ETV Bharat / city

ਚੰਨੀ ਨਾਲ ਕਿਸਾਨਾਂ ਦੀ ਮੀਟਿੰਗ 'ਚ ਇਹਨ੍ਹਾਂ ਗੱਲਾਂ 'ਤੇ ਹੋਈ ਚਰਚਾ - discussion on these issue

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨਾਲ ਮੀਟਿੰਗ ਦੌਰਾਨ ਕਿਹਾ ਹੈ ਕਿ ਖੇਤ ਮਜਦੂਰਾਂ ਤੇ ਕਿਸਾਨਾਂ ਲਈ ਪੈਨਸ਼ਨ ਸਕੀਮ ਲਿਆਂਦੀ ਜਾਵੇਗੀ। 32 ਕਿਸਾਨ ਜਥੇਬੰਦੀਆਂ ਦੀ ਚੰਨੀ ਨਾਲ ਮੀਟਿੰਗ ਖਤਮ ਹੋਣ ਉਪਰੰਤ ਰਾਜੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ ਹੈ।

ਚੰਨੀ ਨਾਲ ਕਿਸਾਨਾਂ ਦੀ ਮੀਟਿੰਗ 'ਚ ਇਹਨ੍ਹਾਂ ਗੱਲਾਂ 'ਤੇ ਹੋਈ ਚਰਚਾ

author img

By

Published : Nov 17, 2021, 3:32 PM IST

Updated : Nov 17, 2021, 6:14 PM IST

ਚੰਡੀਗੜ੍ਹ: ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਖੇਤ ਮਜਦੂਰਾਂ ਲਈ ਪੈਨਸ਼ਨ ਸਕੀਮ ਲਿਆਏਗੀ। ਹਾਲਾਂਕਿ ਸਰਕਾਰ ਇਸ ਬਾਰੇ ਡਰਾਫਟ ਤਿਆਰ ਕਰੇਗੀ ਤੇ ਇਹ ਵੇਖਿਆ ਜਾਵੇਗਾ ਕਿ ਸਰਕਾਰ ਕਿਸਾਨ ਨੂੰ 60 ਸਾਲ ਦੀ ਉਮਰ ਤੋਂ ਬਾਅਦ ਕਿੰਨੀ ਪੈਨਸ਼ਨ ਦੇ ਸਕੇਗੀ। ਹਾਲਾਂਕਿ ਬੁਢਾਪਾ ਪੈਨਸ਼ਨ ਪੰਜਾਬ ਵਿੱਚ ਦਿੱਤੀ ਜਾਂਦੀ ਹੈ ਪਰ ਕਿਸਾਨਾਂ ਨੇ 60 ਸਾਲ ਦੀ ਉਮਰ ਤੋਂ ਬਾਅਦ 10 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੀ ਮੰਗ ਸਰਕਾਰ ਮੁਹਰੇ ਰੱਖੀ ਹੈ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਮੁਤਾਬਕ ਸਰਕਾਰ ਨੇ ਇਸ ’ਤੇ ਹਾਂ ਪੱਖੀ ਹੁੰਗਾਰਾ ਭਰਦਿਆਂ ਇਸ ਬਾਰੇ ਛੇਤੀ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਹੈ।

ਚੰਡੀਗੜ੍ਹ 'ਚ 32 ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਕਿਸ਼ਾਨਾਂ 'ਤੇ ਚੰਨੀ ਵਿਚਾਲੇ ਅਹਿਮ ਮੁੱਦਿਆਂ ਤੇ ਗੱਲਬਾਤ ਹੋਈ, ਕਿਸਾਨਾਂ ਤੇ ਸਰਕਾਰ ਵਿਚਾਲੇ ਸੁਖਾਲੇ ਮਾਹੋਲ ਚ ਇਹ ਮੀਟਿੰਗ ਹੋਈ ਹੈ ਤੇ ਚੰਨੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ 'ਤੇ ਹੁੰਗਾਰਾ ਭਰਿਆ ਹੈ। ਇਸੇ ਦੌਰਾਨ ਕਿਸਾਨਾਂ ਲਈ ਪੈਨਸ਼ਨ ਸਕੀਮ ਲਿਆਉਣ ਦੀ ਵੱਡੀ ਗੱਲ ਸਾਹਮਣੇ ਆਈ ਹੈ।

ਇਨ੍ਹਾਂ ਮੁੱਖ ਮੰਗਾਂ 'ਤੇ ਹੋਈ ਚਰਚਾ

1. ਕਰਜਾ ਮਾਫੀ ਕੈਪਟਨ ਨੇ ਕਿਹਾ ਸੀ ਸਾਰਾ ਦਾ ਸਾਰਾ ਕਰਜਾ ਮਾਫ ਕੀਤਾ ਜਾਵੇਗਾ, ਚੰਨੀ ਕੋਲੋਂ ਜਵਾਬ ਮੰਗਿਆ ਕਿ ਉਹ ਕੀ ਕਰ ਰਹੇ ਹਨ

