖੇਡ ਰਿਹਾ ਸੀ, ਪਰ ਅਕਾਲੀ ਦਲ ਨੇ ਅਚਾਨਕ ਹੀ ਚੋਣ ਰਾਜਨੀਤੀ ਵਿੱਚ ਜ਼ੋਰ ਦਾ ਝਟਕਾ ਲਾ ਦਿੱਤਾ ਹੈ।

ਅਕਾਲੀ ਦਲ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ (Amritsar East Assembly seat) ਤੋਂ ਕਾਂਗਰਸ ਦੇ ਵੱਡੇ ਕਦ ਆਗੂ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਬਿਕਰਮ ਸਿੰਘ ਮਜੀਠੀਆ ਨੂੰ ਉਤਾਰ ਦਿੱਤਾ ਹੈ। ਫਿਲਹਾਲ ਅੰਮ੍ਰਿਤਸਰ ਈਸਟ ਪੰਜਾਬ (Amritsar East Assembly seat) ਦੀ ਸਭ ਤੋਂ ਹੌਟ ਸੀਟ ਬਣ ਗਈ ਹੈ। ਮਜੀਠੀਆ ਦੀ ਸਿਰਫ ਤੈਅ ਕਰਨ ਨਾਲ ਹੀ ਤੀਜੇ ਸਥਾਨ 'ਤੇ ਚੱਲ ਰਿਹਾ ਅਕਾਲੀ ਦਲ ਮਜਬੂਤ ਸਥਿਤੀ ਵਿੱਚ ਆ ਗਿਆ ਹੈ। ਆਪ ਆਦਮੀ ਪਾਰਟੀ ਨੇ ਸਿੱਧੂ ਵਿਰੁੱਧ ਇੱਕ ਮਹਿਲਾ ਉਮੀਦਵਾਰ ਜੀਵਨਜੋਤ ਕੌਰ ਨੂੰ ਉਤਾਰਿਆ ਹੈ।

ਇਹ ਵੀ ਪੜੋ: ਜਗਰਾਓਂ ’ਚ ਟਿਕਟ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਵਿਰੋਧ, CM ਚੰਨੀ ਤੇ ਹਰੀਸ਼ ਚੌਧਰੀ ਦਾ ਸਾੜਿਆ ਪੁਤਲਾ

ਸਿੱਧੂ ਅਤੇ ਮਜੀਠੀਆ ਦਰਮਿਆਨ ਹੁਣ ਦੁਸ਼ਮਣੀ ਵਾਲਾ ਰਿਸ਼ਤਾ

ਕਿਸੇ ਸਮੇਂ ਕਰੀਬੀ ਦੋਸਤ ਰਹੇ ਨਵਜੋਤ ਸਿੱਧੂ ਅਤੇ ਮਜੀਠੀਆ ਦਰਮਿਆਨ ਹੁਣ ਦੁਸ਼ਮਣੀ ਵਾਲਾ ਰਿਸ਼ਤਾ ਹੈ। ਦੋਹਾਂ ਆਗੂਆਂ ਦਾ ਵਿਧਾਨ ਸਭਾ ਵਿੱਚ ਟਕਰਾਅ ਵੀ ਸ਼ਰਮਨਾਕ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਈਸਟ ਹਲਕਾ (Amritsar East Assembly seat) ਹੁਣ ਭਾਸ਼ਾ ਦੀ ਮਰਿਆਦਾ ਦੀ ਜੰਗ ਦਾ ਮੈਦਾਨ ਵੀ ਬਣੇਗਾ, ਦੋਹਾਂ ਦੀ ਲੜਾਈ ਵਿੱਚ ਮੁੱਦੇ ਗਾਇਬ ਹੋ ਜਾਣਗੇ, ਪਰ ਇੱਕ ਗੱਲ ਸਾਫ ਹੈ ਕਿ ਅਕਾਲੀ ਦਲ ਨੇ ਮਜੀਠੀਆ ਨੂੰ ਉਮੀਦਵਾਰ ਤੈਅ ਕਰਕੇ ਸਿੱਧੂ ਨੇ ਘੇਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ।

