ETV Bharat / city

ਕੋਰੋਨਾ ਕਾਲ 'ਚ ਇਨਸਾਨੀਅਤ ਦੀ ਮਿਸਾਲ ਬਣੀ ਮੋਨਿਕਾ - ਕੋਰੋਨਾ ਪੀੜਤਾਂ ਤੇ ਲੋੜਵੰਦਾਂ ਦੀ ਮਦਦ

ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਅਜਿਹੇ ਸਮੇਂ 'ਚ ਲੌਕਡਾਊਨ ਦੌਰਾਨ ਦਿਹਾੜੀ ਕਰਨ ਵਾਲੇ ਮਜ਼ਦੂਰ ਪਰਿਵਾਰ ਤੇ ਕੋਰੋਨਾ ਪੀੜਤ ਪਰਿਵਾਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਦੀ ਮੋਨਿਕਾ ਅਰੋੜਾ ਆਪਣੇ ਪਰਿਵਾਰ ਨਾਲ ਲੋਕਾਂ ਦੀ ਮਦਦ ਕਰਕੇ ਇਨਸਾਨੀਅਤ ਦੀ ਵੱਡੀ ਮਿਸਾਲ ਪੇਸ਼ ਕਰ ਰਹੀ ਹੈ। ਉਹ ਰੋਜ਼ਾਨਾ ਦੋਨੋਂ ਵਕਤ ਕੋਰੋਨਾ ਪੀੜਤਾਂ ਤੇ ਪਰਿਵਾਰਾਂ ਸਮੇਤ ਲੋੜਵੰਦ ਲੋਕਾਂ ਨੂੰ ਖਾਣਾ ਮੁਹੱਇਆ ਕਰਵਾ ਰਹੀ ਹੈ।

ਮਨੁੱਖਤਾ ਦੀ ਸੇਵਾ
ਮਨੁੱਖਤਾ ਦੀ ਸੇਵਾ
author img

By

Published : May 8, 2021, 6:51 PM IST

Updated : May 8, 2021, 8:15 PM IST

ਚੰਡੀਗੜ੍ਹ : ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਵੀਕੈਂਡ ਲੌਕਡਾਊਨ ਤੇ ਨਾਇਟ ਕਰਫਿਊ ਲਗਾਇਆ ਗਿਆ ਹੈ। ਕੋਰੋਨਾ ਤੋਂ ਬਚਾਅ ਲਈ ਜਿਥੇ ਲੌਕਡਾਊਨ ਲਾਉਣਾ ਜ਼ਰੂਰੀ ਹੈ, ਉਥੇ ਹੀ ਰੋਜ਼ਾਨਾ ਕਮਾਈ ਕਰ ਖਾਣ ਵਾਲੇ ਲੋਕ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੋਰੋਨਾ ਕਾਲ 'ਚ ਇਨਸਾਨੀਅਤ ਦੀ ਮਿਸਾਲ ਬਣੀ ਮੋਨਿਕਾ

ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਈ ਮੋਨਿਕਾ

ਕੋਰੋਨਾ ਦੇ ਇਨ੍ਹਾਂ ਮੁਸ਼ਕਲ ਹਲਾਤ 'ਚ ਚੰਡੀਗੜ੍ਹ ਦੀ ਇੱਕ ਸਮਾਜ ਸੇਵੀ ਮਹਿਲਾ ਮੋਨਿਕਾ ਅਰੋੜਾ ਆਪਣੇ ਪਰਿਵਾਰ ਨਾਲ ਕੋਰੋਨਾ ਮਰੀਜ਼ਾਂ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਈ। ਮੋਨਿਕਾ ਨੇ ਦੱਸਿਆ ਕਿ ਬੀਤੇ ਸਾਲ ਲੌਕਡਾਊਨ ਦੌਰਾਨ ਮਜ਼ਦੂਰੀ ਕਰਨ ਵਾਲਿਆਂ ਤੇ ਹੋਰਨਾਂ ਲੋਕਾਂ ਲਈ ਔਖਾ ਸਮਾਂ ਸੀ, ਪਰ ਹੁਣ ਮੁੜ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਕਈ ਲੋਕਾਂ ਦਾ ਪੂਰਾ ਪਰਿਵਾਰ ਕੋਰੋਨਾ ਪੀੜਤ ਹੈ। ਇਸ ਲਈ ਉਨ੍ਹਾਂ ਲੋਕਾਂ ਦੀ ਮਦਦ ਲਈ ਉਹ ਆਪਣੇ ਪਰਿਵਾਰ ਸਣੇ ਕੋਰੋਨਾ ਮਰੀਜ਼ਾਂ ਤੇ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਉਹ ਤੇ ਉਨ੍ਹਾਂ ਪਰਿਵਾਰ ਰੋਜ਼ਾਨਾ ਦੋ ਸਮੇਂ ਦਾ ਖਾਣਾ ਤਿਆਰ ਕਰਦੇ ਹਨ। ਇਹ ਖਾਣਾ ਉਹ ਕੋਰੋਨਾ ਮਰੀਜ਼ਾਂ ਦੇ ਘਰ ਤੱਕ ਪਹੁੰਚਾਉਦੇ ਹਨ। ਇਸ ਤੋਂ ਇਲਾਵਾ ਉਹ ਮਿਹਨਤ -ਮਜ਼ਦੂਰੀ ਕਰਨ ਵਾਲੇ ਲੋੜਵੰਦ ਲੋਕਾਂ ਨੂੰ ਵੀ ਖਾਣਾ ਵੰਡਣ ਜਾਂਦੇ ਹਨ ਤਾਂ ਜੋ ਮਹਾਂਮਾਰੀ ਦੇ ਸਮੇਂ ਵਿੱਚ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ।ਇਸ ਤੋਂ ਇਲਾਵਾ ਕੋਰੋਨਾ ਮਰੀਜ਼ਾਂ ਲਈ ਵਿਸ਼ੇਸ਼ ਤੌਰ 'ਤੇ ਪੌਸ਼ਟਿਕ ਖਾਣਾ ਤਿਆਰ ਕੀਤਾ ਜਾਂਦਾ ਹੈ। ਮੋਨਿਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਰਨਾਂ ਕੁੱਝ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ। ਮੋਨਿਕਾ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਸਾਨੂੰ ਸਭ ਨੂੰ ਇਨਸਾਨੀਅਤ ਦੇ ਮੱਦੇਨਜ਼ਰ ਆਪਣੇ ਨੇੜਲੇ ਲੋੜਵੰਦ ਲੋਕਾਂ, ਬਜ਼ੁਰਗਾਂ ਅਤੇ ਕੋਰੋਨਾ ਪੀੜਤ ਪਰਿਵਾਰਾਂ ਦਾ ਖਿਆਲ ਰੱਖਣਾ ਚਾਹੀਦਾ ਹੈ।

ਇਸ ਦੌਰਾਨ ਕੁੱਝ ਲੋੜਵੰਦ ਲੋਕਾਂ ਨੇ ਦੱਸਿਆ ਕਿ ਲੌਕਡਾਊਨ ਅਤੇ ਨਾਇਟ ਕਰਫਿਊ ਦੇ ਚਲਦੇ ਉਨ੍ਹਾਂ ਦੀ ਕਮਾਈ ਨਹੀਂ ਹੋ ਪਾ ਰਹੀ। ਪਹਿਲਾਂ ਉਹ ਰੋਜ਼ ਕਮਾਂਉਦੇ ਤੇ ਖਾਂਦੇ ਸੀ, ਪਰ ਹੁਣ ਪੁਲਿਸ ਉਨ੍ਹਾਂ ਨੂੰ ਦਿਹਾੜੀ ਕਰਨ ਜਾਣ ਤੋਂ ਰੋਕਦੀ ਹੈ। ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ। ਅਜਿਹੇ ਸਮੇਂ 'ਚ ਸਰਕਾਰਾਂ ਵੱਲੋਂ ਵੀ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਹੈ, ਪਰ ਸਮਾਜ ਸੇਵੀਆਂ ਵੱਲੋਂ ਦਿੱਤੀ ਜਾ ਰਹੀ ਮਦਦ ਨਾਲ ਉਹ ਖੁਸ਼ ਹਨ।

Last Updated : May 8, 2021, 8:15 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.