2. ਝੋਨੇ ਦੀ ਅਦਾਇਗੀ 70 ਹਜਾਰ ਕਿਸਾਨਾਂ ਦੀ ਅਦਾਇਗੀ ਰੁਕੀ, ਫਰਦ ਵਾਲਾ ਫਾਰਮੁਲਾ ਖੜ੍ਹਾ ਕੀਤਾ ਹੈ, ਇਹ ਵੱਡੀ ਸਮੱਸਿਆ ਹੈ, ਇਹ ਮਸਲਾ ਹੱਲ ਕੀਤਾ ਜਾਣਾ ਚਾਹੀਦਾ ਹੈ

3. ਡੀਏਪੀ ਖਾਦ ਨਾ ਮਿਲਣ ਕਾਰਨ ਕਣਕ ਦੀ ਬਿਜਾਈ ਰੁਕੀ ਹੋਈ ਹੈ ਤੇ ਨਾਲ ਹੀ ਯੂਰੀਆ ਦੀ ਘਾਟ ਵੀ ਆ ਰਹੀ ਹੈ

4. ਗੁਲਾਬੀ ਸੂੰਡੀ ਨਾਲ ਨਰਮਾ ਖਾਧਾ ਗਿਆ, ਕੁਦਰਤੀ ਬਾਰਸਾਂ ਨਾਲ ਮਾਝੇ ਤੇ ਮਾਲਵੇ ਵਿੱਚ ਫਸਲਾ ਦਾ ਨੁਕਸਾਨ ਹੋਇਆ, ਉਸ ਦੀ ਭਰਪਾਈ ਦਾ ਮੁੱਦਾ ਚੁੱਕਿਆ

5. ਅੰਦੋਲਨ ਦੌਰਾਨ ਕਿਸਾਨਾਂ ’ਤੇ ਝੂਠੇ ਮਾਮਲੇ ਦਰਜ ਕੀਤੇ ਗਏ ਹੈ, ਉਨ੍ਹਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਨੌਕਰੀਆਂ ਦਿੱਤੀਆਂ ਜਾਣ।

6. ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਤੇ ਹੋਰ ਨਿਯੁਕਤੀ

7. ਬਿਜਲੀ ਬੋਰਡ ਵਿੱਚ ਭਰਤੀ ਵਿੱਚ ਦੂਜੇ ਸੂਬਿਆਂ ਤੋਂ ਸਬੰਧਤ ਹੈ, 80-20 ਰੇਸ਼ੋ ਦੀ ਮੰਗ ਕੀਤੀ ਹੈ ਯਾਨੀ 80 ਫੀਸਦੀ ਮੁਲਾਜਮ ਪੰਜਾਬ ਤੋਂ ਤੇ 20 ਫੀਸਦੀ ਬਾਹਰ ਤੋਂ ਭਰਤੀ ਕੀਤੇ ਜਾ ਸਕਦੇ ਹਨ। ਸਰਕਾਰ ਨੇ ਭਰਤੀ ਰੱਦ ਕਰਕੇ ਦੁਬਾਰਾ ਭਰਤੀ ਕਰਨ ਦੀ ਗੱਲ ਕਹੀ ਹੈ।

8. ਲੱਕੜ ਮੰਡੀ ਦੋਆਬੇ ਵਿੱਚ ਹੈ, ਦੋਸ਼ ਹੈ ਕਿ ਕਿਸਾਨਾਂ ਦੀ ਲੁੱਟ ਕਰਦੇ, ਆੜ੍ਹਤ ਕਿਸਾਨਾਂ ਤੋਂ ਵਸੂਲਦੇ ਹਨ, ਇਸ ਸਿਸਟਮ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ।

9. ਪੰਜਾਬ ਵਿੱਚੋਂ ਗੁਜਰਦੇ ਹਾਈਵੇ ਲਈ ਜਮੀਨ ਐਕੁਆਇਰ ਕਰਨ ਲਈ ਵੱਖੋ-ਵੱਖ ਪੈਮਾਨੇ ਹਨ। ਪਟਿਆਲਾ ਵਿੱਚ 60 ਲੱਖ ਰੁਪਏ ਏਕੜ ਮਿਲਦਾ ਹੈ ਤੇ ਮੋਗਾ ਵਿੱਚ 36-40 ਲੱਖ ਰੁਪਏ। ਸਰਕਾਰ ਤੋਂ ਮੁਆਵਜ਼ੇ ਵਿੱਚ ਇਕਸਾਰਤਾ ਦੀ ਮੰਗ ਕੀਤੀ ਗਈ ਹੈ।

