ETV Bharat / city

25 ਸਰਕਾਰੀ ਹਸਪਤਾਲਾਂ ’ਚ ਸਥਾਪਤ ਕੀਤੇ ਜਾਣਗੇ MRI, CT Centres- ਬਲਬੀਰ ਸਿੱਧੂ - ਚੰਡੀਗੜ੍ਹ

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਡਾਇਰਨੌਸਟਿਕ ਸੇਵਾਵਾਂ ਦੇ ਕੇਂਦਰ 22 ਜ਼ਿਲ੍ਹਾ ਹਸਪਤਾਲਾਂ ਅਤੇ ਖੰਨਾ, ਫਗਵਾੜਾ, ਰਾਜਪੁਰਾ ਦੇ 3 ਸਬ ਡਵੀਜ਼ਨਲ ਹਸਪਤਾਲਾਂ ਵਿੱਚ ਸਥਾਪਤ ਕੀਤੇ ਜਾਣਗੇ।

25 ਸਰਕਾਰੀ ਹਸਪਤਾਲਾਂ ’ਚ ਸਥਾਪਤ ਕੀਤੇ ਜਾਣਗੇ MRI, CT Centres- ਬਲਬੀਰ ਸਿੱਧੂ

author img

By

Published : Jul 16, 2021, 12:59 PM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੋੜਵੰਦ ਮਰੀਜ਼ਾਂ ਲਈ 25 ਸਰਕਾਰੀ ਹਸਪਤਾਲਾਂ ਵਿਚ ਜਨਤਕ ਨਿੱਜੀ ਭਾਈਵਾਲੀ ਦੇ ਆਧਾਰ ’ਤੇ ਇਕ ਛੱਤ ਹੇਠ ਐਮਆਰਆਈ, ਸੀਟੀ ਅਤੇ ਪੈਥੋਲੋਜੀ ਦੇ ਸਾਰੇ ਜ਼ਰੂਰੀ ਟੈਸਟਾਂ ਦੀ ਸਹੂਲਤ ਦੇਣ ਲਈ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਸੂਬੇ ’ਚ ਅਜਿਹੀਆਂ ਡਾਇਗਨੌਸਟਿਕ ਸੇਵਾਵਾਂ ਜ਼ਿਆਦਾਤਰ ਨਿੱਜੀ ਖੇਤਰ ਵਿੱਚ ਉਪਲੱਬਧ ਹਨ।

25 ਸਰਕਾਰੀ ਹਸਪਤਾਲਾਂ ’ਚ ਸਥਾਪਤ ਕੀਤੇ ਜਾਣਗੇ MRI, CT Centres- ਬਲਬੀਰ ਸਿੱਧੂ
25 ਸਰਕਾਰੀ ਹਸਪਤਾਲਾਂ ’ਚ ਸਥਾਪਤ ਕੀਤੇ ਜਾਣਗੇ MRI, CT Centres- ਬਲਬੀਰ ਸਿੱਧੂ

ਇਸ ਸਬੰਧ ’ਚ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਡਾਇਰਨੌਸਟਿਕ ਸੇਵਾਵਾਂ ਦੇ ਕੇਂਦਰ 22 ਜ਼ਿਲ੍ਹਾ ਹਸਪਤਾਲਾਂ ਅਤੇ ਖੰਨਾ, ਫਗਵਾੜਾ, ਰਾਜਪੁਰਾ ਦੇ 3 ਸਬ ਡਵੀਜ਼ਨਲ ਹਸਪਤਾਲਾਂ ਵਿੱਚ ਸਥਾਪਤ ਕੀਤੇ ਜਾਣਗੇ। ਇਨ੍ਹਾਂ ਸਹੂਲਤਾਂ ਦੀ ਉਪਲੱਬਧਤਾ ਤੋਂ ਬਾਅਦ ਲੋਕਾਂ ਨੂੰ ਨਿੱਜੀ ਹਸਪਤਾਲਾਂ ਚ ਭਾਰੀ ਖਰਚਾਂ ਨਹੀਂ ਕਰਨਾ ਪਵੇਗਾ।

ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਜਰੂਰਤਾਂ ਨੂੰ ਵੇਖਦੇ ਹੋਏ ਅਤੇ ਸੂਬੇ ਭਰ ਚ ਨਿਰਧਾਰਤ ਰੇਟਾਂ ਤੇ ਸਾਰੇ ਟੈਸਟ ਮੁਹੱਈਆ ਕਰਵਾਉਣ ਲਈ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਹ ਸਾਰੇ ਟੈਸਟ ਜੋ ਪਹਿਲਾਂ ਹੀ ਸਰਕਾਰੀ ਲੈਬਾਟਰੀਆਂ ਵਿੱਚ ਮੁਫਤ ਕੀਤੇ ਜਾ ਰਹੇ ਹਨ, ਜਲਦ ਹੀ ਉਪਲੱਬਧ ਹੋਣਗੇ।

ਪ੍ਰਾਜੈਕਟਾਂ ਚ ਕੀਤੀਆਂ ਗਈਆਂ ਭਾਰੀ ਛੋਟਾਂ ਬਾਰੇ ਜਿਕਰ ਕਰਦੇ ਹੋਏ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਹੋਰਨਾਂ ਰਾਜਾਂ ਚ ਚੱਲ ਰਹੇ ਅਜਿਹੇ ਪੀਪੀਪੀ ਪ੍ਰੋਜੈਕਟਾਂ ਦੀ ਤੁਲਨਾਂ ਚ ਸਭ ਤੋਂ ਅੱਗੇ ਹੈ। ਹਾਲਾਂਕਿ, ਰਾਜ ਦੇ ਪੀਪੀਪੀ ਪ੍ਰੋਜੈਕਟ ਦੇ ਤਹਿਤ ਸੀ.ਟੀ. ਐਮਆਰਆਈ ਅਤੇ ਪੈਥੋਲੋਜੀਕਲ ਸੇਵਾਵਾਂ ਦੀਆਂ ਦਰਾਂ ਦੇਸ਼ ਵਿੱਚ ਸਭ ਤੋਂ ਘੱਟ ਹੋਣ ਦੀ ਉਮੀਦ ਹੈ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਕਿਫਾਇਤੀ ਕੀਮਤਾਂ ’ਤੇ ਇਹ ਮਿਆਰੀ ਸੇਵਾਵਾਂ ਦੇਣ ਦੀ ਵਿਵਸਥਾ ਨਾਲ ਸੂਬੇ ਦੇ ਲੋਕਾਂ ਨੂੰ ਕਾਫ਼ੀ ਲਾਭ ਮਿਲੇਗਾ।

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਸਿਰਫ ਸਰਕਾਰੀ ਮੈਡੀਕਲ ਕਾਲਜ ਸੀਟੀ ਅਤੇ ਐਮਆਰਆਈ ਦੀਆਂ ਐਡਵਾਂਸ ਰੇਡੀਓਲੌਜੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਜ਼ਿਲ੍ਹਾ ਹਸਪਤਾਲਾਂ ਅਤੇ ਸਬ-ਡਵੀਜ਼ਨਲ ਹਸਪਤਾਲ (ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਧੀਨ) ਕੋਲ ਇਨ੍ਹਾਂ ਉੱਚ ਪੱਧਰੀ ਸੀਟੀ ਅਤੇ ਐਮਆਰਆਈ ਸਹੂਲਤਾਂ ਦੀ ਘਾਟ ਹੈ ਅਤੇ ਸਿਰਫ ਦੋ ਹਸਪਤਾਲਾਂ ਜ਼ਿਲ੍ਹਾ ਹਸਪਤਾਲ ਜਲੰਧਰ ਅਤੇ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਕੋਲ ਸੀਟੀ ਮਸ਼ੀਨਾਂ ਹਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਸੂਬੇ ਚ ਜਿਆਦਾਤਰ ਡਾਇਗਨੌਸਟਿਕ ਸੇਵਾਵਾਂ ਨਿੱਜੀ ਖੇਤਰ ਵਿੱਚ ਹੀ ਮੌਜੂਦ ਹਨ। ਜਦੋਂ ਕਿ ਇਹ ਟੈਸਟ ਆਮ ਜਨਤਾ ਦੇ ਪਹੁੰਚ ਤੋਂ ਬਾਹਰ ਹਨ ਅਤੇ ਸੂਬੇ ਦੇ ਕੁਝ ਚੋਣਵੇਂ ਸ਼ਹਿਰਾਂ ਵਿੱਚ ਹੀ ਮੁਹੱਈਆ ਹਨ। ਇਹ ਪ੍ਰਾਜੈਕਟ ਮਾਰਕੀਟ ਦੀ ਖੋਜ ਅਤੇ ਸਮੀਖਿਆ `ਤੇ ਅਧਾਰਿਤ ਹੈ ਜਿਸਦਾ ਟੀਚਾ ਆਮ ਲੋਕਾਂ ਨੂੰ ਕਿਫ਼ਾਇਤੀ ਕੀਮਤਾਂ ’ਤੇ ਡਾਇਗਨੌਸਟਿਕ ਸੇਵਾਵਾਂ ਮੁਹੱਈਆ ਕਰਵਾਉਣਾ ਹੈ।