ਕੈਪਟਨ ਤੇ ਪ੍ਰਕਾਸ਼ ਬਾਦਲ ਦੀ ਵੀ ਹੋਇਆ ਸੀ ਮੁਕਾਬਲਾ

ਪਿਛਲੀਆਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਕਦ ਆਗੂ ਆਹਮਣੇ -ਸਾਹਮਣੇ ਚੋਣ ਲੜੇ ਸਨ। ਪਿਛਲੀ ਵਿਧਾਨ ਸਭਾ ਚੋਣਾਂ ਵਿਚ ਹਲਕਾ ਲੰਬੀ ਵਿੱਚ ਅਕਾਲੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਲੜੀ ਸੀ, ਕੈਪਟਨ ਚੋਣ ਹਾਰ ਗਏ ਸਨ।

ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਦਿੱਤੀ ਸੀ ਟੱਕਰ

ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਤਤਕਾਲੀ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਅਤੇ ਕਾਂਗਰਸ ਵੱਲੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਚੋਣ ਲੜਾਈ ਗਈ। ਜਲਾਲਾਬਾਦ ਤੋਂ ਬਾਦਲ ਜਿੱਤ ਗਏ ਸਨ ਅਤੇ ਬਾਕੀ ਉਮੀਦਵਾਰ ਹਾਰ ਗਏ ਸਨ।

ਕੈਪਟਨ ਨੇ ਸਿੱਧੂ ਨੂੰ ਦਿੱਤੀ ਸੀ ਚੁਣੌਤੀ

ਇਸ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਤੋਂ ਵਿਧਾਨ ਸਭਾ ਚੋਣ (Punjab Assembly Election 2022) ਲੜਨ ਦੀ ਚੁਣੌਤੀ ਦਿੱਤੀ ਸੀ। ਭਾਵੇਂ ਸਿੱਧੇ ਮੁਕਾਬਲੇਬਾਜ਼ੀ ਦੇ ਦਾਅਵੇ ਹਰ ਆਗੂ ਕਰ ਰਿਹਾ ਸੀ, ਪਰ ਹਰ ਉਮੀਦਵਾਰ ਆਪਣੀ ਸੇਫ ਸੀਟ ਦੇਖ ਕੇ ਹੀ ਚੱਲ ਰਿਹਾ ਸੀ। ਅਕਾਲੀ ਦਲ ਨੇ ਪਹਿਲਕਦਮੀ ਕਰਕੇ ਨਵਜੋਤ ਸਿੱਧੂ ਨੇ ਚੁਣੌਤੀ ਦੇ ਦਿੱਤੀ।

ਅਤੀਤ 'ਤੇ ਨਜ਼ਰ
ਅਤੀਤ 'ਤੇ ਨਜ਼ਰ

ਅਤੀਤ 'ਤੇ ਨਜ਼ਰ

ਜੇਕਰ ਅੰਮ੍ਰਿਤਸਰ ਈਸਟ ਵਿਧਾਨ ਸਭਾ (Amritsar East Assembly seat) ਦੇ ਅਤੀਤ 'ਤੇ ਨਜ਼ਰ ਮਾਰੀ ਜਾਵੇ ਤਾਂ ਸਾਲ 2012 ਵਿੱਚ ਇਹ ਵਿਧਾਨ ਸਭਾ ਹਲਕਾ 40 ਵਰ੍ਹਿਆਂ ਬਾਅਦ ਹੋਂਦ ਵਿਚ ਆਇਆ। ਅੰਮ੍ਰਿਤਸਰ ਈਸਟ (Amritsar East Assembly seat) 'ਤੇ ਪਹਿਲੀ ਵਿਧਾਨ ਸਭਾ ਚੋਣ 1951 ਵਿਚ ਹੋਈ ਸੀ। ਸਰੂਪ ਸਿੰਘ ਨੇ ਇਹ ਚੋਣ ਜਿੱਤੀ ਸੀ। ਇਸ ਤੋਂ ਬਾਅਦ ਭਾਰਤੀ ਜਨ ਸੰਘ ਦੇ ਬਲਦੇਵ ਪ੍ਰਕਾਸ਼ 1957, 1962 ਅਤੇ 1967 ਦੀਆਂ ਚੋਣਾਂ ਵਿੱਚ ਲਗਾਤਾਰ ਤਿੰਨ ਵਾਰ ਇਸ ਸੀਟ ਤੋਂ ਵਿਧਾਇਕ ਚੁਣੇ ਗਏ। ਪਰ ਇਸ ਤੋਂ ਬਾਅਦ 1969 ਅਤੇ 1972 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਇਸ ਸੀਟ 'ਤੇ ਕਬਜ਼ਾ ਕੀਤਾ।

