ਪਠਾਨਕੋਟ: ਮਾਈਨਿੰਗ ਵਿਭਾਗ ਵੱਲੋਂ ਬਾਹਰੀ ਸੂਬਿਆਂ ਤੋਂ ਪੰਜਾਬ 'ਚ ਦਾਖ਼ਲ ਹੋਣ ਵਾਲੀਆਂ ਰੇਤ ਬਜਰੀ ਦੀ ਗੱਡੀਆਂ ਫੜੀਆਂ ਗਈਆਂ ਹਨ। ਇਹ ਰੇਤ ਬਜਰੀ ਦੀਆਂ ਗੱਡੀਆਂ ਪੰਜਾਬ 'ਚ ਨਜਾਇਜ਼ ਤਰੀਕੇ ਨਾਲ ਦਾਖ਼ਲ ਹੋ ਰਹੀਆਂ ਸੀ।
ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਹਿਮਾਚਲ ਸੀਮਾ ਦੇ ਰਸਤੇ ਹਿਮਾਚਲ ਤੋਂ ਪੰਜਾਬ ਦਾਖ਼ਲ ਹੋਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਜਦ ਉਨ੍ਹਾਂ ਤੋਂ ਹਿਮਾਚਲ ਪਾਲਿਸੀ ਦੇ ਤਹਿਤ ਐਕਸ ਫਾਰਮ ਮੰਗਿਆ ਤਾਂ ਟਰੱਕ ਡਰਾਈਵਰ ਅਤੇ ਕ੍ਰੈਸ਼ਰ ਮਾਲਿਕ ਸਹੀ ਦਸਤਾਵੇਜ਼ ਨਹੀਂ ਵਿਖਾ ਸਕੇ ਜਿਸਦੇ ਚੱਲਦੇ ਮਾਈਨਿੰਗ ਵਿਭਾਗ ਵੱਲੋਂ ਉਨ੍ਹਾਂ ਦੀਆਂ ਗੱਡੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੀ ਮੁੜ ਫਿਸਲੀ ਜ਼ੁਬਾਨ, 1984 ਸਿੱਖ ਕਤੇਲਾਮ 'ਤੇ ਦਿੱਤਾ ਇਹ ਬਿਆਨ
ਇਸ ਬਾਰੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਹਿਮਾਚਲ ਪਾਲਿਸੀ ਦੇ ਤਹਿਤ ਜੇਕਰ ਕਿਸੇ ਵੀ ਰੇਤ ਬਜਰੀ ਦੀ ਗੱਡੀ ਪੰਜਾਬ 'ਚ ਦਾਖ਼ਲ ਹੁੰਦੀ ਹੈ ਤਾਂ ਉਹ ਐਕਸ ਫਾਰਮ ਦੇ ਨਾਲ ਪੰਜਾਬ ਦੀ ਹੱਦ 'ਚ ਦਾਖਲ ਹੋਵੇਗੀ ਪਰ ਅੱਜ ਜਿਸ ਵੀ ਗੱਡੀ ਨੂੰ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਹ ਗਲਤ ਤਰੀਕੇ ਨਾਲ ਪੰਜਾਬ ਹਿਮਾਚਲ ਬਾਰਡਰ 'ਤੇ ਚੱਕੀ ਦਰਿਆ ਦੇ ਰਸਤੇ ਦਾਖ਼ਲ ਹੋ ਰਹੀ ਸੀ ਜਿਨ੍ਹਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਾਈ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪੁਲਿਸ ਇਸ ਬਾਰੇ ਕਾਰਵਾਈ ਦੀ ਗੱਲ ਕਰ ਰਹੀ ਹੈ।