10. ਕੈਪਟਨ ਸਰਕਾਰ ਨੇ ਗੰਨੇ ਦੀ ਕੀਮਤ ਵਿੱਚ ਵਾਧਾ ਕੀਤਾ ਸੀ ਪਰ ਇਹ ਪੂਰਾ ਨਹੀਂ ਮਿਲਿਆ, ਕਿਸਾਨਾਂ ਨੇ ਕਿਹਾ ਕਿ 360 ਰੁਪਏ ਪ੍ਰਤੀ ਕੁਇੰਟਲ ਪੂਰਾ ਪੱਲੇ ਪੈਣਾ ਚਾਹੀਦਾ ਹੈ।

11. ਕਿਸਾਨਾਂ ਦੀ ਪੈਨਸ਼ਨ 60 ਸਾਲ ਉਮਰ ਤੋਂ ਬਾਅਦ 10 ਹਜਾਰ ਰੁਪਏ ਪ੍ਰਤੀ ਮਹੀਨਾ ਦੀ ਮੰਗ ਰੱਖੀ ਗਈ ਹੈ।

12. ਏ.ਪੀ.ਮੀਟਰਡ਼ ਕੈਟਾਗਰੀ ਤਹਿਤ ਲਗਾਈਆਂ 500 ਮੋਟਰਾਂ ਦਾ ਕਿਸਾਨ ਨੂੰ ਆਉਂਦਾ ਸਲਾਨਾ 37000 ਰੁਪਏ ਦਾ ਬਿਲ ਮਾਫ ਕੀਤਾ ਜਾਵੇ।

13. ਮੱਕੀ ਦੀ ਫਸਲ ਸੁਕਾਉਣ ਲਈ ਮੰਡੀਆਂ ਵਿੱਚ ਡਰਾਇਰ ਲਗਾਏ ਜਾਣ

14. ਪਸ਼ੂ ਹਸਪਤਾਲ ਫਿਰੋਜਪੁਰ ਵਿਖੇ ਗਲਤ ਤਰੀਕੇ ਨਾਲ ਰੱਖਣ ਨਾਲ ਵੈਕਸੀਨ ਮਸ਼ੀਨ ਸੜਨ ਦੀ ਜਾਂਚ ਕਰਵਾਈ ਜਾਵੇ

15. ਦੁੱਧ ਦੀ ਪੈਦਾਵਾਰ ’ਤੇ ਲਗਾਤਾਰ ਵਧ ਰਹੀ ਲਾਗਤ ਦੇ ਮੱਦੇਨਜ਼ਰ ਦੁੱਧ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਜਾਵੇ।

16. ਸਬਜੀ ਉਤਪਾਦਕਾਂ ਨੂੰ ਦਿਨ ਵੇਲੇ ਮੰਗ ਮੁਤਾਬਕ ਬਿਜਲੀ ਦੀ ਨਿਰਵਿਘਨ ਸਪਲਾਈ ਨੀਅਤ ਬਣਾਈ ਜਾਵੇ।

17. ਖੇਤੀ ਖੋਜ ਕਾਰਜਾਂ ਲਈ ਲੋੜੀਂਦੇ ਫੰਡ ਜਾਰੀ ਕੀਤੇ ਜਾਣ।

18. ਪਰਾਗ ਕੰਪਨੀ ਵੱਲੋਂ ਵੇਚੇ ਨਕਲੀ ਬੀਜ ਮੋਗਾ ਵਿਖੇ 2000 ਏਕੜ ਝੋਨੇ ਦੀ ਫਸਲ ਖਰਾਬ ਹੋਣ ਦੀ ਜਾਂਚ ਹੋਵੇ ਤੇ ਮੁਆਵਜਾ ਮਿਲੇ।

3 ਘੰਟੇ ਤੱਕ ਇਹ ਮੀਟਿੰਗ ਚੱਲੀ। ਮੀਟਿੰਗ 'ਚ 18 ਮੁੱਦਿਆਂ 'ਤੇ ਚਰਚਾ ਕੀਤੀ ਗਈ। ਪੰਜਾਬ ਸਰਕਾਰ ਕਿਸਾਨੀ ਕਰਜ਼ਾ ਮੁਆਫੀ ਨੂੰ ਛੱਡ ਕੇ ਬਾਕੀ ਸਾਰੇ ਮੁੱਦਿਆਂ 'ਤੇ ਸਹਿਮਤ ਹੋ ਗਈ ਹੈ। ਕਿਸਾਨੀ ਕਰਜ਼ੇ ਨੂੰ ਲੈ ਕੇ ਵੀ ਚਰਚਾ ਹੋਈ ਹੈ।

Last Updated : Nov 17, 2021, 6:14 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.