ETV Bharat / city

ਸੀਐੱਮ ਚੰਨੀ ਨੇ ਆਪਣੀ ਸਰਕਾਰ ਦਾ 100 ਦਿਨ ਦਾ ਰਿਪੋਰਟ ਕਾਰਡ ਕੀਤਾ ਪੇਸ਼ - ਸਰਕਾਰ ਦਾ 100 ਦਿਨ ਦਾ ਰਿਪੋਰਟ ਕਾਰਡ

ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਆਪਣੀ ਸਰਕਾਰ ਦੇ 100 ਦਿਨਾਂ ਦਾ ਰਿਪਰੋਟ ਕਾਰਡ ਬਾਰੇ ਜਾਣਕਾਰੀ ਦਿੱਤੀ। ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਵਿਜ਼ਨ ਪੰਜਾਬ ਦੀ ਕਾਇਆ ਕਲਪ ਕਰਨਾ ਅਤੇ ਆਪਣੇ ਲੋਕਾਂ ਦੀ ਸੇਵਾ ਕਰਨਾ ਹੈ।

ਚਰਨਜੀਤ ਸਿੰਘ ਚੰਨੀ ਦੀ ਪ੍ਰੈਸ ਕਾਨਫਰੰਸ
ਚਰਨਜੀਤ ਸਿੰਘ ਚੰਨੀ ਦੀ ਪ੍ਰੈਸ ਕਾਨਫਰੰਸ
author img

By

Published : Jan 1, 2022, 4:36 PM IST

Updated : Jan 1, 2022, 5:12 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਸਰਕਾਰ ਦਾ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਾਬਕਾ ਸਰਕਾਰ ਵੱਲੋਂ ਲਿਆਏ ਗਏ ਬਿਜਲੀ ਸਮਝੌਤਿਆਂ ਨੂੰ ਰੱਦ ਕੀਤਾ ਜੋ ਕਿ ਬਿਜਲੀ ਕੰਪਨੀਆਂ ਦੇ ਹੱਕ ਚ ਸੀ। ਆਮ ਲੋਕਾਂ ਨੂੰ ਬਿਜਲੀ ਦੇ ਬਿੱਲ ਭਰਨ ਤੋਂ ਬਾਅਦ ਕੁਝ ਨਹੀਂ ਬਚਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ ਕੀਤਾ। ਜਿਸਦਾ ਫਾਇਦਾ ਤਕਰੀਬਨ 20 ਲੱਖ ਪਰਿਵਾਰਾਂ ਨੂੰ ਹੋਇਆ।

  • My sole vision is to transform Punjab & serve my people. During my tenure of 100 days, #LokaanDiSarkar took 100 pro-people decisions for the welfare of Punjabis.
    This thread includes decisions 1 to 24 pic.twitter.com/zeHfIeMKwh

    — Charanjit S Channi (@CHARANJITCHANNI) January 1, 2022 " class="align-text-top noRightClick twitterSection" data=" ">

100 ਦਿਨਾਂ ਦਾ ਰਿਪੋਰਟ ਕਾਰਡ ਬਾਰੇ ਦੱਸਦੇ ਹੋਏ ਸੀਐੱਮ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਦੀ ਟੰਕੀਆਂ ਦੇ ਬਿਲਾਂ ਨੂੰ ਉਨ੍ਹਾਂ ਵੱਲੋਂ ਦੇ ਦਿੱਤਾ ਗਿਆ ਹੈ, ਉਨ੍ਹਾਂ ਵੱਲੋਂ ਤਕਰੀਬਨ 1168 ਕਰੋੜ ਪਿੰਡਾਂ ਅਤੇ 700 ਕਰੋੜ ਸ਼ਹਿਰਾਂ ਦਾ ਬਿੱਲ ਮੁਆਫ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਰਾਮਾਇਣ ਭਗਵਤ ਗੀਤਾ ਅਤੇ ਮਹਾਭਾਰਤ ਦੇ ਲਈ ਸਟਡੀ ਸੈਂਟਰ ਪਟਿਆਲਾ ਚ ਖੋਲ੍ਹਿਆ ਜਾ ਰਿਹਾ ਹੈ ਜਿਸ ਦੇ ਲਈ ਉਨ੍ਹਾਂ ਨੇ ਪੈਸੇ ਜਾਰੀ ਕਰ ਦਿੱਤੇ ਹਨ।

