ਚੰਡੀਗੜ੍ਹ: ਲੌਕਡਾਉਨ ਕਾਰਨ ਜਿਥੇ ਸਾਰਾ ਦੇਸ਼ ਬੰਦ ਹੈ, ਉਥੇ ਹੀ ਲੋਕਾਂ ਹੀ ਮਦਦ ਲਈ ਭਾਰਤੀ ਪੋਸਟ ਆਫਿਸ ਆਪਣਾ ਕੰਮ ਲਗਾਤਾਰ ਕਰ ਰਿਹਾ ਹੈ। ਭਾਰਤੀ ਪੋਸਟ ਆਫਿਸ ਦੇ ਖੁੱਲ੍ਹਾ ਹੋਣ ਨਾਲ ਕਈ ਜ਼ਰੂਰਤ ਮੰਦ ਲੋਕਾਂ ਨੂੰ ਮਦਦ ਮਿਲ ਰਹੀ ਹੈ।
ਕਰਫਿਊ ਕਾਰਨ ਪੀਜੀਆਈ ਵਿੱਚ ਗੰਭੀਰ ਬਿਮਾਰੀਆਂ ਦੇ ਇਲਾਜ ਕਰਵਾ ਰਹੇ ਮਰੀਜ਼ਾਂ ਲਈ ਵੀ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ, ਜਿਨ੍ਹਾਂ ਦੀ ਦਵਾਈਆਂ ਚੰਡੀਗੜ੍ਹ ਤੋਂ ਕੋਰੀਅਰ ਰਾਹੀਂ ਮਰੀਜ਼ਾਂ ਦੇ ਪਰਿਜਨ ਆਪਣੇ ਸੂਬਿਆਂ 'ਚ ਭੇਜ ਰਹੇ ਹਨ।
ਇਸ ਸਬੰਧੀ ਪੋਸਟ ਆਫਿਸ ਸੈਕਟਰ 17 ਵਿੱਚ ਕੋਰੀਅਰ ਕਰਵਾਉਣ ਆਏ ਵਿਅਕਤੀ ਨੇ ਦੱਸਿਆ ਕਿ ਕੋਰੀਅਰ ਕਰਵਾਉਣ ਦੇ ਲਈ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਤਕਰੀਬਨ 2 ਘੰਟੇ ਉਹ ਬਾਜ਼ਾਰ ਦੇ ਵਿੱਚ ਪਾਰਸਲ ਨੂੰ ਪੈਕਿੰਗ ਕਰਵਾਉਣ ਦੇ ਲਈ ਭਟਕਦੇ ਰਹੇ। ਉਨ੍ਹਾਂ ਨੂੰ ਕੋਈ ਦੁਕਾਨ ਨਹੀਂ ਮਿਲੀ ਜੇਕਰ ਕੋਈ ਦੁਕਾਨ ਖੁੱਲ੍ਹੀ ਮਿਲੀ ਤਾਂ ਉੱਥੇ ਉਨ੍ਹਾਂ ਨੂੰ ਜ਼ਰੂਰੀ ਸਾਮਾਨ ਨਹੀਂ ਮਿਲਿਆ ਅਤੇ ਇਨ੍ਹਾਂ ਦੇ ਰਿਸ਼ਤੇਦਾਰ ਦਾ ਦਿਲ ਦੀ ਬਿਮਾਰੀ ਦਾ ਇਲਾਜ ਪੀਜੀਆਈ ਤੋਂ ਚੱਲ ਰਿਹਾ ਹੈ। ਇਸ ਦੀ ਦਵਾਈ ਉਹ ਪਾਰਸਲ ਰਾਹੀਂ ਭੇਜ ਰਹੇ ਹਨ।
ਇਸ ਬਾਬਤ ਪੋਸਟ ਆਫਿਸ ਦੇ ਮੈਨੇਜਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਚੰਡੀਗੜ੍ਹ ਦੇ ਨੇੜਲੇ ਸੂਬਿਆਂ ਦੇ ਵਿੱਚ ਆਪਣੀਆਂ ਗੱਡੀਆਂ ਰਾਹੀਂ ਡਾਕ ਪਾਰਸਲ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਦਕਿ ਪੰਜ ਮੈਟਰੋ ਸੂਬਿਆਂ ਦੇ ਲਈ ਵੀ ਮੈਡੀਕਲ ਐਮਰਜੈਂਸੀ ਅਤੇ ਅਸੈਂਸ਼ੀਅਲ ਚੀਜ਼ਾਂ ਦੀ ਸਰਵਿਸ ਪਹੁੰਚਾਈ ਜਾ ਰਹੀ ਹੈ ਤੇ ਉਨ੍ਹਾਂ ਕੋਲ ਦਵਾਈਆਂ ਦੇ ਪਾਰਸਲ ਮਰੀਜ਼ਾਂ ਦੇ ਘਰ ਪਹੁੰਚਾਉਣ ਲਈ ਵੀ ਆ ਰਹੇ ਹਨ।
ਪੋਸਟ ਆਫਿਸ ਦੇ ਵੱਲੋਂ ਜ਼ਿਆਦਾਤਰ ਡਾਕ ਰੇਲਵੇ ਵਿਭਾਗ ਦੀ ਪੈਸੇਂਜਰ ਗੱਡੀਆਂ ਰਾਹੀਂ ਦੂਜੇ ਸੂਬਿਆਂ ਦੇ ਭੇਜੇ ਜਾਂਦੇ ਸਨ ਪਰ ਕੋਰੋਨਾ ਵਾਇਰਸ ਕਾਰਨ ਬੰਦ ਹੋਈ ਰੇਲ ਸਰਵਿਸ ਤੋਂ ਬਾਅਦ ਪੋਸਟ ਆਫਿਸ ਵੱਲੋਂ ਆਪਣੀਆਂ ਗੱਡੀਆਂ ਰਾਹੀਂ ਨੇੜਲੇ ਸੂਬਿਆਂ 'ਚ ਜਿੱਥੇ ਜ਼ਰੂਰੀ ਚੀਜ਼ਾਂ ਸਣੇ ਦਵਾਈਆਂ ਵੀ ਮਰੀਜ਼ਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹੈ। ਜਿਨ੍ਹਾਂ ਦਾ ਇਲਾਜ ਚੰਡੀਗੜ੍ਹ ਪੀਜੀਆਈ ਵਿਖੇ ਚੱਲ ਰਿਹਾ ਅਤੇ ਦਵਾਈ ਵੀ ਚੰਡੀਗੜ੍ਹ ਤੋਂ ਹੀ ਮਿਲਦੀ ਹੈ ਅਤੇ ਇਨ੍ਹਾਂ ਪਾਰਸਲਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।