ਦੂਜੇ ਪਾਸੇ ਪ੍ਰਮੁੱਖ ਸਕੱਤਰ ਹੁਸਨਾ ਲਾਲ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਮੰਤਵ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਤਿੰਨ ਸਬ ਡਵੀਜ਼ਨਲ ਹਸਪਤਾਲਾਂ ਵਿੱਚ ਮਜ਼ਬੂਤ ਰੇਡੀਓ ਡਾਇਗਨੌਸਟਿਕ ਪ੍ਰਣਾਲੀ ਨੂੰ ਸਥਾਪਤ ਕਰਨਾ ਹੈ। 25 ਹਸਪਤਾਲਾਂ ਨੂੰ 6 ਕਲੱਸਟਰਾਂ ਵਿੱਚ ਵੰਡਿਆ ਜਾਵੇਗਾ ਅਤੇ ਹਰ ਕਲੱਸਟਰ ਦੇ ਇੱਕ ਹਸਪਤਾਲ ਵਿੱਚ ਇੱਕ ਐਮਆਰਆਈ ਅਤੇ ਸੀਟੀ ਸੈਂਟਰ ਅਤੇ ਹੋਰ ਹਸਪਤਾਲਾਂ ਵਿੱਚ ਸਿਰਫ ਸੀਟੀ ਸਹੂਲਤ ਦੀ ਹੀ ਸੇਵਾ ਮੁਹੱਈਆ ਹੋਵੇਗੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਸੀਜੀਐਚਐਸ ਕੀਮਤਾਂ ’ਤੇ 36 ਫੀਸਦੀ ਤੋਂ 48 ਫੀਸਦੀ ਛੋਟ ਦਿੱਤੀ ਜਾਵੇਗੀ ਅਤੇ ਸੂਬੇ ਦੇ ਲੋਕ ਹੁਣ ਰੇਡੀਓ ਡਾਇਗਨੌਸਟਿਕ ਸੇਵਾਵਾਂ ’ਤੇ ਸਭ ਤੋਂ ਜ਼ਿਆਦਾ ਸਬਸਿਡੀ ਹਾਸਲ ਕਰਨ ਦੇ ਯੋਗ ਹੋਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਿੱਜੀ ਖੇਤਰ ਦੀ ਕਾਰਗੁਜ਼ਾਰੀ `ਤੇ ਨਿਗਰਾਨੀ ਰੱਖਣ ਲਈ ਜਨਤਕ ਨਿੱਜੀ ਭਾਈਵਾਲੀ ਦੇ ਆਧਾਰ `ਤੇ ਇੱਕ ਮਜ਼ਬੂਤ ਪ੍ਰਣਾਲੀ ਸਥਾਪਤ ਕੀਤੀ ਗਈ ਹੈ ਤਾਂ ਜੋ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜੋ: ਕੈਪਟਨ-ਸਿੱਧੂ ਕਲੇਸ਼ Live Update: ਨਵਜੋਤ ਸਿੱਧੂ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ

ETV Bharat Logo

Copyright © 2025 Ushodaya Enterprises Pvt. Ltd., All Rights Reserved.