ਸਾਲ 2012 ਵਿੱਚ ਨਵਜੋਤ ਕੌਰ ਸਿੱਧੂ (ਪਤਨੀ ਨਵਜੋਤ ਸਿੰਘ ਸਿੱਧੂ ) ਨੇ ਭਾਜਪਾ ਦੀ ਟਿਕਟ 'ਤੇ ਹੀ ਇਹ ਸੀਟ ਜਿੱਤੀ ਸੀ। ਸਾਲ 2017 ਵਿੱਚ ਖੁਦ ਨਵਜੋਤ ਸਿੰਘ ਸਿੱਧੂ ਨੇ ਇਸ ਹਲਕੇ ਤੋਂ ਕਾਂਗਰਸ ਦੀ ਟਿਕਟ 'ਤੇ 42,809 ਵੋਟਾਂ ਦੇ ਅੰਤਰ ਨਾਲ ਚੋਣ ਜਿੱਤੀ ਸੀ। ਨਵਜੋਤ ਸਿੱਧੂ ਨੇ ਸਾਲ 2004 ਦੀ ਲੋਕ ਸਭਾ ਚੋਣ ਵਿਚ ਭਾਜਪਾ ਦੀ ਟਿਕਟ 'ਤੇ ਅੰਮ੍ਰਿਤਸਰ ਤੋਂ ਜਿੱਤ ਹਾਸਿਲ ਕੀਤੀ ਸੀ। ਇੱਕ ਮਾਮਲੇ ਵਿੱਚ ਸਜਾ ਹੋਣ 'ਤੇ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਫਿਰ ਸਾਲ 2007 ਵਿਚ ਹੋਈ ਅੰਮ੍ਰਿਤਸਰ ਲੋਕ ਸਭਾ ਜਿਮਨੀ ਚੋਣ ਵਿੱਚ ਫਿਰ ਭਾਜਪਾ ਦੀ ਟਿਕਟ 'ਤੇ ਜਿੱਤ ਪ੍ਰਾਪਤ ਕੀਤੀ।

ਇਹ ਵੀ ਪੜੋ: Punjab Assembly Election 2022: 3 ਦਿਨਾਂ ਦੇ ਪੰਜਾਬ ਦੌਰੇ ’ਤੇ ਕੇਜਰੀਵਾਲ, ਮਜੀਠੀਆ ਤੇ ਸਿੱਧੂ ਨੂੰ ਦੱਸਿਆ ਸਿਆਸੀ ਹਾਥੀ

ਸਾਲ 2014 ਵਿਚ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਲੋਕ ਸਭਾ ਟਿਕਟ ਮਿਲਣ 'ਤੇ ਸਿੱਧੂ ਭਾਜਪਾ ਨਾਲ ਖ਼ਫ਼ਾ ਹੋ ਗਏ ਅਤੇ ਸਾਲ 2017 ਵਿਚ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਏ। ਅੰਮ੍ਰਿਤਸਰ ਈਸਟ ਸੀਟ (Amritsar East Assembly seat) ਦੇ ਸਿਆਸੀ ਅਤੇ ਸਮਾਜਿਕ ਸਮੀਕਰਨਾਂ ਦੀ ਗੱਲ ਕਰੀਏ ਤਾਂ ਇਹ ਸੀਟ ਸਿੱਖ ਬਹੁਗਿਣਤੀ ਮੰਨੀ ਜਾਂਦੀ ਹੈ।