ਸੀਐੱਮ ਚੰਨੀ ਨੇ ਕਿਹਾ ਕਿ ਰੇਤ ਦੇ ਰੇਟ 5 ਰੁਪਏ ਖੱਡ ਕਰ ਦਿੱਤੇ ਗਏ ਹਨ ਪਰ ਅਜਿਹਾ ਨਾ ਹੋਣ ਤੇ ਉਨ੍ਹਾਂ ਨੂੰ ਸਿੱਧੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਵੀਡੀਓ ਬਣਾ ਕੇ ਦੇਣ ਵਾਲੇ ਨੂੰ 25 ਹਜ਼ਾਰ ਰੁਪਏ ਸਾਡੇ ਵੱਲੋਂ ਦਿੱਤੇ ਜਾਣਗੇ। ਜੋ ਜਿਆਦਾ ਪੈਸੇ ਲਵੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਸੀਐੱਮ ਚੰਨੀ ਦੇਣਗੇ ਧਰਨਾ

ਕਰਮਚਾਰੀਆਂ ਨੂੰ ਲੈ ਕੇ ਸੀਐੱਮ ਚੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ 36 ਹਜ਼ਾਰ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਜਾ ਚੁੱਕਿਆ ਹੈ ਅਤੇ ਰਾਜਪਾਲ ਦੇ ਕੋਲ ਫਾਈਲ ਪੈਂਡਿੰਗ ਹੈ। ਰਾਜਨੀਤੀ ਦੇ ਚੱਲਦੇ ਭਾਜਪਾ ਦਾ ਇਸਦੇ ਪਿੱਛੇ ਦਬਾਅ ਹੈ। ਮੁੱਖ ਸਕੱਤਰ ਵੀ ਰਾਜਪਾਲ ਨਾਲ ਮਿਲ ਚੁੱਕੇ ਹਨ ਜਦਕਿ ਉਨ੍ਹਾਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੋਮਵਾਰ ਨੂੰ ਉਹ ਮੰਤਰੀਆਂ ਦੇ ਨਾਲ ਜਾਣਗੇ ਜੇਕਰ ਫੈਸਲਾ ਨਹੀਂ ਹੁੰਦਾ ਤਾਂ ਉਹ ਧਰਨੇ ’ਤੇ (Punjab CM threatens dharna against governor) ਬੈਠਣਗੇ।

ਇਹ ਵੀ ਪੜੋ: ਲੁਧਿਆਣਾ ਬੰਬ ਧਮਾਕਾ: ਰਣਜੀਤ ਚੀਤਾ ਅਤੇ ਸੁਖਵਿੰਦਰ ਸਿੰਘ ਨੂੰ ਪੇਸ਼ ਕਰ ਮੁੜ ਕੀਤਾ ਰਿਮਾਂਡ ਹਾਸਿਲ

ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ

ਸੀਐੱਮ ਚਰਨਜੀਤ ਸਿੰਘ ਚੰਨੀ ਨੇ ਸਫਰ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਭਾਵੇਂ ਪ੍ਰਾਈਵੇਟ ਅਤੇ ਸਰਕਾਰ ਕਾਲਜਾਂ ਅਤੇ ਯੂਨੀਵਰਸਿਟੀ ਚ ਪੜਨ ਵਾਲੇ ਵਿਦਿਆਰਥੀ ਹੁਣ ਬੱਸ ਚ ਸਫਰ ਬਿਨਾਂ ਪਾਸ ਦੇ ਆਪਣਾ ਆਈ ਕਾਰਡ ਦਿਖਾ ਕੇ ਕਰ ਸਕਣਗੇ।

Last Updated : Jan 1, 2022, 5:12 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.