ਅਕਾਲੀ ਦਲ ਅਤੇ ਭਾਜਪਾ ਦਰਮਿਆਨ ਚੱਲੇ ਲੰਬੇ ਗਠਜੋੜ ਦੌਰਾਨ ਸਾਲ 2007 ਤੋਂ 2017 ਤਕ ਦੋ ਵਾਰ ਬਣੀ ਅਕਾਲੀ ਦਲ -ਭਾਜਪਾ ਦੀ ਸਰਕਾਰ ਵਿਚ ਸਿੱਧੂ ਦਾ ਅਕਾਲੀ ਦਲ ਨਾਲ ਵਿਚਾਰਧਾਰਕ ਅਤੇ ਤਾਕ਼ਤ ਲੈਣ ਦਾ ਟਕਰਾਅ ਰਿਹਾ,ਜੋ ਬਿਕਰਮ ਸਿੰਘ ਮਜੀਠੀਆ ਨਾਲ ਨਿੱਜੀ ਟਕਰਾਅ ਦੇ ਰੂਪ ਵਿੱਚ ਆ ਗਿਆ। ਅਕਸਰ ਹੀ ਵਿਧਾਨ ਸਭਾ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦਰਮਿਆਨ ਟਕਰਾਅ ਗੈਰ ਸੰਵਿਧਾਨਿਕ ਸ਼ਬਦਾਵਲੀ ਦੇ ਰੂਪ ਵਿੱਚ ਰਿਹਾ ਹੈ। ਅਜਿਹੇ ਦੋਸ਼ ਰਹੇ ਹਨ ਕਿ ਮਜੀਠੀਆ ਨੂੰ ਡਰੱਗ ਮਾਮਲੇ ਵਿੱਚ ਗਿਰਫ਼ਤਾਰ ਕਰਵਾਉਣ ਲਈ ਨਵਜੋਤ ਸਿੱਧੂ ਨੇ ਹਰ ਕਦਮ ਉਠਾਇਆ ਅਤੇ ਐਥੋਂ ਤਕ ਕਿ ਉਹ ਤਦ ਤਕ ਆਪਣੀ ਪਾਰਟੀ ਕਾਂਗਰਸ ਦੀ ਵੀ ਨੁਕਤਾਚੀਨੀ ਕਰਦੇ ਰਹੇ, ਜਦ ਤਕ ਮਜੀਠੀਆ ਵਿਰੁੱਧ ਮੁਕੱਦਮਾ ਨਹੀਂ ਦਰਜ਼ ਕਰ ਲਿਆ ਗਿਆ।

ਮਜੀਠਾ ਤੋਂ 3 ਵਾਰ ਜਿੱਤੇ ਮਜੀਠੀਆ

ਬਿਕਰਮ ਸਿੰਘ ਮਜੀਠੀਆ, ਜੋ ਕਿ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਭਰਾ ਹਨ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਲੇ ਹਨ, ਨੇ ਤਿੰਨ ਵਾਰ ਮਜੀਠਾ ਵਿਧਾਨ ਸਭਾ ਹਲਕੇ (Majitha Assembly constituency) ਤੋਂ ਚੋਣ ਲੜੀ ਅਤੇ ਤਿੰਨੋਂ ਚੋਣਾਂ ਹੀ ਜਿੱਤੀਆਂ। ਫਿਲਹਾਲ ਮਜੀਠੀਆ ਅੰਮ੍ਰਿਤਸਰ ਈਸਟ ਦੇ ਨਾਲ-ਨਾਲ ਮਜੀਠਾ ਤੋਂ ਵੀ ਚੋਣ ਲੜ ਰਹੇ ਹਨ। ਅੰਮ੍ਰਿਤਸਰ ਈਸਟ ਤੋਂ ਬਿਕਰਮ ਸਿੰਘ ਮਜੀਠੀਆ ਦੀ ਉਮੀਦਵਾਰੀ ਦੇ ਐਲਾਨ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਹੰਕਾਰ ਦਾ ਭੋਗ ਪੈ ਜਾਵੇਗਾ। ਉਹਨਾਂ ਕਿਹਾ ਕਿ ਉਹ ਹੁਣ ਤੱਕ ਲੋਕਾਂ ਵਿਚ ਆਪਣੀ ਹਮਾਇਤ ਦੇ ਬਲਬੂਤੇ ਤੁਰੇ ਫਿਰਦੇ ਸਨ। ਹੁਣ ਮਾਝੇ ਦਾ ਸ਼ੇਰ ਉਹਨਾਂ ਦੇ ਜੱਦੀ ਹਲਕੇ ਵਿਚ ਉਹਨਾਂ ਦੇ ਮੁਕਾਬਲੇ ਲੜਨਗੇ।

ਸਿੱਧੂ ਦੀ ਜਿੱਤ ਦੇ ਰਾਹ ਵਿੱਚ ਰੋੜਾ ਬਣੇ ਮਜੀਠੀਆ

ਅਸਲ ਵਿੱਚ ਨਵਜੋਤ ਸਿੱਧੂ ਲਈ ਵੀ ਰਾਹ ਆਸਾਨ ਨਹੀਂ ਹੈ। ਮੁੱਖ ਮੰਤਰੀ ਦੇ ਚੇਹਰੇ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਚੱਲ ਰਹੇ ਟਕਰਾਅ ਦੀ ਅੰਦਰੂਨੀ ਮਾਰ ਸਿੱਧੂ ਨੇ ਅੰਮ੍ਰਿਤਸਰ ਈਸਟ ਤੋਂ ਹੀ ਪੈ ਸਕਦੀ ਹੈ। ਸਿੱਧੂ ਮੁੱਖ ਮੰਤਰੀ ਦੇ ਦਾਅਵੇਦਾਰ ਹਨ। ਸਿੱਧੂ ਦੀ ਵਿਰੋਧਤਾ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਹੀ ਪਾਰਟੀਆਂ ਕਰ ਰਹੀਆਂ ਹਨ।

ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਦਾ ਕਹਿਣਾ ਸੀ ਕਿ ਮਜੀਠੀਆ ਤਾਂ ਹੁਣ ਜੇਲ 'ਚੋਂ ਹੀ ਚੋਣ ਲੜਨਗੇ। ਮਜੀਠੀਆ ਦਾ ਅੰਮ੍ਰਿਤਸਰ ਈਸਟ ਤੋਂ ਚੋਣ ਲੜਨਾ ਸਿੱਧੂ ਲਈ ਨਹੀਂ ਸਗੋਂ ਹਲਕੇ ਦੇ ਲੋਕਾਂ ਲਈ ਚੁਣੌਤੀ ਹੈ।
ਜਦਕਿ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਾਘਵ ਚੱਢਾ ਦੀ ਟਿਪਣੀ ਸੀ ਕਿ ਮਜੀਠੀਆ ਨੂੰ ਸਿੱਧੂ ਵਿਰੁੱਧ ਚੋਣ ਲੜਨ ਲਈ ਤਿਆਰ ਕਰਨਾ ਮੁੱਖ ਮੰਤਰੀ ਚੰਨੀ ਦਾ ਮਾਸਟਰ ਸਟ੍ਰੋਕ ਹੈ ਕਿਓਂਕਿ ਮੁਖ ਮੰਤਰੀ ਚੰਨੀ ਨੇ ਮਜੀਠੀਆ ਨੂੰ ਗਿਰਫ਼ਤਾਰ ਕਰਨ ਵਿਚ ਨਰਮੀ ਵਰਤੀ ਅਤੇ ਹੁਣ ਅਕਾਲੀ ਦਲ ਬਦਲਾ ਉਤਾਰ ਲਿਆ ਹੈ।

ਅੰਮ੍ਰਿਤਸਰ ਤੋਂ ਕਾਂਗਰਸ ਦੇ ਆਗੂ ਮਨਦੀਪ ਸਿੰਘ ਮੰਨਾ ਦਾ ਕਹਿਣਾ ਸੀ ਕਿ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਈਸਟ ਹਲਕੇ ਵਿੱਚ ਵਿਕਾਸ ਕੰਮ ਨਹੀਂ ਕਰਵਾਏ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਸਿੱਧੂ ਅਤੇ ਉਨ੍ਹਾਂ ਦੇ ਕਰੀਬੀਆਂ 'ਤੇ ਲੱਗੇ ਹਨ। ਹਲਕੇ ਦੇ ਲੋਕ ਨਵਜੋਤ ਸਿੱਧੂ ਨੂੰ ਹਰਾ ਕੇ ਜੁਆਬ ਦੇਣਗੇ।

ਇਹ ਵੀ ਪੜੋ: ਰਾਹੁਲ ਗਾਂਧੀ ਦੀ ਫੇਰੀ ਨਾਲ ਪੁੱਜੇਗਾ ਕਾਂਗਰਸ ਨੂੰ ਮਾਝੇ ਤੇ ਦੋਆਬੇ ਵਿੱਚ ਫਾਇਦਾ?

ਅੰਮ੍ਰਿਤਸਰ ਤੋਂ ਰਾਜਨੀਤਕ ਮਾਮਲਿਆਂ ਦੇ ਮਾਹਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਨਵਜੋਤ ਸਿੱਧੂ ਦੇ ਮੁਕਾਬਲੇ ਬਿਕਰਮ ਮਜੀਠੀਆ ਦੇ ਆ ਜਾਣ ਨਾਲ ਅੰਮ੍ਰਿਤਸਰ ਹਾਟ ਸੀਟ ਬਣ ਗਈ ਹੈ। ਨਤੀਜੇ ਭਾਵੇਂ ਕੋਈ ਵੀ ਹੋਣ, ਪਰ ਸਿੱਧੂ ਘਿਰ ਕੇ ਰਹਿ ਗਏ ਹਨ ਅਤੇ ਅਕਾਲੀ ਦਲ ਦੀ ਇਸ ਪਹਿਲਕਦਮੀ ਨੂੰ ਉਸਦਾ ਕਦ ਵੱਡਾ ਕਰ ਦਿੱਤਾ ਹੈ।

Last Updated : Jan 28, 2022, 11:38 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.